ਸ਼ਿਮਲਾ(ਏਜੰਸੀ)। ਹਿਮਾਚਲ ਪ੍ਰਦੇਸ਼ ਵਿੱਚ ਮੰਤਰੀ ਮੰਡਲ ਬਣਨ ਤੋਂ ਦੋ ਦਿਨਾਂ ਬਾਅਦ ਆਖਰ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਉਨ੍ਹਾਂ ਦੇ 11 ਮੰਤਰੀਆਂ ‘ਚ ਵਿਭਾਗਾਂ ਦੀ ਵੰਡ ਹੋ ਹੀ ਗਈ। ਇੱਥੇ ਜਾਰੀ ਸਰਕਾਰੀ ਬਿਆਨ ਅਨੁਸਾਰ ਵਿਭਾਗਾਂ ਦੀ ਵੰਡ ਤਹਿਤ ਮੁੱਖ ਮੰਤਰੀ ਕੋਲ ਵਿੱਤਾ, ਗ੍ਰਹਿ, ਸਿਵਲ ਪ੍ਰਸ਼ਾਸਨ, ਲੋਕ ਨਿਰਮਾਣ ਵਿਭਾਗ ਅਤੇ ਕਿਰਤ ਤੇ ਯੋਜਨਾ ਵਿਭਾਗ ਰਹਿਣਗੇ। ਕੈਬਨਿਟ ਮੰਤਰੀਆਂ ਵਿੱਚ ਸ੍ਰੀ ਮਹਿੰਦਰ ਸਿੰਘ ਠਾਕੁਰ ਨੂੰ ਸਿੰਚਾਈ, ਜਨ ਸਿਹਤ, ਬਾਗਵਾਨੀ ਅਤੇ ਸੈਨਿਕ ਭਲਾਈ, ਸ੍ਰੀ ਕਿਸ਼ਨ ਕਪੂਰ ਨੂੰ ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਚੋਣ ਵਿਭਾਗ, ਸ੍ਰੀ ਵੀਰੇਂਦਰ ਕੰਵਰ ਨੂੰ ਪੇਂਡੂ ਵਿਭਾਕ ਅਤੇ ਪੰਚਾਇਤੀ ਰਾਜ, ਪਸ਼ੂ ਪਾਲਣ ਵਿਭਾਗ, ਸ੍ਰੀ ਸੁਰੇਸ਼ ਭਾਰਦਵਾਜ ਉੱਚੇਰੀ ਤੇ ਪ੍ਰਾਇਮਰੀ ਸਿੱਖਿਆ ਅਤੇ ਕਾਨੂੰਨ ਵਿਭਾਗ, ਸ੍ਰੀ ਅਨਿਲ ਸ਼ਰਮਾ ਨੂੰ ਬਹੁ-ਉਦੇਸ਼ੀ ਪ੍ਰੋਜੈਕਟ ਅਤੇ ਗੈਰ ਰਵਾਇਤੀ ਊਰਜਾ ਸਰੋਤ ਵਿਭਾਗ ਦਿੱਤੇ ਗਏ ਹਨ। (Finance And Home Affairs)
ਸ੍ਰੀਮਤੀ ਸਰਵੀਨ ਚੌਧਰੀ ਨੂੰ ਸ਼ਹਿਰੀ ਵਿਕਾਸ, ਟਾਊਨ ਅਤੇ ਕੰਟਰੀ ਪਲਾਨਿੰਗ ਅਤੇ ਰਿਹਾਇਸ਼ ਵਿਭਾਗ, ਸ੍ਰੀ ਰਾਮ ਲਾਨ ਮਾਰਕੰਡਾ ਨੂੰ ਖੇਤੀ, ਜਨਜਾਤੀ ਵਿਕਾਸ ਅਤੇ ਸੂਚਨਾ ਤੇ ਤਕਨਾਲੋਜੀ, ਸ੍ਰੀ ਵਿਪਨ ਪਰਮਾਰ ਨੂੰ ਸਿਹਤ ਅਤੇ ਪਰਿਵਾਰ ਕਲਿਆਣ, ਆਯੁਰਵੇਦ ਅਤੇ ਮੈਡੀਕਲ ਸਿੱਖਿਆ ਤੇ ਵਿਗਿਆਨ ਤੇ ਤਕਨਾਲੋਜੀ, ਸ੍ਰੀ ਵਿਕਰਮ ਸਿੰਘ ਨੂੰ ਵੁਦਯੋਗ, ਕਿਰਤ ਅਤੇ ਰੁਜ਼ਗਾਰ, ਤਕਨੀਕੀ ਸਿੱਖਿਆ ਅਤੇ ਵਪਾਰਕ ਸਿਖਲਾਈ ਵਿਭਾਗ, ਸ੍ਰੀ ਗੋਵਿੰਦ ਠਾਕੁਰ ਨੂੰ ਟਰਾਂਸਪੋਰਟ, ਜੰਗਲਾਤ ਅਤੇ ਯੁਵਾ ਖੇਡ ਵਿਭਾਗ ਅਤੇ ਡਾ. ਰਾਜਵੀ ਸੈਜਲ ਨੂੰ ਸਮਾਜਿਕ ਨਿਆਂ ਅਤੇ ਮਜ਼ਬੂਤੀਕਰਨ ਅਤੇ ਸਹਿਕਾਰਤਾ ਵਿਭਾਗ ਦਿੱਤੇ ਗਏ ਹਨ। (Finance And Home Affairs)