ਲੋੜਵੰਦ ਦਾ ਪਹਿਲਾਂ ਅੱਖ ਦਾ ਅਪ੍ਰੇਸ਼ਨ ਕਰਵਾ ਕੇ ਦਿੱਤਾ ਰੌਸ਼ਨੀ ਦਾ ਤੋਹਫ਼ਾ
Social Welfare: (ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਾਨਵਤਾ ਭਲਾਈ ਦੇ ਕੰਮਾਂ ’ਚ ਨਿੱਤ ਨਵੇਂ ਰਿਕਾਰਡ ਬਣਾ ਰਹੇ ਹਨ ਅਜਿਹਾ ਹੀ ਮਾਨਵਤਾ ਭਲਾਈ ਦਾ ਕੰਮ ਬਲਾਕ ਮਹਿਲਾਂ ਚੌਂਕ ਦੀ ਸਾਧ-ਸੰਗਤ ਨੇ ਕੀਤਾ, ਜਿਸ ਨੇ ਨਵੇਂ ਸਾਲ ਅਤੇ ਪਵਿੱਤਰ ਅਵਤਾਰ ਮਹੀਨੇ ਦੀ ਸ਼ੁਰੂਆਤ ਇੱਕ ਲੋੜਵੰਦ ਪਰਿਵਾਰ ਲਈ ਨਵਾਂ ਮਕਾਨ ਬਣਾ ਕੇ ਦੇਣ ਨਾਲ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ ਸੱਚੇ ਨਿਮਰ ਸੇਵਾਦਾਰ ਰਣਜੀਤ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਵੱਲੋਂ ਸਰਾਧੂ ਸਿੰਘ ਪੁੱਤਰ ਛੋਟਾ ਸਿੰਘ ਦਾ ਮਕਾਨ ਬਣਾ ਕੇ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਸਰਾਧੂ ਸਿੰਘ 35 ਸਾਲ ਤੋਂ ਇੱਕ ਮਕਾਨ ਵਿੱਚ ਰਹਿ ਰਿਹਾ ਸੀ ਜਿਸ ਦੀ ਹਾਲਤ ਬੇਹੱਦ ਖਰਾਬ ਅਤੇ ਖਸਤਾ ਹੋ ਚੁੱਕੀ ਸੀ ਅਤੇ ਉਸ ਦੀ ਜ਼ਰਜ਼ਰ ਹਾਲਤ ਵੇਖ ਕੇ ਇੰਝ ਲੱਗਦਾ ਸੀ ਕਿ ਇਹ ਕਿਸੇ ਵੇਲੇ ਵੀ ਡਿੱਗ ਸਕਦਾ ਸੀ ਉਹ ਆਪ ਮਕਾਨ ਬਣਾਉਣ ਦੇ ਯੋਗ ਨਹੀਂ ਸੀ ਜਿਸ ਕਾਰਨ ਉਸ ਨੇ ਸਾਧ-ਸੰਗਤ ਨੂੰ ਆਪਣੀ ਗੱਲ ਦੱਸੀ ਸਾਧ-ਸੰਗਤ ਨੇ ਉਸ ਲਈ ਨਵਾਂ ਮਕਾਨ ਬਣਾ ਕੇ ਦੇਣ ਦਾ ਫੈਸਲਾ ਕਰ ਲਿਆ
ਅੱਜ ਵੱਡੀ ਗਿਣਤੀ ਬਲਾਕ ਦੀ ਸਾਧ-ਸੰਗਤ ਨੇ ਇੱਟਾਂ, ਸੀਮਿੰਟ, ਰੇਤਾ ਆਦਿ ਲੈ ਕੇ ਵੱਡੀ ਗਿਣਤੀ ਸੇਵਾਦਾਰਾਂ ਨੇ ਮਕਾਨ ਬਣਾਉਣ ਦਾ ਕੰਮ ਆਰੰਭ ਕਰ ਦਿੱਤਾ ਅਤੇ ਕੁਝ ਹੀ ਘੰਟਿਆਂ ’ਚ ਡੇਰਾ ਪ੍ਰੇਮੀਆਂ ਵੱਲੋਂ ਇੱਕ ਕਮਰਾ, ਬਾਥਰੂਮ, ਰਸੋਈ ਵਗੈਰਾ ਦਾ ਕੰਮ ਸਿਰੇ ਚਾੜ੍ਹ ਦਿੱਤਾ ਗਿਆ ਅਤੇ ਕੰਧਾਂ ਤੱਕ ਨੂੰ ਵੀ ਪਲਸਤਰ ਕਰ ਦਿੱਤਾ ਗਿਆ ਅਤੇ ਦਰਵਾਜ਼ੇ ਲਾ ਕੇ ਦਿੱਤੇ ਗਏ 100 ਦੀ ਗਿਣਤੀ ਵਿੱਚ ਡੇਰਾ ਸ਼ਰਧਾਲੂਆਂ ਨੇ ਇਹ ਕੰਮ ਨੇਪਰੇ ਚਾੜਿਆ।
ਸਰਾਧੂ ਸਿੰਘ ਨੇ ਕਿਹਾ ਕਿ ਉਹ ਬਹੁਤ ਹੀ ਖੁਸ਼ ਹੈ ਕਿਉਂਕਿ ਅੱਜ ਉਸ ਦਾ ਮਕਾਨ ਸਾਧ-ਸੰਗਤ ਨੇ ਬਣਾ ਕੇ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋਣ ਕਾਰਨ ਸਾਧ-ਸੰਗਤ ਵੱਲੋਂ ਪਹਿਲਾਂ ਵੀ ਉਸਦਾ ਅੱਖਾਂ ਦਾ ਅਪ੍ਰੇਸ਼ਨ ਕਰਵਾ ਕੇ ਉਸ ਨੂੰ ਦੇਖਣ ਜੋਗਾ ਕੀਤਾ ਉਸ ਨੇ ਪੂਜਨੀਕ ਗੁਰੂ ਜੀ ਅਤੇ ਸਮੂਹ ਸਾਧ-ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਹ ਵੀ ਪੜ੍ਹੋ: Haryana News: ਅਜੈ ਸਿੰਘਲ ਬਣੇ ਹਰਿਆਣਾ ਦੇ ਨਵੇਂ ਡੀਜੀਪੀ
ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਰਵਿੰਦਰ ਸਿੰਘ ਮਾਨ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਸਾਡੇ ਪਿੰਡ ਦੇ ਇਸ ਲੋੜਵੰਦ ਵਿਅਕਤੀ ਨੂੰ ਮਕਾਨ ਬਣਾ ਕੇ ਦਿੱਤਾ ਗਿਆ। ਜਿਹੜਾ ਅਸਲ ਵਿੱਚ ਲੋੜਵੰਦ ਸੀ ਉਨ੍ਹਾਂ ਕਿਹਾ ਕਿ ਏਨੀ ਠੰਢ ਦੇ ਬਾਵਜ਼ੂਦ ਡੇਰਾ ਸ਼ਰਧਾਲੂਆਂ ਵੱਲੋਂ ਮਕਾਨ ਬਣਾਉਣ ਵਿੱਚ ਸਰਗਰਮੀ ਦਿਖਾਈ ਹੈ, ਉਹ ਵੀ ਲਾ ਮਿਸਾਲ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ ਸੱਚੇ ਨਿਮਰ ਸੇਵਾਦਾਰ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਸਰਾਧੂ ਸਿੰਘ ਦੀ ਇੱਕ ਅੱਖ ਦੀ ਰੌਸ਼ਨੀ ਕਾਫ਼ੀ ਘੱਟ ਜਿਸ ਕਾਰਨ ਉਸ ਨੂੰ ਦੇਖਣ ਵਿੱਚ ਦਿੱਕਤ ਆਉਂਦੀ ਸੀ ਤਾਂ ਪਹਿਲਾਂ ਸਾਧ-ਸੰਗਤ ਵੱਲੋਂ ਉਸ ਦੀ ਅੱਖ ਦਾ ਚੰਗੇ ਹਸਪਤਾਲ ਵਿੱਚੋਂ ਅਪ੍ਰੇਸ਼ਨ ਕਰਵਾਇਆ ਗਿਆ ਜੋ ਕਿ ਸਫ਼ਲ ਰਿਹਾ ਅਤੇ ਉਸ ਦੀ ਅੱਖ ਦੀ ਰੌਸ਼ਨੀ ਆ ਗਈ ਅਤੇ ਹੁਣ ਸਰਾਧੂ ਸਿੰਘ ਦਾ ਮਕਾਨ ਬਣਾ ਕੇ ਦਿੱਤਾ ਗਿਆ। Social Welfare














