ਸਾਡੇ ਨਾਲ ਸ਼ਾਮਲ

Follow us

23.7 C
Chandigarh
Sunday, February 15, 2026
More
    Home Breaking News Fraud Alert: ...

    Fraud Alert: ਆਨਲਾਈਨ ਬੈਟਿੰਗ ਐਪ ਜ਼ਰੀਏ ਠੱਗੀ ਦੇ ਛੇ ਮੁਲਜ਼ਮ ਗ੍ਰਿਫ਼ਤਾਰ

    Fraud News

    Fraud Alert: ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜਣ ’ਚ ਵੀ ਮਿਲਿਆ ਲਿੰਕ

    • ਮੁਲਜ਼ਮਾਂ ’ਚ ਨੇਪਾਲ ਦੇ ਨਾਗਰਿਕ ਵੀ ਸ਼ਾਮਲ

    Fraud Alert: ਗ੍ਰੇਟਰ ਨੋਇਡਾ (ਏਜੰਸੀ)। ਉੱਤਰ ਪ੍ਰਦੇਸ਼ ’ਚ ਗੌਤਮ ਬੁੱਧ ਨਗਰ ਜ਼ਿਲ੍ਹੇ ਦੀ ਨੋਇਡਾ ਵਿਸ਼ੇਸ਼ ਕਾਰਜ ਫੋਰਸ (ਐੱਸਟੀਐੱਫ) ਯੂਨਿਟ ਨੇ ਆਨਲਾਈਨ ਬੈਟਿੰਗ ਐਪ ਰਾਹੀਂ ਠੱਗੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਕੇ ਛੇ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ। ਖਾਸ ਗੱਲ ਇਹ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ ਉਹ ਮੋਬਾਇਲ ਫੋਨ ਵੀ ਬਰਾਮਦ ਹੋਇਆ ਹੈ, ਜਿਸ ਦੀ ਵਰਤੋਂ ਨੋਇਡਾ ਦੇ ਵੱਖ-ਵੱਖ ਸਕੂਲਾਂ ਨੂੰ ਭੇਜੇ ਗਏ ਧਮਕੀ ਭਰੇ ਈ-ਮੇਲ ਨਾਲ ਜੁੜੇ ਰਿਕਵਰੀ ਮੇਲ ’ਚ ਕੀਤੀ ਗਈ ਸੀ।

    ਨੋਇਡਾ ਐੱਸਟੀਐੱਫ ਦੇ ਐੱਸਐੱਸਪੀ ਰਾਜਕੁਮਾਰ ਮਿਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23 ਜਨਵਰੀ ਨੂੰ ਗੌਤਮ ਬੁੱਧ ਨਗਰ ਦੇ ਕਈ ਸਕੂਲਾਂ ਨੂੰ ਧਮਕੀ ਭਰੇ ਈ-ਮੇਲ ਮਿਲੇ ਸਨ। ਇਸ ਸਬੰਧੀ ਨੋਇਡਾ ਸੈਕਟਰ 36 ਸਥਿਤ ਸਾਈਬਰ ਅਪਰਾਧ ਥਾਣੇ ’ਚ ਭਾਰਤੀ ਨਿਆਂ ਵਿਧਾਨ (ਬੀਐੱਨਐੱਸ) ਤੇ ਆਈਟੀ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਗ੍ਰੇਟਰ ਨੋਇਡਾ ਸਥਿਤ ਐੱਸਟੀਐੱਫ ਨੋਇਡਾ ਇਕਾਈ ਨੂੰ ਸੌਂਪੀ ਗਈ ਸੀ। ਜਾਂਚ ’ਚ ਸਾਹਮਣੇ ਆਇਆ ਕਿ ਧਮਕੀ ਭਰਿਆ ਈ-ਮੇਲ ਅਮਰੀਕਾ ਤੋਂ ਭੇਜਿਆ ਗਿਆ ਸੀ, ਜਦਕਿ ਉਸ ਨਾਲ ਜੁੜੇ ਰਿਕਵਰੀ ਈ-ਮੇਲ ਦੇ ਬੰਗਲਾਦੇਸ਼ ਤੇ ਭਾਰਤ ਨਾਲ ਲਿੰਕ ਪਾਏ ਗਏ। Fraud Alert

    Read Also : ਪਾਵਰਕੌਮ ਦੀ 50 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰਨ ਖਿਲਾਫ ਭਖੇ ਮੁਲਾਜ਼ਮ

    ਤਕਨੀਕੀ ਪੜਤਾਲ ’ਚ ਰਿਕਵਰੀ ਮੇਲ ਦਾ ਕਨੈਕਸ਼ਨ ਥਾਣਾ ਬਿਸਰਖ ਖੇਤਰ ਦੇ ਸਾਹਬੇਰੀ ਇਲਾਕੇ ਨਾਲ ਜੁੜਿਆ ਮਿਲਿਆ। ਇਸ ਅਧਾਰ ’ਤੇ ਐੱਸਟੀਐੱਫ ਨੇ ਸ਼ੁੱਕਰਵਾਰ ਨੂੰ ਕਾਰਵਾਈ ਕਰਕੇ ਛੇ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ। ਪੁਲਿਸ ਦੀ ਕਾਰਵਾਈ ਤੇ ਜਾਂਚ-ਪੜਤਾਲ ’ਚ ਸਾਹਮਣੇ ਆਇਆ ਕਿ ਗਿ੍ਰਫਤਾਰ ਮੁਲਜ਼ਮਾਂ ’ਚ ਨੇਪਾਲ ਤੇ ਭਾਰਤ ਦੇ ਨਾਗਰਿਕ ਸ਼ਾਮਲ ਹਨ, ਜੋ ਗਾਜ਼ੀਆਬਾਦ ਦੇ ਇੰਦਰਾਪੁਰਮ ਤੇ ਗ੍ਰੇਟਰ ਨੋਇਡਾ ਦੇ ਸਾਹਬੇਰੀ ਖੇਤਰ ’ਚ ਰਹਿ ਕੇ ਕਾਲ ਸੈਂਟਰ ਦੀ ਆੜ ’ਚ ਨਜਾਇਜ਼ ਆਨਲਾਈਨ ਬੈਟਿੰਗ ਨੈੱਟਵਰਕ ਚਲਾ ਰਹੇ ਸਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਧਮਕੀ ਭਰੇ ਈ-ਮੇਲ ਨਾਲ ਜੁੜੇ ਰਿਕਵਰੀ ਮੇਲ ’ਚ ਵਰਤਿਆ ਮੋਬਾਇਲ ਫੋਨ ਬਰਾਮਦ ਹੋਇਆ ਹੈ।