ਗ੍ਰਿਫ਼ਤਾਰੀ ਤੋਂ ਬਾਅਦ ਕੈਪਟਨ ਅਰੁਣ ਮਾਰਵਾਹ ਨੂੰ ਪਟਿਆਲਾ ਹਾਊਸ ਕੋਰਟ ‘ਚ ਕੀਤਾ ਪੇਸ਼
- ਪੰਜ ਦਿਨਾਂ ਦੇ ਰਿਮਾਂਡ ‘ਤੇ ਭੇਜਿਆ
ਦਿੱਲੀ (ਏਜੰਸੀ)। ਪੁਲਿਸ ਦੇ ਸਪੈਸ਼ਲ ਸੈੱਲ ਨੇ ਜਾਸੂਸੀ ਕਰਨ ਤੇ ਭਾਰਤੀ ਹਵਾਈ ਫੌਜ ਦੇ ਗੁਪਤ ਦਸਤਾਵੇਜ਼ਾਂ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਨੂੰ ਮੁਹੱਈਆ ਕਰਾਉਣ ਦੇ ਦੋਸ਼ ‘ਚ ਹਵਾਈ ਫੌਜ ਦੇ ਕੈਪਟਨ ਨੂੰ ਗ੍ਰਿਫ਼ਤਾਰ ਕੀਤਾ ਹੈ ਮਿਲੀ ਜਾਣਕਾਰੀ ਅਨੁਸਾਰ, ਗਰੁੱਪ ਕੈਪਟਨ ਅਰੁਣ ਮਾਰਵਾਹ (51) ਨਾਲ ਆਈਐਸਆਈ ਦੇ ਇੱਕ ਏਜੰਟ ਲੜਕੀ ਬਣ ਕੇ ਸੰਪਰਕ ‘ਚ ਆਇਆ ਇਸ ਤੋਂ ਬਾਅਦ ਦੋਵਾਂ ਦਰਮਿਆਨ ਫੋਨ ‘ਤੇ ਲਗਾਤਾਰ ਚੈਟਿੰਗ ਹੋਣ ਲੱਗੀਲੜਕੀ ਬਣ ਕੇ ਕੈਪਟਨ ਅਰੁਣ ਮਾਰਵਾਹ ਨੂੰ ਆਪਣੇ ਜਾਲ ‘ਚ ਫਸਾਉਣ ਤੋਂ ਬਾਅਦ ਆਈਐਸਆਈ ਏਜੰਟ ਨੇ ਕੈਪਟਨ ਨਾਲ ਕਈ ਗੁਪਤ ਦਸਤਾਵੇਜ਼ਾਂ ਦੀ ਮੰਗ ਕੀਤੀ ਕੈਪਟਨ ਅਰੁਣ ਮਾਰਵਾਹ ਨੇ ਏਜੰਟ ਦੀ ਮੰਗ ‘ਤੇ ਕੁਝ ਗੁਪਤ ਦਸਤਾਵੇਜ਼ ਉਸ ਏਜੰਟ ਨੂੰ ਮੁਹੱਈਆ ਵੀ ਕਰਵਾ ਦਿੱਤੇ।
ਏਅਰਫੋਰਸ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧੀ ਕੁਝ ਹਫ਼ਤੇ ਪਹਿਲਾਂ ਹੀ ਜਾਣਕਾਰੀ ਮਿਲੀ ਸੀ ਉਸ ਤੋਂ ਬਾਅਦ ਕੈਪਟਨ ਖਿਲਾਫ਼ ਅੰਦਰੂਨੀ ਜਾਂਚ ਕੀਤੀ ਗਈ, ਜਿਸ ‘ਚ ਜਾਸੂਸੀ ‘ਚ ਉਸ ਦੀ ਸ਼ਮੂਲੀਅਤ ਦੀ ਕੀਤੀ ਗੱਲ ਸਾਹਮਣੇ ਆਈ ਇਸ ਤੋਂ ਬਾਅਦ ਅਧਿਕਾਰੀਆਂ ਨੇ ਦਿੱਲੀ ਪੁਲਿਸ ਕਮਿਸ਼ਨਰ ਅਮੁੱਲਿਆ ਪਟਨਾਇਕ ਨੂੰ ਇਸ ਦੀ ਸ਼ਿਕਾÎਇਤ ਕੀਤੀ ਦਿੱਲੀ ਪੁਲਿਸ ਕਮਿਸ਼ਨਰ ਨੇ ਇਸ ਮਾਮਲੇ ਨੂੰ ਸਪੈਸ਼ਲ ਸੈੱਲ ਨੂੰ ਸੌਂਪ ਦਿੱਤੀ। ਦਿੱਲੀ ਪੁਲਿਸ ਸਪੈਸ਼ਲ ਸੈੱਲ ਨੇ ਪਹਿਲਾਂ ਇਸਦੀ ਜਾਂਚ ਕੀਤੀ ਤੇ ਬਾਅਦ ‘ਚ ਵੀਰਵਾਰ ਨੂੰ ਕੈਪਟਨ ਅਰੁਣ ਮਾਰਵਾਹ ਖਿਲਾਫ਼ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਗ੍ਰਿਫ਼ਤਾਰੀ ਤੋਂ ਬਾਅਦ ਕੈਪਟਨ ਅਰੁਣ ਮਾਰਵਾਹ ਨੂੰ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਪੰਜ ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ।