
Punjab Education News: (ਸੁਸ਼ੀਲ ਕੁਮਾਰ) ਭਾਦਸੋਂ। ਸਿੱਖਿਆ ਬਲਾਕ ਭਾਦਸੋਂ-2 ਅਧੀਨ ਆਉਂਦੇ ਕਲੱਸਟਰ ਚਹਿਲ,ਜਿੰਦਲਪੁਰ ਤੇ ਗੋਬਿੰਦਪੁਰਾ ਦੇ ਸਮੂਹ ਸੀਐੱਚਟੀ, ਐੱਚਟੀ ਅਤੇ ਸਕੂਲ ਇੰਚਾਰਜਾਂ ਦੀ ਕਲੱਸਟਰ ਚਹਿਲ ਵਿਖੇ ਵਿਸ਼ੇਸ਼ ਇਕੱਤਰਤਾ ਹੋਈ। ਇਸ ਸਮੇਂ ਵਿਦਿਆਰਥੀਆਂ ਦੇ ਪੇਪਰਾਂ, ਨਵੇਂ ਸੈਸ਼ਨ ਦੇ ਦਾਖ਼ਲੇ ਸਬੰਧੀ , ਐੱਚ.ਪੀ.ਸੀ. ਤੇ ਵਿਭਾਗੀ ਗਤੀਵਿਧੀਆਂ ਸੰਬੰਧੀ ਗੱਲਬਾਤ ਕਰਦਿਆਂ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਅਧਿਆਪਕਾਂ ਨੂੰ ਨਵੇਂ ਸੈਸ਼ਨ ਦੇ ਦਾਖ਼ਲੇ ਸਬੰਧੀ ਘਰੋਂ-ਘਰੀਂ ਜਾਣ ਦੀ ਮੁਹਿੰਮ ਚਲਾ ਕੇ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਦੀ ਅਪੀਲ ਕੀਤੀ।ਸਰਕਾਰ ਵੱਲੋਂ ਸਕੂਲਾਂ ਅਤੇ ਬੱਚਿਆਂ ਲਈ ਕੀਤੇ ਜਾ ਰਹੇ ਉਪਰਾਲੇ ਤੇ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ: ਖੁਸ਼ਖਬਰੀ: Punjab ਦੇ ਇਨ੍ਹਾਂ ਪਿੰਡਾਂ ਦੀ ਬਦਲ ਜਾਵੇਗੀ ਤਸਵੀਰ, ਵਧਣਗੇ ਜ਼ਮੀਨਾਂ ਦੇ ਭਾਅ
ਇਸ ਮੌਕੇ ਸੀਐੱਚਟੀ ਜਿੰਦਲਪੁਰ ਗੁਰਪ੍ਰੀਤ ਸਿੰਘ ਪੰਧੇਰ ਨੇ ਸਕੂਲਾਂ ਤੋਂ ਨਵੇਂ ਦਾਖਲ ਹੋਣ ਵਾਲੇ ਬੱਚਿਆਂ ਸਬੰਧੀ ਰਿਪੋਰਟ ਇੱਕਤਰ ਕੀਤੀ ਗਈ। ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਗਤੀਵਿਧੀਆਂ ਅਤੇ ਸੈੱਟ-ਅਪ ਵਧੀਆ ਤਰੀਕੇ ਨਾਲ ਬਣਾਉਣ ਲਈ ਪ੍ਰੇਰਿਤ ਕੀਤਾ। ਸੀਐੱਚਟੀ ਜਸਪ੍ਰੀਤ ਸਿੰਘ ਗੋਬਿੰਦਪੁਰਾ ਨੇ ਨਵੇਂ ਸੈਸ਼ਨ ਲਈ ਮਿਸ਼ਨ ਸਮਰੱਥ ਅਤੇ ਸਿਲੇਬਸ ਦੀਆਂ ਕਿਤਾਬਾਂ ਸਬੰਧੀ ਦੱਸਿਆ ਕਿ ਸਕੂਲਾਂ ਵਿੱਚ ਕਿਤਾਬਾਂ ਪਹੁੰਚ ਚੁੱਕੀਆਂ ਹਨ। ਇਸ ਸਮੇਂ ਬੀਆਰਸੀ ਭਾਦਸੋਂ ਜਸਵਿੰਦਰ ਸਿੰਘ ਨੇ ਐੱਚ.ਪੀ.ਸੀ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਮੀਟਿੰਗ ਦੇ ਅੰਤ ਵਿੱਚ ਸੀਐੱਚਟੀ ਜਸਪਾਲ ਸਿੰਘ ਚਹਿਲ ਨੇ ਮੀਟਿੰਗ ਵਿੱਚ ਪਹੁੰਚੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ।













