ਸਾਡੇ ਨਾਲ ਸ਼ਾਮਲ

Follow us

33.3 C
Chandigarh
Saturday, March 7, 2026
More
    Home Breaking News Punjab Electr...

    Punjab Electricity News: ਖੁਸ਼ਖਬਰੀ! ਪੰਜਾਬ ’ਚ ਬਿਜਲੀ ਹੋਈ ਸਸਤੀ, ਜਾਣੋ ਕਿੰਨਾ ਮਿਲੇਗਾ ਲਾਭ

    Punjab Electricity News
    Punjab Electricity News: ਖੁਸ਼ਖਬਰੀ! ਪੰਜਾਬ ’ਚ ਬਿਜਲੀ ਹੋਈ ਸਸਤੀ, ਜਾਣੋ ਕਿੰਨਾ ਮਿਲੇਗਾ ਲਾਭ

    Punjab Electricity News: 70 ਪੈਸੇ ਤੋਂ ਲੈ ਕੇ 1 ਰੁਪਏ 50 ਪੈਸੇ ਤੱਕ ਕੀਤੀ ਗਈ ਕਟੌਤੀ, ਬਿਜਲੀ ਬਿੱਲ ਭਰਨ ਵਾਲਿਆਂ ਨੂੰ ਹੋਵੇਗਾ ਫਾਇਦਾ

    • ਇੰਡਸਟਰੀ ਅਤੇ ਕਮਰਸ਼ੀਅਲ ਦੁਕਾਨਦਾਰਾਂ ਲਈ ਵੀ ਕੀਤੀ ਗਈ ਬਿਜਲੀ ਦੀ ਦਰਾਂ ਵਿੱਚ ਕਟੌਤੀ

    Punjab Electricity News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਬਿਜਲੀ ਦੀਆਂ ਦਰਾਂ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ। ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਵਲੋਂ ਨਵੀਂ ਦਰਾਂ ਜਾਰੀ ਕਰਦੇ ਹੋਏ 70 ਪੈਸੇ ਤੋਂ ਲੈ ਕੇ 1 ਰੁਪਏ 50 ਪੈਸੇ ਤੱਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਨਾਲ ਹੀ ਉਹਨਾਂ ਲੋਕਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ, ਜਿਹੜੇ ਕਿ ਹਰ ਮਹੀਨੇ ਜ਼ਿਆਦਾ ਖਪਤ ਕਰਨ ਕਰਕੇੇ ਬਿੱਜਲੀ ਦਾ ਬਿੱਲ ਭਰਦੇ ਸਨ। ਹਾਲਾਂਕਿ 300 ਯੂਨਿਟ ਤੱਕ ਹਰ ਮਹੀਨੇ ਖ਼ਪਤ ਕਰਨ ਵਾਲੇ ਆਮ ਲੋਕਾਂ ਨੂੰ ਇਹਦਾ ਕੋਈ ਵੀ ਫਾਇਦਾ ਨਹੀਂ ਹੋਵਗਾ, ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਬਿਜਲੀ ਮੁਫ਼ਤ ਮਿਲ ਰਹੀ ਹੈ। ਇਸ ਕਟੌਤੀ ਨਾਲ ਪੰਜਾਬ ਸਰਕਾਰ ਨੂੰ ਕਾਫ਼ੀ ਜ਼ਿਆਦਾ ਫਾਇਦਾ ਹੋਣ ਜਾ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਦਰਾਂ ਵਿੱਚ ਕਟੌਤੀ ਹੋਣ ਕਰਕੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮੁਫ਼ਤ ਬਿਜਲੀ ਦੀ ਸਬਸਿਡੀ ਹੁਣ ਘਟ ਜਾਵੇਗੀ ਅਤੇ ਸਰਕਾਰ ਨੂੰ 21 ਹਜ਼ਾਰ ਕਰੋੜ ਰੁਪਏ ਦੀ ਥਾਂ ’ਤੇ 19 ਹਜ਼ਾਰ ਕਰੋੜ ਰੁਪਏ ਲਗਭਗ ਸਾਲਾਨਾ ਦੇਣੇ ਪੈਣਗੇ।

    Read Also : ਅਮਰੀਕਾ ਦੀ ਚਿਤਾਵਨੀ, ਅੱਜ ਰਾਤ ਈਰਾਨ ’ਤੇ ਹੋਵੇਗਾ ਸਭ ਤੋਂ ਵੱਡਾ ਹਮਲਾ

    ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਵੱਲੋਂ ਇਸ ਸਾਲ ਪੰਜਾਬ ਦੇ ਕਮਰਸ਼ੀਅਲ ਉਦਯੋਗ ਅਤੇ ਦੁਕਾਨਦਾਰਾਂ ਨੂੰ ਵੀ ਕਾਫ਼ੀ ਜ਼ਿਆਦਾ ਫਾਇਦਾ ਦਿੱਤਾ ਗਿਆ ਹੈ। ਆਮ ਦੁਕਾਨਦਾਰਾਂ ਨੂੰ 79 ਪੈਸੇ ਤੱਕ ਦਾ ਪ੍ਰਤੀ ਯੂਨਿਟ ਫਾਇਦਾ ਹੋਣ ਜਾ ਰਿਹਾ ਹੈ। ਇਹ ਬਿਜਲੀ ਦੀ ਦਰਾਂ ਪੰਜਾਬ ਭਰ ਵਿੱਚ 1 ਅਪਰੈਲ 2026 ਤੋਂ ਲਾਗੂ ਹੋਣਗੀਆਂ। ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਵੱਲੋਂ ਇਸ ਭਾਰੀ ਕਟੌਤੀ ਦਾ ਸੁਆਗਤ ਕਰਦੇ ਹੋਏ ਦੱਸਿਆ ਕਿ ਇਸ ਨਾਲ ਪੰਜਾਬ ਦੇ ਉਦਯੋਗ ਅਤੇ ਆਮ ਦੁਕਾਨਦਾਰਾਂ ਨੂੰ ਭਾਰੀ ਰਾਹਤ ਮਿਲੇਗੀ ਅਤੇ ਉਹ ਚਾਹੁੰਦੇ ਵੀ ਸਨ ਕਿ ਇਨ੍ਹਾਂ ਨੂੰ ਵੀ ਸਰਕਾਰ ਵੱਲੋਂ ਰਾਹਤ ਦਿੱਤੀ ਜਾਵੇ। ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਵਿੱਚ ਕਾਰਖਾਨੇਦਾਰਾਂ ਨੂੰ 79 ਪੈਸੇ ਤੱਕ ਘੱਟ ਬਿਜਲੀ ਦਾ ਬਿੱਲ ਦੇਣਾ ਪਵੇਗਾ। ਇਸ ਵਾਰ ਆਮ ਦੁਕਾਨਦਾਰਾਂ ਨੂੰ ਹੀ ਜ਼ਿਆਦਾ ਫਾਇਦਾ ਹੋਣ ਜਾ ਰਿਹਾ ਹੈ।

    ਪਾਵਰਕੌਮ ਆਇਆ ਰਿਕਾਰਡ ਵਾਧੇ ’ਚ, 2634 ਕਰੋੜ ਦੀ ਬਚਤ

    ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪਾਵਰਕੌਮ ਘਾਟੇ ਤੋਂ ਮੁਨਾਫੇ ’ਚ ਆ ਗਿਆ ਹੈ ਅਤੇ ਇਸ ਸਮੇਂ ਰਿਕਾਰਡ ਵਾਧੇ ਨਾਲ 2634 ਕਰੋੜ ਦਾ ਸ਼ੁੱਧ ਮੁਨਾਫ਼ਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਾਵਰਕੌਮ ਨੂੰ ਪੂਰੇ ਦੇਸ਼ ਵਿੱਚ ਏ-ਪਲੱਸ ਦੀ ਰੈਕਿੰਗ ਵੀ ਦਿੱਤੀ ਗਈ ਹੈ। ਜਿਸ ਨਾਲ ਦੇਸ਼ ਭਰ ਵਿੱਚ ਪੰਜਾਬ ਦਾ ਰੁਤਬਾ ਕਾਫ਼ੀ ਮੁਨਾਫੇ ਵਧ ਗਿਆ ਹੈ।