ਸਾਡੇ ਨਾਲ ਸ਼ਾਮਲ

Follow us

33.3 C
Chandigarh
Saturday, March 7, 2026
More
    Home Breaking News ਸੱਚਾਈ ਦੀ ਜਿੱਤ...

    ਸੱਚਾਈ ਦੀ ਜਿੱਤ, ਪੂਜਨੀਕ ਗੁਰੂ ਜੀ ਛਤਰਪਤੀ ਕਤਲ ਕੇਸ ‘ਚ ਬਰੀ

    ਚੰਡੀਗੜ੍ਹ: ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਛਤਰਪਤੀ ਕਤਲ ਕੇਸ ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ 2019 ਦੇ ਫੈਸਲੇ ਵਿਰੁੱਧ ਅਪੀਲ ਦਾਇਰ ਕੀਤੀ ਸੀ, ਜਿਸ ‘ਤੇ ਸੁਣਵਾਈ ਕਰਦਿਆਂ ਅੱਜ ਹਾਈਕੋਰਟ ਨੇ ਪੂਜਨੀਕ ਗੁਰੂ ਜੀ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ।

    Read Also : ‘ਸ਼ਹਿਰ ’ਚ ਗੁਰਗੱਦੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ’

    ਦ੍ਰਿੜ ਵਿਸ਼ਵਾਸ ਨਾਲ ਪ੍ਰਭੂ-ਭਗਤੀ ਕਰੋ: ਪੂਜਨੀਕ ਗੁਰੂ ਜੀ

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਸਿਮਰਨ ਕਰਦਾ ਜਾਂਦਾ ਹੈ, ਉਹ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਜਾਂਦਾ ਹੈ ਜਦੋਂ ਤੱਕ ਤੁਸੀਂ ਦ੍ਰਿੜ ਵਿਸ਼ਵਾਸ ਨਾਲ ਸਿਮਰਨ ਨਹੀਂ ਕਰੋਗੇ ਉਦੋਂ ਤੱਕ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਨਹੀਂ ਬਣ ਸਕੋਗੇ। ਜੇਕਰ ਤੁਸੀਂ ਸਿਮਰਨ ਕਰੋ, ਦ੍ਰਿੜ ਵਿਸ਼ਵਾਸ ਬਣਾ ਲਓ ਤਾਂ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ ਤਾਂ ਹੀ ਉਸ ਦੇ ਦਰਸ਼-ਦੀਦਾਰ ਦੇ ਕਾਬਲ ਬਣੋਗੇ ਸਾਰਿਆਂ ਨੂੰ ਚਾਹੀਦਾ ਹੈ ਕਿ ਪ੍ਰਭੂ, ਪਰਮਾਤਮਾ ਦਾ ਸਿਮਰਨ ਕਰਨ, ਉਸ ਦੀ ਭਗਤੀ-ਇਬਾਦਤ ਕਰਨ ਕੰਮ-ਧੰਦਾ ਕਰਦੇ ਹੋਏ, ਤੁਰਦੇ-ਫਿਰਦੇ, ਪਏ-ਪਏ ਜਿੰਨਾ ਤੁਸੀਂ ਸਿਮਰਨ ਕਰੋਗੇ ਓਨੀ ਹੀ ਤੁਹਾਡੇ ’ਤੇ ਮਾਲਕ ਦੀ ਦਇਆ-ਰਹਿਮਤ ਵਰਸੇਗੀ।

    ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਦੇ ਹਨ ਕਿ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਵਰਸ ਰਿਹਾ ਹੈ ਪਰ ਉਸ ਰਹਿਮਤ ਦਾ ਅਹਿਸਾਸ ਉਸ ਨੂੰ ਹੰੁਦਾ ਹੈ ਜੋ ਸਤਿਸੰਗ ਵਿਚ ਆ ਕੇ ਸੁਣ ਕੇ ਅਮਲ ਕਰਦਾ ਹੈ ਸਤਿਸੰਗ ਵਿਚ ਕਿਹਾ ਜਾਂਦਾ ਹੈ ਕਿ ਨਾਮ ਜਪੋ ਅਤੇ ਮਾਲਕ ਦੀ ਬਣਾਈ ਗਈ ਔਲਾਦ ਨਾਲ ਨਿਸਵਾਰਥ ਭਾਵਨਾ ਨਾਲ ਪਿਆਰ ਕਰੋ ਸਭ ਦਾ ਭਲਾ ਕਰੋ, ਸਭ ਦਾ ਭਲਾ ਮੰਗੋ ਜੋ ਜੀਵ ਬਚਨਾਂ ’ਤੇ ਅਮਲ ਕਰਦੇ ਹਨ, ਸੁਣ ਕੇ ਮੰਨਿਆ ਕਰਦੇ ਹਨ ਉਨ੍ਹਾਂ ’ਤੇ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸਦੀ ਹੈ ਜੋ ਬਚਨ ਸੁਣਦੇ ਹਨ, ਅਮਲ ਨਹੀਂ ਕਰਦੇ, ਮੰਨਦੇ ਨਹੀਂ ਤਾਂ ਉਹ ਕੋਰੇ ਰਹਿ ਜਾਂਦੇ ਹਨ।