ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਬਿਜਲੀ ਸੋਧ ਬਿੱਲ 2014 ਨੂੰ ਲੈ ਕੇ ਕੇਂਦਰ ਸਰਕਾਰ ਅਤੇ ਬਿਜਲੀ ਕਰਮਚਾਰੀ ਆਹਮੋ-ਸਾਹਮਣੇ ਆ ਗਏ ਹਨ। ਇੱਕ ਪਾਸੇ ਕੇਂਦਰੀ ਬਿਜਲੀ ਮੰਤਰੀ ਨੇ ਬਜਟ ਸੈਸ਼ਨ ਵਿੱਚ ਇਸ ਬਿੱਲ ਨੂੰ ਪਾਸ ਕਰਾਉਣ ਦਾ ਐਲਾਨ ਕੀਤਾ ਹੈ, ਉੱਥੇ ਦੂਜੇ ਪਾਸੇ ਦੇਸ਼ ਦੇ ਬਿਜਲੀ ਕਰਮਚਾਰੀ ਅਤੇ ਇੰਜੀਨੀਅਰ ਇਸ ਖਿਲਾਫ਼ ਲਾਮਬੰਦ ਹੋ ਗਏ ਹਨ। ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਇੰਪਲਾਈਜ਼ ਐਂਡ ਇੰਜੀਨੀਅਰ ਨੇ ਬਿੱਲ ਨੂੰ ਲੋਕਾਂ ਅਤੇ ਕਰਮਚਾਰੀ ਵਿਰੋਧ ਕਰਾਰ ਦਿੰਦ ਹੋਏ ਸੰਸਦ ਦੇ ਬਜਟ ਸੈਸ਼ਨ ਵਿੱਚ ਸੰਸਦ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਹੈ। ਕਮੇਟੀ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਦੇ ਬਾਵਜ਼ੂਦ ਕੇਂਦਰ ਸਰਕਾਰ ਨੇ ਬਹੁਮਤ ਦੇ ਜ਼ੋਰ ‘ਤੇ ਬਿੱਲ ਪਾਸ ਕਰਵਾਉਣ ਦਾ ਯਤਨ ਕੀਤਾ ਤਾਂ 25 ਲੱਖ ਕਰਮਚਾਰੀ, ਮਜ਼ਦੂਰ ਤੇ ਇੰਜੀਨੀਅਰ ਦੇਸ਼ ਪੱਧਰੀ ਹੜਤਾਲ ਕਰਕੇ ਕੰਮ ਕਾਜ ਠੱਪ ਕਰਨਗੇ। (Electrician)
ਇਹ ਫੈਸਲਾ ਵੀਰਵਾਰ ਨੂੰ ਸੈਕਟਰ 29 ਸਥਿਤ ਭਕਨਾ ਭਵਨ, ਚੰਡੀਗੜ੍ਹ ਵਿੱਚ ਹੋਈ ਬਿਜਲੀ ਕਰਮਚਾਰੀਆਂ, ਜੂਨੀਅਰ ਇੰਜੀਨੀਅਰਾਂ ਦੀ ਉੱਤਰੀ ਭਾਰਤ ਦੇ ਰਾਜਾਂ ਦੇ ਖੇਤਰੀ ਸੰਮੇਲਨ ਵਿੱਚ ਲਿਆ। ਸੰਮੇਲਨ ਵਿੱਚ ਹਰਿਆਣਾ ਪੰਜਾਬ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਦੇ ਹਜ਼ਾਰਾਂ ਬਿਜਲੀ ਕਰਮਚਾਰੀਆਂ ਤੇ ਇੰਜੀਨੀਅਰਾਂ ਨੇ ਸ਼ਿਰਕਤ ਕੀਤੀ। ਸੰਮੇਲਨ ਵਿੱਚ ਅੰਦੋਲਨ ਦਾ ਪ੍ਰਸਤਾਵ ਰੱਖਦੇ ਹੋਏ।
ਫੈਡਰੇਸ਼ਨ ਦੇ ਉੱਪ ਪ੍ਰਧਾਨ ਸੁਭਾਸ਼ ਲਾਂਬਾ ਨੇ ਕਿਹਾ ਕਿ 31 ਜਨਵਰੀ 2018 ਤੱਕ ਸਾਰੇ ਰਾਜਾਂ ਵਿੱਚ ਬਿੱਜਲੀ ਸੋਧ ਬਿੱਲ 2014 ਦੇ ਵਿਰੋਧ ਵਿੱਚ ਕਰਮਚਾਰੀਆਂ ਤੇ ਇੰਜੀਨੀਅਰਾਂ ਦੇ ਸੰਮੇਲਨ ਕੀਤੇ ਜਾਣਗੇ। ਜਿਸ ਵਿੱਚ ਉਨ੍ਹਾਂ ਨੂੰ ਬਿੱਲ ਦੇ ਜਨ ਵਿਰੋਧੀ ਤੇ ਕਰਮਚਾਰੀ ਵਿਰੋਧੀ ਤਜਵੀਜਾਂ ਤੋਂ ਜਾਣੂੰ ਕਰਵਾਉਂਦੇ ਹੋਏ ਫੈਸਲਾਕੁਨ ਅੰਦੋਲਨ ਦੀ ਤਿਆਰੀ ਕਰਨ ਦਾ ਸੱਦਾ ਦਿੱਤਾ ਜਾਵੇਗਾ। ਸੰਮੇਲਨ ਦੀ ਪ੍ਰਧਾਨਗੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਸੀਨੀਅਰ ਨੇਤਾ ਆਲ ਇੰਡੀਆ ਪਾਵਰ ਇੰਜੀਨੀਅਰ ਐਸੋਸੀਏਸ਼ਨ ਤੋਂ ਸ਼ੈਲੇਂਦਰ ਦੂਬੇ, ਪਦਮਜੀਤ ਸਿੰਘ, ਕਮੇਟੀ ਦੇ ਕਨਵੀਨਰ ਤੇ ਈਈਐਫ਼ਆਈ ਦੇ ਜਨਰਲ ਸਕੱਤਰ ਕਾਮਰੇਡ ਪੀਐਨ ਚੌਧਰੀ, ਏਆਈਈਈਐਫ਼ ਤੋਂ ਮੁਹੰਮਦ ਸ਼ਮੂਲਾ, ਪਾਵਰ ਡਿਪਲੋਮਾ ਫੈਡਰੇਸ਼ਨ ਤੋਂ ਦੇਵੇਂਦਰ ਸਿੰਘ ਨੇ ਸਾਂਝੇ ਰੂਪ ਵਿੱਚ ਕੀਤੀ। (Electrician)
ਇਹ ਵੀ ਪੜ੍ਹੋ : ਗਰੀਨ ਐਸ ਦੇ ਸੇਵਾਦਾਰ ਨੇ ਕੜਾਕੇ ਦੀ ਠੰਢ ’ਚ ਭਾਖੜਾ ਨਹਿਰ ’ਚ ਡੁੱਬਦੇ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ
ਸੰਮੇਲਨ ਵਿੱਚ ਮਤਾ ਪਾਸ ਕਰਕੇ ਕਰਕੇ ਬਿਜਲੀ ਨਾਗਮਾਂ ਏਕੀਕਰਨ ਕੀਤਾ ਜਵੇ ਅਤੇ ਤੁਰੰਤ ਨਿੱਜੀਕਰਨ ਤੇ ਫਰੈਂਚੀਜੀ ‘ਤੇ ਰੋਕ ਲਾਉਣ, ਜਨ ਵਿਰੋਘੀ ਅਤੇ ਕਰਮਚਾਰੀ ਵਿਰੋਧੀ ਬਿਜਲੀ ਸੋਧ ਬਿੱਲ 2014 ਨੂੰ ਸੰਸਦ ਵਿੱਚ ਪਾਸ ਕਰਾਉਣ ਦੀ ਪੂਰੀ ਪ੍ਰਕਿਰਿਆ ‘ਤੇ ਰੋਕ ਲਾਉਣ, ਬਿਜਲੀ ਖੇਤਰ ਵਿੱਚ ਠੇਕੇ ‘ਤੇ ਲੱਗੇ ਸਾਰੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਪੱਕਾ ਹੋਦ ਤੱਕ ਬਰਾਬਰ ਦੇ ਕੰਮ ਲਈ ਬਰਾਬਰ ਤਨਖਾਹ ਦੇਣ, ਬਿਜਲੀ ਦਾ ਅਧਿਕਾਰ ਮਨੁੱਖੀ ਅਧਿਕਾਰ ਬਣਾਉਣ ਅਤੇ ਜਨਤਾ ਨੂੰ 24 ਘੰਟੇ ਵਾਲੀਆਂ ਦਰਾਂ ‘ਤੇ ਬਿਜਲੀ ਦੇਣ ਦੀ ਮੰਗ ਕੀਤੀ ਗਈ। ਸੰਮੇਲਨ ਨੂੰ ਹਰਿਆਣਾ ਤੋਂ ਕੇਡੀ ਬਾਂਸਲ, ਕੇਕੇ ਮਲਿਕ, ਨਰੇਸ਼ ਕੁਮਾਰ, ਜੰਮੂ ਅਤੇ ਕਸ਼ਮੀਰ ਤੋਂ ਮੁਹੰਮਦ ਮਕਬੂਲ, ਹਿਮਾਚਲ ਪ੍ਰਦੇਸ਼ ਤੋਂ ਕੁਲਦੀਪ ਸਿੰਘ, ਪੰਜਾਬ ਤੋਂ ਕੁਲਦੀਪ ਸਿੰਘ ਖੰਨਾ, ਕਰਜਵਿੰਦਰ ਸਿੰਘ, ਯੂਟੀ ਚੰਡੀਗੜ੍ਹ ਤੋਂ ਗੋਪਾਲ ਦੱਤ ਜੋਸ਼ੀ, ਧਿਆਨ ਸਿੰਘ, ਉੱਤਰਾਖੰਡ ਤੋਂ ਐਮਸੀ ਗੁਪਤਾ, ਯੂਪੀ ਤੋਂ ਇੰਜੀਨੀਅਰ ਰਾਜੀਵ ਸਿੰਘ, ਦਿੱਲੀ ਤੋਂ ਪੀਕੇ ਰਾਏ ਆਦਿ ਨੇ ਸਬੰਧੋਨ ਕਰਦੇ ਹੋਏ ਅੰਦੋਲਨ ਦੀ ਪੁਰਜ਼ੋਰ ਹਮਾਇਤ ਕੀਤੀ। (Electrician)