ਸਾਡੇ ਨਾਲ ਸ਼ਾਮਲ

Follow us

18.7 C
Chandigarh
Tuesday, February 24, 2026
More
    Home Breaking News Road Accident...

    Road Accident: ਨਸ਼ੇੜੀ ਕਾਰ ਚਾਲਕ ਨੇ ਅਖ਼ਬਾਰਾਂ ਵਾਲੀ ਗੱਡੀ ਨੂੰ ਮਾਰੀ ਟੱਕਰ, ਵਾਲ-ਵਾਲ ਬਚੀ ਜਾਨ

    Road-Accident
    ਗੋਬਿੰਦਗੜ੍ਹ ਜੇਜੀਆ : ਪਿੰਡ ਖੋਖਰ ਖੁਰਦ ਨਜ਼ਦੀਕ ਪਲਟੀ ਗੱਡੀ ਦਾ ਦ੍ਰਿਸ਼। ਤਸਵੀਰ : ਭੀਮ ਸੈਨ ਇੰਸਾਂ

    Road Accident: (ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਲਹਿਰਾਗਾਗਾ ਸੁਨਾਮ ਰੋਡ ’ਤੇ ਸੜਕੀ ਹਾਦਸੇ ਰੁਕਣ ਦਾ ਨਾਂਅ ਨਹੀਂ ਲੈ ਰਹੇ। ਇਸ ਰੋਡ ’ਤੇ ਦੋ ਦਿਨਾਂ ਦੇ ਵਿੱਚ ਤਿੰਨ ਐਕਸੀਡੈਂਟ ਹੋ ਗਏ ਹਨ, ਪਿਛਲੇ ਦਿਨੀ ਅੰਮ੍ਰਿਤਪਾਲ ਸਿੰਘ ਲਾਡੀ ਪਿੰਡ ਖਡਿਆਲ ਕੋਠੇ ਦੀ ਸੜਕੀ ਹਾਦਸੇ ਦੌਰਾਨ ਪਿੰਡ ਛਾਜਲਾ ਕੋਲ ਮੌਤ ਹੋ ਗਈ ਸੀ।

    ਇਹ ਵੀ ਪੜ੍ਹੋ: Crime News Punjab: ਲੱਖਾਂ ਦੀ ਫਿਰੌਤੀ ਮੰਗਣ ਵਾਲਾ ਮੁੱਖ ਮਾਸਟਰਮਾਈਂਡ ਮੁੰਬਈ ਤੋਂ ਕਾਬੂ

    ਇਸੇ ਲੜੀ ਤਹਿਤ ਬੀਤੀ ਰਾਤ 8 ਵਜੇ ਦੇ ਕਰੀਬ ਇੱਕ ਅਖ਼ਬਾਰਾਂ ਵਾਲੀ ਪਿਕਅਪ ਗੱਡੀ ਜੋ ਕਿ ਮੂਣਕ ਤੋਂ ਜਲੰਧਰ ਜਾ ਰਹੀ ਸੀ ਉਸ ਦੀ ਟੱਕਰ ਖੋਖਰ ਖੁਰਦ ਦੇ ਨਜ਼ਦੀਕ ਸਕੌਡਾ ਗੱਡੀ ਨਾਲ ਹੋ ਗਈ, ਜਿਸ ਨਾਲ ਅਖ਼ਬਾਰਾਂ ਵਾਲੀ ਪਿਅਕਪ ਗੱਡੀ ਬਿਲਕੁਲ ਖ਼ਤਮ ਹੋ ਗਈ, ਪਿਕਅਪ ਗੱਡੀ ਦੇ ਡਰਾਈਵਰ ਦਾ ਕਹਿਣਾ ਹੈ ਕਿ ਸਕੌਡਾ ਗੱਡੀ ਵਾਲੇ ਦੀ ਨਸ਼ੇ ਦੀ ਹਾਲਤ ਵਿੱਚ ਬਹੁਤ ਤੇਜ਼ ਰਫਤਾਰ ਨਾਲ ਗੱਡੀ ਸੜਕ ’ਤੇ ਲ਼ੈ ਕੇ ਆ ਰਿਹਾ ਸੀ, ਉਸਨੇ ਸਾਡੀ ਗੱਡੀ ਦੇ ਵਿੱਚ ਗੱਡੀ ਮਾਰ ਕੇ ਹਾਦਸੇ ਨੂੰ ਅੰਜ਼ਾਮ ਦਿੱਤਾ ਅਤੇ ਮੌਕੇ ’ਤੇ ਫਰਾਰ ਹੋ ਗਿਆ, ਉਹਨਾਂ ਦਾ ਕਹਿਣਾ ਹੈ ਕਿ ਉਸ ਕਾਰ ਚਾਲਕ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

    ਸੜਕ ਦੀ ਖ਼ਸਤਾ ਹਾਲਤ ਅਤੇ ਪ੍ਰਸ਼ਾਸਨਿਕ ਲਾਪਰਵਾਹੀ

    ਇਸ ਮੌਕੇ ਲੋਕਾਂ ਨੇ ਸੜਕ ਦੀ ਮਾੜੀ ਹਾਲਤ ‘ਤੇ ਭਾਰੀ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਲਹਿਰਾਗਾਗਾ-ਸੁਨਾਮ ਰੋਡ ਥਾਂ-ਥਾਂ ਤੋਂ ਟੁੱਟਿਆ ਹੋਇਆ ਹੈ ਅਤੇ ਡੂੰਘੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਸੰਬੰਧਿਤ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਇਸੇ ਰੋਡ ‘ਤੇ ਪਿੰਡ ਛਾਜਲਾ ਕੋਲ ਹੋਏ ਹਾਦਸੇ ਵਿੱਚ ਪਿੰਡ ਖਡਿਆਲ ਕੋਠੇ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਲਾਡੀ ਦੀ ਮੌਤ ਹੋ ਗਈ ਸੀ।