ਲਖਨਊ (ਏਜੰਸੀ)। ਗੋਰਖਪੁਰ ਤੇ ਫੂਲਪੁਰ ਲੋਕ ਸਭਾ ਉਪ ਚੋਣਾਂ ਦੀ ਪਿਛੋਕੜ ਭੂਮੀ ‘ਚ ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ (Akhilesh Yadav) ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਇਨ੍ਹਾਂ ਚੋਣਾਂ ਨੇ ਪੂਰੇ ਦੇਸ਼ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਹਰਾਉਣਾ ਸੌਖਾ ਹੈ ਅਖਿਲੇਸ਼ ਨੇ ਕਿਹਾ ਕਿ ਮੈਂ ਉਪ ਚੋਣਾਂ ‘ਚ ਸਪਾ ਨੂੰ ਮਿਲੀ ਜਿੱਤ ਨੂੰ ਬਹੁਤ ਵੱਡੀ ਮੰਨਦਾ ਹਾਂ।
ਕਿਉਂਕਿ ਉਨ੍ਹਾਂ ‘ਚੋਂ ਇੱਕ ਸੀਟ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਦੂਜੀ ਸੀਟ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਛੱਡੀ ਸੀ ਜੋ ਲੋਕ (ਯੋਗੀ) ਦੇਸ਼ ਭਰ ‘ਚ ਘੁੰਮ-ਘੁੰਮ ਕੇ ਭਾਜਪਾ ਲਈ ਪ੍ਰਚਾਰ ਕਰ ਰਹੇ ਸਨ, ਉਹ ਆਪਣੀ ਹੀ ਸੀਟ ਨਹੀਂ ਬਚਾ ਸਕੇ ਇਸ ਨਾਲ ਪੂਰੇ ਦੇਸ਼ ‘ਚ ਸੰਦੇਸ਼ ਗਿਆ ਹੈ ਅਤੇ ਵਰਕਰਾਂ ਤੇ ਆਮ ਲੋਕਾਂ ਦਰਮਿਆਨ ਇਹ ਵਿਸ਼ਵਾਸ ਜਾਗਿਆ ਹੈ ਕਿ ਜੇਕਰ ਭਾਜਪਾ ਨੂੰ ਉਸਦੇ ਗੜ੍ਹ ‘ਚ ਹਰਾਇਆ ਜਾ ਸਕਦਾ ਹੈ ਤਾਂ ਕਿਤੇ ਵੀ ਹਰਾਇਆ ਜਾ ਸਕਦਾ ਹੈ।
ਰਾਜ ਸਭਾ ਚੋਣਾਂ ‘ਚ ਸਪਾ ਦੀ ਹਮਾਇਤ ਵਾਲੇ ਬਸਪਾ ਉਮੀਦਵਾਰ ਦੀ ਹਾਰ ਸਬੰਧੀ ਅਖਿਲੇਸ਼ ਨੇ ਕਿਹਾ ਕਿ ਸੱਤਾ ਤੇ ਧਨਬਲ ਦੀ ਦੁਰਵਰਤੋਂ ਤਾਂ ਭਾਜਪਾ ਦਾ ਚਰਿੱਤਰ ਹੈ ਰਾਜ ਸਭਾ ਚੋਣਾਂ ‘ਚ ਇਹ ਫਿਰ ਜ਼ਾਹਰ ਹੋ ਗਿਆ ਚੋਣਾਂ ‘ਚ ਇੱਕ ਦਲਿਤ ਉਮੀਦਵਾਰ ਖਿਲਾਫ਼ ਭਾਜਪਾ ਦੀ ਸਾਜਿਸ਼ ਦੀ ਵਜ੍ਹਾ ਨਾਲ ਅਗਲੇ ਚੋਣਾਂ ਲਈ ਸਪਾ ਤੇ ਬਸਪਾ ਦਾ ਗਠਜੋੜ ਹੋਰ ਮਜ਼ਬੂਤ ਹੋਇਆ ਹੈ ਮੈਂ ਮਾਇਆਵਤੀ ਜੀ ਦਾ ਧੰਨਵਾਦ ਕਰਦਾ ਹਾਂ ਆਉਂਦੀਆਂ ਲੋਕ ਸਭਾ ਚੋਣਾਂ ਲਈ ਸਪਾ ਦੀ ਰਣਨੀਤੀ ਸਬੰਧੀ ਪੁੱਛੇ ਜਾਣ ‘ਤੇ ਪਾਰਟੀ ਪ੍ਰਧਾਨ ਨੇ ਕਿਹਾ ਕਿ ਬੂਥ ਪੱਧਰ ‘ਤੇ ਮਜ਼ਬੂਤ ਪ੍ਰਬੰਧਨ ਕਰਨ ਤੋਂ ਇਲਾਵਾ ਪਾਰਟੀ ਵਰਕਰਾਂ (Akhilesh Yadav) ਨੂੰ ਕਿਹਾ ਗਿਆ ਹੈ ਕਿ ਉਹ ਪਿੰਡ-ਪਿੰਡ ਜਾ ਕੇ ਆਮ ਲੋਕਾਂ ਨਾਲ ਗੱਲਬਾਤ ਕਰਨ ਉਨ੍ਹਾਂ ਕਿਹਾ ਕਿ ਮੈਂ ਖੁਦ, ਸਾਡੇ ਆਗੂ ਤੇ ਸਾਡੇ ਵਰਕਰ ਸਾਰੀਆਂ ਥਾਵਾਂ ਪਹੁੰਚਣਗੇ।