MSG Bhandara: ਸੱਚੇ ਦਾਤਾ ਜੀ ਦੇ ਪਰਉਪਕਾਰ ਗਿਣਾਏ ਨਹੀਂ ਜਾ ਸਕਦੇ: ਪੂਜਨੀਕ ਗੁਰੂ ਜੀ
- ਸਾਧ-ਸੰਗਤ ਨੇ ਦੇਸ਼-ਵਿਦੇਸ਼ ’ਚ ਕੀਤੇ ਮਾਨਵਤਾ ਭਲਾਈ ਕਾਰਜ
MSG Bhandara: ਸਰਸਾ (ਸੱਚ ਕਹੂੰ ਨਿਊਜ਼)। ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਦਾ ਭੰਡਾਰਾ ਐਤਵਾਰ ਨੂੰ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੇ ਧੂਮ-ਧਾਮ ਨਾਲ ਮਨਾਇਆ, ਜਿਸ ਵਿੱਚ ਵੱਡੀ ਗਿਣਤੀ ਸਾਧ-ਸੰਗਤ ਨੇ ਸਿਰਕਤ ਕੀਤੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਮੌਕੇ ਸਾਧ-ਸੰਗਤ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਫ਼ਰਮਾਇਆ ਕਿ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬੜੀ ਸਾਦਗੀ ’ਚ ਰਹਿੰਦੇ ਹੋਏ ਸਿੱਧੀ-ਸਾਦੀ ਸਰਲ ਭਾਸ਼ਾ ’ਚ ਸਾਧ-ਸੰਗਤ ਨੂੰ ਰਾਮ-ਨਾਮ, ਅੱਲ੍ਹਾ, ਵਾਹਿਗੁਰੂ ਦੀ ਗੱਲ ਦੱਸੀ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ 28 ਫਰਵਰੀ 1960 ਨੂੰ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਹਜ਼ਾਰਾਂ ਸਤਿਸੰਗ ਫ਼ਰਮਾਏ ਅਤੇ 12 ਲੱਖ ਤੋਂ ਵੱਧ ਲੋਕਾਂ ਦਾ ਨਸ਼ਾ ਛੁਡਾਇਆ ਅਤੇ ਪਰਮਾਤਮਾ ਦੇ ਨਾਮ ਨਾਲ ਜੋੜਿਆ। ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਮਹਾਂ ਪਰਉਪਕਾਰ ਗਿਣਵਾਏ ਨਹੀਂ ਜਾ ਸਕਦੇ।

MSG Bhandara
ਪੂਜਨੀਕ ਪਰਮ ਪਿਤਾ ਜੀ ਨੇ ਬੇਅੰਤ ਰਹਿਮਤਾਂ ਕੀਤੀਆਂ। ਉਨ੍ਹਾਂ ਨੇ ਹੀ ‘ਥ੍ਰੀ ਇੰਨ ਵਨ’ ਕਰਦੇ ਹੋਏ , ‘ਅਸੀਂ ਸਾਂ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’, ਗੱਲ ਹੀ ਖ਼ਤਮ ਹੋ ਗਈ ਅਤੇ ਅੱਜ ਵੀ ਸਭ ਕੁਝ ਉਹ ਹੀ ਕਰਨ ਕਰਾਵਣਹਾਰ ਹਨ। ਇਸ ਪਵਿੱਤਰ ਮੌਕੇ 37 ਵਿਆਹ ਹੋਏ ਅਤੇ ਇਸ ਮੌਕੇ ਵਿਆਹ ਵਾਲੇ ਲੜਕੇ-ਲੜਕੀਆਂ ਦੇ ਪਰਿਵਾਰਾਂ ਨੇ ਮਾਨਵਤਾ ਭਲਾਈ ਲਈ ਖੂਨਦਾਨ, ਬੂਟੇ ਲਾਉਣਾ, ਨਸ਼ਾ ਛੁਡਵਾਉਣਾ, ਜ਼ਰੂਰਤਮੰਦਾਂ ਦੀ ਮੱਦਦ ਜਿਹੇ ਅਣਗਿਣਤ ਕਾਰਜ ਕੀਤੇ। ਇਸ ਮੌਕੇ ਪਵਿੱਤਰ ਗੁਰਗੱਦੀ ਦਿਵਸ ਨਾਲ ਸਬੰਧਿਤ ਇੱਕ ਡਾਕਿਊਮੈਂਟਰੀ ਵੀ ਸਾਧ-ਸੰਗਤ ਨੂੰ ਵਿਖਾਈ ਗਈ। ਉੱਥੇ ਹੀ ਭੰਡਾਰੇ ਦੀ ਸਮਾਪਤੀ ਮੌਕੇ ਸਾਧ-ਸੰਗਤ ਨੂੰ ਹਲਵੇ ਦਾ ਪ੍ਰਸ਼ਾਦ ਤੇ ਲੰਗਰ ਭੋਜਨ ਛਕਾਇਆ ਗਿਆ।
Read Also : ਪਤਾ ਨਹੀਂ ਸਾਧ-ਸੰਗਤ ਕਦੋਂ ਤੋਂ ਸਾਡੀ ਉਡੀਕ ਕਰ ਰਹੀ ਹੋਵੇਗੀ!

ਵੱਡੀ ਗਿਣਤੀ ਲੋਕਾਂ ਨੇ ਛੱਡਿਆ ਨਸ਼ਾ
ਪਵਿੱਤਰ ਭੰਡਾਰੇ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੱਖ-ਵੱਖ ਥਾਈਂ ਆਨਲਾਈਨ ਬਚਨ ਫ਼ਰਮਾ ਕੇ ਵੱਡੀ ਗਿਣਤੀ ’ਚ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਦਿੱਤੀ। ਆਪ ਜੀ ਨੇ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਾ ਛੱਡਣ ਦਾ ਅਸਾਨ ਤਰੀਕਾ ਦੱਸਿਆ। ਆਪ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਨੌਜਵਾਨ ਚਿੱਟਾ ਤੇ ਹੋਰ ਭਿਆਨਕ ਨਸ਼ੇ ਛੱਡ ਕੇ ਤੰਦਰੁਸਤੀ ਤੇ ਖੁਸ਼ਹਾਲੀ ਭਰੀ ਜ਼ਿੰਦਗੀ ਜਿਉਂ ਰਹੇ ਹਨ। ਦੱਸਣਯੋਗ ਹੈ ਕਿ ਨਸ਼ਾ ਛੱਡਣ ਵਾਲਿਆਂ ਨੂੰ ਤੰਦਰੁਸਤੀ ਲਈ ਚੰਗੀ ਖੁਰਾਕ ਵੀ ਡੇਰਾ ਸੱਚਾ ਸੌਦਾ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ।

24 ਲੋੜਵੰਦਾਂ ਨੂੰ ਮਿਲੇ ਪੱਕੇ ਮਕਾਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਡੇਰਾ ਸ਼ਰਧਾਲੂ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਸੇ ਕੜੀ ’ਚ ਸਾਧ-ਸੰਗਤ ਵੱਲੋਂ ਅਸ਼ਿਆਨਾ ਮੁਹਿੰਮ ਤਹਿਤ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਂਦੇ ਹਨ। ਵੱਖ-ਵੱਖ ਸੂਬਿਆਂ ਦੇ ਬਲਾਕਾਂ ਦੀ ਸਾਧ-ਸੰਗਤ ਵੱਲੋਂ ਆਪਣੀ ਤਨ-ਮਨ-ਧਨ ਦੀ ਸੇਵਾ ਨਾਲ ਬਣਾਏ ਕਰੀਬ 24 ਪੱਕੇ ਮਕਾਨਾਂ ਦੀਆਂ ਚਾਬੀਆਂ ਪਵਿੱਤਰ ਮਹਾਂ ਰਹਿਮੋ-ਕਰਮ ਭੰਡਾਰੇ ਮੌਕੇ ਲੋੜਵੰਦ ਪਰਿਵਾਰਾਂ ਨੂੰ ਸੌਂਪੀਆਂ ਗਈਆਂ।















