ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 19, 2026
More
    Home Breaking News New Green Enc...

    New Green Enclave Protest: ਨਿਊ ਗ੍ਰੀਨ ਇਨਕਲੇਵ ਵਾਸੀਆਂ ਵੱਲੋਂ ਸਰਕਾਰ ਦੇ ਬਾਈਕਾਟ ਦਾ ਐਲਾਨ

    New Green Enclave Protest
    New Green Enclave Protest: ਨਿਊ ਗ੍ਰੀਨ ਇਨਕਲੇਵ ਵਾਸੀਆਂ ਵੱਲੋਂ ਸਰਕਾਰ ਦੇ ਬਾਈਕਾਟ ਦਾ ਐਲਾਨ

    ਕਲੋਨੀ ਵਿਕਾਸ ਨਾ ਹੋਣ ’ਤੇ ਜਤਾਇਆ ਰੋਸ਼ | New Green Enclave Protest

    New Green Enclave Protest: ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਦੇ ਸਿੱਖਾਂਵਾਲਾ ਰੋਡ ਸਥਿਤ ਨਿਊ ਗ੍ਰੀਨ ਇਨਕਲੇਵ ਰੈਜੀਡੈਂਟ ਵੈਲਫੇਅਰ ਐਸੋਸੀਏਸਨ ਨੇ ਕਲੋਨੀ ਦੇ ਵਿਕਾਸ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ। ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਕਲੋਨੀ ਦੇ ਬਾਹਰ ਨੋਟਿਸ ਲਾ ਕੇ ਮੌਜ਼ੂਦਾ ਸਰਕਾਰ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਅਸੋਕ ਗੋਇਲ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਤੇ ਕਲੋਨੀ ਵਾਸੀਆਂ ਨੇ ਆਪਣੀ ਨਾਰਾਜਗੀ ਜਾਹਿਰ ਕੀਤੀ। ਵਾਸੀਆਂ ਨੇ ਦੱਸਿਆ ਕਿ ਕਈ ਵਾਰ ਹਲਕਾ ਵਿਧਾਇਕ ਤੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਉੱਚ ਅਧਿਕਾਰੀਆਂ ਦੇ ਧਿਆਨ ’ਚ ਮਾਮਲਾ ਲਿਆਂਦਾ ਗਿਆ।

    ਇਹ ਖਬਰ ਵੀ ਪੜ੍ਹੋ : ਵਿਆਹ ਸਮਾਗਮ ’ਚ ਅੰਨ੍ਹੇਵਾਹ ਗੋਲੀਬਾਰੀ, ‘ਆਪ’ ਸਰੰਪਚ ਦਾ ਕਤਲ

    ਪਰ ਕਲੋਨੀ ਦੀ ਮੁੱਖ ਸੜਕ ਦਾ ਨਿਰਮਾਣ ਅਜੇ ਤੱਕ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਜਦਕਿ ਸ਼ਹਿਰ ਦੀਆਂ ਹੋਰ ਕਈ ਗਲੀਆਂ ’ਚ ਵਿਕਾਸ ਕਾਰਜ ਕੀਤੇ ਗਏ ਹਨ, ਪਰ ਨਿਊ ਗ੍ਰੀਨ ਇਨਕਲੇਵ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਹੈ। ਵਾਸੀਆਂ ਮੁਤਾਬਕ ਹਰ ਵਾਰ ਭਰੋਸਾ ਦੇ ਕੇ ਮਾਮਲੇ ਨੂੰ ਟਾਲ ਦਿੱਤਾ ਜਾਂਦਾ ਹੈ, ਪਰ ਕੋਈ ਵੀ ਸਾਰਥਕ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਕਲੋਨੀ ਨੇ ਬਾਈਕਾਟ ਦਾ ਬੋਰਡ ਲਾਇਆ ਸੀ, ਉਸ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ 15 ਦਿਨਾਂ ’ਚ ਸੜਕ ਸ਼ੁਰੂ ਕਰਾਉਣ ਦਾ ਭਰੋਸਾ ਦਿੱਤਾ ਪਰ ਉਸ ਤੋਂ ਉਹ ਮਿਲਣ ਵੀ ਨਹੀਂ ਆਏ। New Green Enclave Protest

    ਇਸ ਤੋਂ ਇਲਾਵਾ ਕਲੋਨੀ ’ਚ ਪੀਣ ਵਾਲੇ ਪਾਣੀ ਸਣੇ ਹੋਰ ਮੁਢਲੀਆਂ ਸਹੂਲਤਾਂ ਦੀ ਘਾਟ ਹੈ। ਐਸੋਸੀਏਸ਼ਨ ਮੈਂਬਰਾਂ ਨੇ ਕਿਹਾ ਕਿ ਹਾਕਮ ਦਲ ਦੀ ਟਾਲਮਟੋਲ ਨੀਤੀ ਕਾਰਨ ਲੋਕ ਖੁਦ ਨੂੰ ਹਤਾਸ਼ ਮਹਿਸੂਸ ਕਰ ਰਹੇ ਹਨ। ਰੋਸ ਵਜੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਹੁਣ ਕਲੋਨੀ ਵਾਸੀ ਹਾਕਮ ਪਾਰਟੀ ਦੇ ਕਿਸੇ ਨੇਤਾ ਜਾਂ ਉੱਚ ਅਧਿਕਾਰੀ ਨੂੰ ਨਹੀਂ ਮਿਲਣਗੇ ਤੇ ਆਉਣ ਵਾਲੀਆਂ ਨਗਰ ਕੌਂਸਲ ਤੇ ਅਸੈਂਬਲੀ ਚੋਣਾਂ ਦਾ ਮੁਕੰਮਲ ਬਾਈਕਾਟ ਕਰਨਗੇ। ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਜਦ ਤੱਕ ਕਲੋਨੀ ਦੇ ਬੁਨਿਆਦੀ ਵਿਕਾਸ ਕਾਰਜ ਪੂਰੇ ਨਹੀਂ ਹੁੰਦੇ, ਤਦ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।