Dera Sacha Sauda: ਇੱਕ ਵਾਰ ਦੀ ਗੱਲ ਹੈ, ਗੁਰਗੱਦੀ ਬਖ਼ਸਿਸ਼ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕਿਸੇ ਜ਼ਰੂਰੀ ਕਾਰਜ ਲਈ ਰੇਲਗੱਡੀ ਰਾਹੀਂ ਆਪਣੇ ਪਿੰਡ ਤੋਂ ਬਠਿੰਡਾ ਜਾ ਰਹੇ ਸਨ। ਜਦੋਂ ਰੇਲਗੱਡੀ ਬਠਿੰਡਾ ਰੇਲਵੇ ਸਟੇਸ਼ਨ ’ਤੇ ਪਹੁੰਚੀ, ਉਸ ਸਮੇਂ ਭੀੜ ’ਚ ਅਚਾਨਕ ਇੱਕ ਬਜ਼ੁਰਗ ਮਹਿਲਾ ਨੂੰ ਦੌਰਾ ਪੈ ਗਿਆ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਈ। ਸਾਰੇ ਲੋਕ ਗੱਡੀ ’ਚੋਂ ਉੱਤਰ ਗਏ ਪਰ ਇਸ ਬਜ਼ੁਰਗ ਮਹਿਲਾ ਵੱਲ ਕਿਸੇ ਨੇ ਧਿਆਨ ਨਾ ਦਿੱਤਾ।
ਪੂਜਨੀਕ ਪਰਮ ਪਿਤਾ ਜੀ ਨੇ ਤੁਰੰਤ ਪਾਣੀ ਲਿਆ ਕੇ ਉਸ ਮਹਿਲਾ ਦੇ ਮੂੰਹ ’ਤੇ ਛਿੱਟੇ ਮਾਰੇ ਤਾਂ ਉਹ ਮਹਿਲਾ ਹੋਸ਼ ’ਚ ਆ ਗਈ। ਉਸ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਹ ਪਿੰਡ ਬੱਲੂਆਣਾ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਆਪਣੇ ਪਿੰਡ ਜਾਣਾ ਹੈ। ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਕੰਮ ਦੀ ਪਰਵਾਹ ਨਾ ਕਰਦੇ ਹੋਏ ਪਹਿਲਾਂ ਉਸ ਬਜ਼ੁਰਗ ਮਾਤਾ ਨੂੰ ਉਸ ਦੇ ਪਿੰਡ ਪਹੁੰਚਾਇਆ।
Read Also : ਸੇਵਾ ਦੇ ਮਹਾਂਕੁੰਭ ਦਾ ਪੰਜਵਾਂ ਦਿਨ- ਸੈਂਕੜੇ ਲੋਕਾਂ ਨੇ ਕਰਵਾਈ ਦਿਲ ਦੇ ਰੋਗਾਂ ਦੀ ਜਾਂਚ
ਜਦੋਂ ਉਸ ਮਹਿਲਾ ਦੇ ਪਰਿਵਾਰ ਵਾਲਿਆਂ ਨੂੰ ਉਕਤ ਘਟਨਾ ਬਾਰੇ ਪਤਾ ਲੱਗਾ ਤਾਂ ਸਾਰਾ ਪਰਿਵਾਰ ਪੂਜਨੀਕ ਪਰਮ ਪਿਤਾ ਜੀ ਦਾ ਕੋਟਿਨ-ਕੋਟਿ ਧੰਨਵਾਦ ਕਰਨ ਲੱਗਾ। ਇਸ ਤਰ੍ਹਾਂ ਪੂਜਨਕੀ ਪਰਮ ਪਿਤਾ ਜੀ ਕਿਸੇ ਮਜ਼ਬੂਰ ਲਾਚਾਰ ਵਿਅਕਤੀ ਦੀ ਸਹਾਇਤਾ ਕਰਨ ’ਚ ਰੱਤੀ ਭਰ ਵੀ ਦੇਰ ਨਾ ਕਰਦੇ ਸਨ ਪਰਮਾਰਥੀ ਕਾਰਜ ਨੂੰ ਆਪਣੇ ਨਿੱਜੀ ਕਾਰਜ ਤੋਂ ਵੱਧ ਮਹੱਤਤਾ ਦਿੰਦੇ ਹੋਏ ਉਸ ਨੂੰ ਤੁਰੰਤ ਮੌਕੇ ’ਤੇ ਹੀ ਪੂਰਾ ਕਰਦੇ ਸਨ।














