ਲੁਧਿਆਣਾ ‘ਚ 200 ਕਰੋੜ ਦੀ 40 ਕਿੱਲੋ ਹੈਰੋਇਨ ਬਰਾਮਦ, ਇੱਕ ਤਸਕਰ ਵੀ ਕਾਬੂ

Heroin, 200 Crore, Ludhiana, Smuggler, Arrested

ਲੁਧਿਆਣਾ (ਰਘਬੀਰ ਸਿੰਘ)। ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤੀ ਦਾ ਰੁਖ ਅਖਤਿਆਰ ਕੀਤਾ ਹੋਇਆ ਹੈ। ਜਿਸ ਕਰਕੇ ਆਏ ਦਿਨ ਵੱਡੇ ਤਸਕਰ ਲੁਧਿਆਣਾ ਦੀ ਐਸਟੀਐਫ ਦੀ ਗ੍ਰਿਫਤ ਵਿੱਚ ਆ ਰਹੇ ਹਨ। ਅੱਜ ਵੀ ਐਸਟੀਐਫ ਨੇ ਅਰਬਾਂ ਦੀ ਹੈਰੋਇਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਅੱਜ  ਲੁਧਿਆਣਾ ਐਸ ਟੀ ਐਫ ਇੰਚਾਰਜ ਹਰਬੰਸ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 40 ਕਿਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਸਦੀ ਕੀਮਤ ਅੰਤਰ ਰਾਸ਼ਟਰੀ ਮਾਰਕੀਟ ਵਿੱਚ ਕਰੀਬ ਦੋ ਅਰਬ ਦੱਸੀ ਜਾ ਰਹੀ ਹੈ, ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀ ਦੀ ਪਛਾਣ ਗੁਰਪਾਲ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਕੀਤੀ ਗਈ ਹੈ।

ਐਸਟੀਐਫ ਚੀਫ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕਥਿਤ ਦੋਸ਼ੀ ਗੁਰਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਮੁਤਾਬਿਕ ਪੁਲਿਸ ਕਥਿਤ ਦੋਸ਼ੀ ਪਾਸੋਂ ਉਸਦੇ ਗਾਹਕਾਂ ਅਤੇ ਸਾਥੀਆਂ ਦਾ ਪਤਾ ਲਗਾਉਣ ਤੋਂ ਇਲਾਵਾ ਉਹ ਬਰਾਮਦ ਹੈਰੋਇਨ ਕਿੱਥੋਂ ਲੈ ਕੇ ਆਇਆ ਹੈ ਤੇ ਕਦੋਂ ਤੋਂ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ, ਬਾਰੇ ਪਤਾ ਲਗਾ ਰਹੀ ਹੈ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਦਾ ਵੱਡਾ ਭਰਾ ਪਹਿਲਾਂ ਹੀ ਨਸ਼ਾ ਤਸਕਰੀ ਦੇ ਦੋਸ਼ ਹੇਠ ਜੇਲ੍ਹ ‘ਚ ਹੈ। ਉਨ੍ਹਾਂ ਦੱਸਿਆ ਕਿ ਹੈਰੋਇਨ ਦੀ ਇਹ ਵੱਡੀ ਖੇਪ ਬਾਡਰ ਪਾਰ ਤੋਂ ਤਸਕਰਾਂ ਦੀ ਮਦਦ ਨਾਲ ਲਿਆਉਂਦੇ ਹਨ।