Abohar News: ਗੋਲੂ ਪੰਡਤ ਦੇ ਕਤਲ ਕੇਸ ’ਚ ਗਗਨਦੀਪ ਉਰਫ ਗੱਗੀ ਲਹੋਰੀਆ ਸਮੇਤ 4 ਗ੍ਰਿਫਤਾਰ, ਮਾਮਲਾ ਦਰਜ

Abohar News
Abohar News: ਗੋਲੂ ਪੰਡਤ ਦੇ ਕਤਲ ਕੇਸ ’ਚ ਗਗਨਦੀਪ ਉਰਫ ਗੱਗੀ ਲਹੋਰੀਆ ਸਮੇਤ 4 ਗ੍ਰਿਫਤਾਰ, ਮਾਮਲਾ ਦਰਜ

Abohar News: ਅਬੋਹਰ (ਮੇਵਾ ਸਿੰਘ)। ਬੀਤੀ ਕੱਲ੍ਹ ਤਹਿਸੀਲ ਅਬੋਹਰ ਦੇ ਕੰਪਲੈਕਸ ’ਚ ਪੇਸ਼ੀ ਭੁਗਤਣ ਆਏ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਸਬੰਧੀ ਬੀਤੀ ਰਾਤ ਹੀ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿਘ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਗੋਲੂ ਪੰਡਿਤ ਦੇ ਪਿਤਾ ਅਵਨੀਸ਼ ਕੁਮਾਰ ਦੇ ਬਿਆਨਾਂ ’ਤੇ 4 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।

ਗ੍ਰਿਫਤਾਰ ਕੀਤੇ ਨੌਜਵਾਨਾਂ ਵਿਚ ਅਬੋਹਰ ਨਿਵਾਸੀ ਗਗਨਦੀਪ ਉਰਫ ਗੱਗੀ ਲਹੋਰੀਆ ਪੁੱਤਰ ਜਸਪਾਲ, ਨਿਵਾਸੀ ਆਰੀਆ ਨਗਰ ਵਿਸ਼ੂ ਨਾਡਾ ਪੁੱਤਰ ਸੰਜੇ ਕੁਮਾਰ ਸ਼ੁਸੀਲ ਕੁਮਾਰ ਉਰਫ ਭਾਲੂ ਪੁੱਤਰ ਰਾਧੇ ਸ਼ਾਮ ਤੇ ਅਮਨ ਉਰਫ ਤੋਤਾ ਪੁੱਤਰ ਬਿੱਟੂ ਸ਼ਾਮਲ ਹਨ। ਇਨ੍ਹਾਂ ਦੇ ਖਿਲਾਫ਼ ਪੁਲਿਸ ਨੇ ਬੀਐਨਐਸ ਦੀ ਧਾਰਾ 103, 126 (2), 351 (3), 61 (2), 190, 191 (3) ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। Abohar News

Read Also : ਬੈਂਕ ਸਟਾਫ ਨੇ ਦਿਖਾਈ ਇਮਾਨਦਾਰੀ, ਦੋ ਲੱਖ ਅਸਲ ਮਾਲਿਕ ਨੂੰ ਸੌਂਪਿਆ

ਐਸਐਸਪੀ ਨੇ ਦੱਸਿਆ ਕਿ ਕਤਲ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਸਵੇਰ ਤੋਂ ਜਾਂਚ ’ਚ ਜੁਟੀਆਂ ਹੋਈਆਂ ਸਨ ਤੇ ਜਿਸ ਦਾ ਨਤੀਜਾ ਦੇਰ ਰਾਤ ਤੱਕ ਉਕਤ ਚਾਰਾਂ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਜਿਨ੍ਹਾਂ ਨੂੰ ਹੁਣ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰਾਂ ਕੋਲੋਂ ਇਸ ਮਾਮਲੇ ਵਿਚ ਕੀਤੀ ਪੁੱਛਗਿੱਛ ਵਿਚ ਇਸ ਕੇਸ ਨਾਲ ਹੋਰ ਲੋਕਾਂ ਦੇ ਵੀ ਜੁੜੇ ਹੋਣ ਦਾ ਖੁਲਾਸਾ ਹੋ ਸਕਦਾ ਹੈ। ਪੁਲਿਸ ਦੇ ਅਨੁਸਾਰ ਮ੍ਰਿਤਕ ਦੇ ਪਿਤਾ ਅਵਨੀਸ਼ ਪੁੱਤਰ ਰਾਮ ਭਰੋਸੇ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਲੜਕੇ ਗੋਲੂ ਪੰਡਿਤ ਨੂੰ ਸਾਹਿਲ ਖਰਬਾਸ ਤੇ ਉਸ ਦੇ ਸਾਥੀਆਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।