ਸਾਡੇ ਨਾਲ ਸ਼ਾਮਲ

Follow us

20 C
Chandigarh
Saturday, March 7, 2026
More
    Home Breaking News PRTC ਵੱਲੋਂ ਐਲ...

    PRTC ਵੱਲੋਂ ਐਲਾਨ, ਵਾਤਾਰਵਣ ਪੱਖੀ ਲਿਆ ਫ਼ੈਸਲਾ

    PRTC
    PRTC ਵੱਲੋਂ ਐਲਾਨ, ਵਾਤਾਰਵਣ ਪੱਖੀ ਲਿਆ ਫ਼ੈਸਲਾ

    PRTC: ਹਰਪਾਲ ਜੁਨੇਜਾ ਵੱਲੋਂ ਨਵੇਂ ਬੱਸ ਅੱਡੇ ਤੇ ਵਰਕਸ਼ਾਪ ਦਾ ਦੌਰਾ

    PRTC: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਇੱਥੇ ਨਵੇਂ ਬੱਸ ਅੱਡੇ ਤੇ ਵਰਕਸ਼ਾਪ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਟਿਆਲਾ ਡੀਪੂ ਦੇ ਦਫਤਰੀ ਕੰਮ-ਕਾਜ, ਸਟਾਫ ਦੀ ਚੈਕਿੰਗ, ਬੱਸਾਂ ਦੀ ਰਿਪੇਅਰ ਦੇ ਕੰਮ ਅਤੇ ਬੱਸ ਸਟੈਂਡ ਦੀ ਸਾਫ਼-ਸਫ਼ਾਈ ਤੋਂ ਇਲਾਵਾ ਸਵਾਰੀਆਂ ਨੂੰ ਮੁਹੱਈਆ ਕਰਵਾਈਆਂ ਹੋਈਆਂ ਸਹੂਲਤਾਂ ਦੀ ਖਾਸ ਤੌਰ ’ਤੇ ਚੈਕਿੰਗ ਕੀਤੀ।

    ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸਾਰਾ ਕੰਮ ਤਸੱਲੀਬਖਸ਼ ਪਾਇਆ ਗਿਆ ਹੈ। ਚੇਅਰਮੈਨ ਹਰਪਾਲ ਜੁਨੇਜਾ ਨੇ ਇਸ ਦੌਰਾਨ ਡਿਪੂ ਵਿੱਚ ਇੱਕ ਛਾਂਦਾਰ ਬੂਟਾ ਲਾਇਆ ਤੇ ਡਿਪੂ ਦੀ ਚਾਰ-ਦੀਵਾਰੀ ਦੇ ਨਾਲ ਹੋਰ ਬੂਟੇ ਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਜਲਦ ਹੀ ਪੀਆਰਟੀਸੀ ਦੇ ਹਰੇਕ ਬੱਸ ਸਟੈਂਡ, ਪ੍ਰਤੀ ਡਿਪੂ ਵਿੱਚ ਇੱਕ ਹਜ਼ਾਰ ਬੂਟਾ ਲਾਇਆ ਜਾਵੇਗਾ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਬਣਾਇਆ ਜਾ ਸਕੇ। ਚੇਅਰਮੈਨ ਹਰਪਾਲ ਜੁਨੇਜਾ ਨੇ ਇਸ ਦੌਰੇ ਦੌਰਾਨ ਪੀਆਰਟੀਸੀ ਦੇ ਵਰਕਰਾਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਜਲਦ ਹੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। PRTC

    Read Also : ਪੰਜਾਬ ਦੇ ਇਸ ਜ਼ਿਲ੍ਹੇ ’ਚ ਲੱਗੀ ਧਾਰਾ 144, ਜਾਣੋ

    ਇਸ ਦੇ ਨਾਲ ਹੀ ਚੇਅਰਮੈਨ ਨੇ ਡਿਪੂ ਦੇ ਵਰਕਸ਼ਾਪ ਅਤੇ ਆਪ੍ਰੇਸ਼ਨ ਸਟਾਫ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ ਤਾਂ ਜੋ ਪੀਆਰਟੀਸੀ ਆਮ ਜਨਤਾ ਨੂੰ ਨਿਰੰਤਰ ਸਫਰ ਸਹੂਲਤ ਪ੍ਰਦਾਨ ਕਰ ਸਕੇ। ਇਸ ਤੋਂ ਇਲਾਵਾ ਚੇਅਰਮੈਨ ਜੁਨੇਜਾ ਨੇ ਨਵੇਂ ਬੱਸ ਸਟੈਂਡ ਪਟਿਆਲਾ ਦੇ ਬਾਹਰ ਟਰੈਫਿਕ ਸਬੰਧੀ ਆ ਰਹੀਆਂ ਮੁਸ਼ਕਲਾਂ ਸਬੰਧੀ ਬੱਸ ਸਟੈਂਡ ਦੇ ਆਲੇ-ਦੁਆਲੇ ਦਾ ਦੌਰਾ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਟਰੈਫਿਕ ਪੁਲਿਸ ਨਾਲ ਤਾਲਮੇਲ ਕਰਕੇ ਤਜਵੀਜ਼ ਤਿਆਰ ਕਰਨ ਉਪਰੰਤ ਜਲਦ ਹੀ ਪੱਕੇ ਤੌਰ ’ਤੇ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਇਸ ਦੌਰੇ ਦੌਰਾਨ ਪੀਆਰਟੀਸੀ ਪਟਿਆਲਾ ਡਿਪੂ ਦੇ ਜਨਰਲ ਮੈਨੇਜ਼ਰ ਇੰਜ ਜਤਿੰਦਰਪਾਲ ਸਿੰਘ ਗਰੇਵਾਲ ਅਤੇ ਹੋਰ ਅਧਿਕਾਰੀ ਤੇ ਮੁਲਾਜ਼ਮ ਵੀ ਮੌਜ਼ੂਦ ਰਹੇ।