ਸਾਡੇ ਨਾਲ ਸ਼ਾਮਲ

Follow us

16.6 C
Chandigarh
Thursday, February 19, 2026
More
    Home Breaking News Bhagwant Mann...

    Bhagwant Mann: ਸੀਐਮ ਭਗਵੰਤ ਮਾਨ ਦਾਖਲ, ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

    Bhagwant Mann
    Bhagwant Mann: ਸੀਐਮ ਭਗਵੰਤ ਮਾਨ ਦਾਖਲ, ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

    ਸੁਰੱਖਿਆ ਏਜੰਸੀਆਂ ਨੇ ਹਸਪਤਾਲ ਨੂੰ ਘੇਰਿਆ | Bhagwant Mann

    Punjab CM Health: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੋਹਾਲੀ ਦੇ ਫੋਰਟਿਸ ਹਸਪਤਾਲ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾਖਲ ਹਨ, ਨੂੰ ਦੁਪਹਿਰ 1.1 ਵਜੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਭਰੀ ਮੇਲ ’ਚ ਮੁੱਖ ਮੰਤਰੀ ਬਾਰੇ ਲਿਖਿਆ ਗਿਆ ਹੈ ਕਿ ਜੇਕਰ ਉਹ ਬਚ ਗਏ ਤਾਂ ਬੇਅੰਤ ਵਰਗਾ ਹਾਲ ਕਰਾਂਗੇ। ਫੋਰਟਿਸ ਹਸਪਤਾਲ ਤੋਂ ਸਿਰਫ ਸੀਐਮ ਭਗਵੰਤ ਮਾਨ ਦੀ ਮਿ੍ਰਤਕ ਦੇਹ ਹੀ ਰਵਾਨਾ ਹੋਵੇਗੀ। ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਚੰਡੀਗੜ੍ਹ ਸਕੱਤਰੇਤ ’ਚ ਇੱਕ ਮਨੁੱਖੀ ਬੰਬ ਨਾਲ ਮੌਤ ਹੋ ਗਈ ਸੀ। Bhagwant Mann

    ਇਹ ਖਬਰ ਵੀ ਪੜ੍ਹੋ : Kyoto Protocol: ਕਿਓਟੋ ਪ੍ਰੋਟੋਕੋਲ, ਭਵਿੱਖ ਦੇ ਜਲਵਾਯੂ ਸਮਝੌਤੇ ਲਈ ਮਾਰਗਦਰਸ਼ਕ ਦਸਤਾਵੇਜ਼

    ਪੋਲੋਨੀਅਮ ਇੱਕ ਦੁਰਲੱਭ ਰੇਡੀਓਐਕਟਿਵ ਪਦਾਰਥ ਹੈ, ਜੋ ਬਹੁਤ ਜ਼ਿਆਦਾ ਜਹਿਰੀਲਾ ਹੈ। ਧਮਕੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਤੇ ਖੁਫੀਆ ਏਜੰਸੀਆਂ ਹਾਈ ਅਲਰਟ ’ਤੇ ਹਨ। ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਨੇ ਹਸਪਤਾਲ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ। ਇੱਥੇ 5 ਬੰਬ ਨਿਰੋਧਕ ਦਸਤੇ ਸਰਗਰਮ ਕੀਤੇ ਗਏ ਹਨ। ਮੁਹਾਲੀ ਦੇ ਐਸਪੀ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਫਿਲਹਾਲ ਮੁੱਖ ਮੰਤਰੀ ਨੂੰ ਕਿਸੇ ਹੋਰ ਹਸਪਤਾਲ ’ਚ ਤਬਦੀਲ ਕਰਨ ਦੀ ਕੋਈ ਗੱਲ ਨਹੀਂ ਹੈ।

    ਸੀਐਮ ਸੁਰੱਖਿਆ ਦੇ ਨਾਲ ਪੁਲਿਸ ਟੀਮਾਂ ਅਲਰਟ ’ਤੇ ਹਨ। ਫੋਰਟਿਸ ਹਸਪਤਾਲ ਦੇ ਨਾਲ-ਨਾਲ ਮੋਹਾਲੀ ਦੇ 16 ਸਕੂਲਾਂ ਨੂੰ ਵੀ ਧਮਕੀਆਂ ਮਿਲੀਆਂ ਹਨ। ਜਿੱਥੇ ਉਸ ਨੂੰ ਤੁਰੰਤ ਛੁੱਟੀ ਦੇ ਦਿੱਤੀ ਗਈ ਹੈ। ਸੀਬੀਐਸਈ ਦੀਆਂ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਅੱਜ ਸੀਬੀਐਸਈ ਦਾ 10ਵੀਂ ਜਮਾਤ ਦਾ ਗਣਿਤ ਦਾ ਪੇਪਰ ਹੈ। ਪੇਪਰ ਸਵੇਰੇ 10.30 ਵਜੇ ਦਾ ਹੈ। ਅਜਿਹੇ ’ਚ ਸਕੂਲ ਪ੍ਰਬੰਧਕ ਤੇ ਮਾਪੇ ਵੀ ਪਰੇਸ਼ਾਨੀ ’ਚ ਹਨ। Bhagwant Mann