ਸਾਡੇ ਨਾਲ ਸ਼ਾਮਲ

Follow us

20 C
Chandigarh
Saturday, March 7, 2026
More
    Home Breaking News ਸਤਿਗੁਰ ਨਾਲ ਓੜ...

    ਸਤਿਗੁਰ ਨਾਲ ਓੜ ਨਿਭਾ ਗਏ ਜੀਐੱਸਐੱਮ ਸੇਵਾਦਾਰ ਅਮਰ ਸਿੰਘ ਇੰਸਾਂ

    Amar Singh Insan
    ਸਤਿਗੁਰ ਨਾਲ ਓੜ ਨਿਭਾ ਗਏ ਜੀਐੱਸਐੱਮ ਸੇਵਾਦਾਰ Amar Singh Insan

    ਸਰਸਾ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਦੇ ਜੀਐੱਸਐੱਮ ਸੇਵਾਦਾਰ ਅਮਰ ਸਿੰਘ ਇੰਸਾਂ (92 ਸਾਲ) ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ ਉਨ੍ਹਾਂ ਦਾ ਅੰਤਿਮ ਸਸਕਾਰ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਦੇ ਨਜ਼ਦੀਕ ਸਥਿਤ ਸ਼ਮਸ਼ਾਨ ਘਾਟ ’ਚ ਕੀਤਾ ਗਿਆ।

    ਉਨ੍ਹਾਂ ਦੀ ਅੰਤਿਮ ਯਾਤਰਾ ’ਚ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ, ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਨੇੜੇ-ਤੇੜੇ ਦੀ ਸਾਧ-ਸੰਗਤ ਵੱਡੀ ਗਿਣਤੀ ’ਚ ਸ਼ਾਮਲ ਹੋਈ ਤੇ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜ਼ਿਕਰਯੋਗ ਹੈ ਕਿ ਜੀਐੱਸਐੱਮ ਸੇਵਾਦਾਰ ਅਮਰ ਸਿੰਘ ਇੰਸਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੱਬੀਆਂ ’ਚ ਪਿਤਾ ਸ੍ਰ. ਬਿਸ਼ਨ ਸਿੰਘ ਤੇ ਮਾਤਾ ਬਚਨ ਕੌਰ ਦੇ ਘਰ ਹੋਇਆ ਸੀ।

    Read Also : ਡੇਰਾ ਸ਼ਰਧਾਲੂਆਂ ਵੱਲੋਂ ਮੰਦਬੁੱਧੀ ਬੱਚੇ ਨੂੰ ਪਰਿਵਾਰ ਨਾਲ ਮਿਲਵਾਇਆ

    ਉਨ੍ਹਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਤੇ ਲੰਮੇ ਸਮੇਂ ਤੱਕ ਅਧਿਆਤਮਕ ਮਾਰਗ ’ਤੇ ਚੱਲਦੇ ਹੋਏ ਸੇਵਾ ਕਾਰਜਾਂ ’ਚ ਲੱਗੇ ਰਹੇ ਉਨ੍ਹਾਂ ਨੇ ਲਗਭਗ 40 ਸਾਲਾਂ ਤੱਕ ਡੇਰਾ ਸੱਚਾ ਸੌਦਾ ’ਚ ਰਹਿ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਸ਼ਰਧਾ-ਭਾਵਨਾ ਨਾਲ ਸੇਵਾ ਕੀਤੀ। ਆਪਣੇ ਸ਼ਾਂਤ, ਸਰਲ ਤੇ ਮਿੱਠੇ ਸੁਭਾਅ ਕਾਰਨ ਉਹ ਸਾਧ-ਸੰਗਤ ’ਚ ਖਾਸ ਸਨਮਾਨ ਦੇ ਪਾਤਰ ਰਹੇ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਗੁਜ਼ਾਰਿਆ ਮਾਨਵਤਾ ਦੀ ਸੇਵਾ ’ਚ ਉਹ ਦੂਜਿਆਂ ਲਈ ਪ੍ਰੇਰਨਾ ਸਰੋਤ ਸਨ।