ਗਾਂਧੀਨਗਰ (ਏਜੰਸੀ)। ਗੁਜਰਾਤ ‘ਚ ਲਗਾਤਾਰ ਛੇਵੀਂ ਵਾਰ ਵਿਧਾਨ ਸਭਾ ਚੋਣਾਂ ਜਿੱਤਣ ਵਾਲੀ ਭਾਜਪਾ ਦੀ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜ਼ੂਦਗੀ ‘ਚ ਕੱਲ੍ਹ ਇੱਥੇ ਸਕੱਤਰ ਮੈਦਾਨ ‘ਚ ਹੋਵੇਗਾ ਜਿਸ ‘ਚ ਵਿਜੈ ਰੂਪਾਣੀ ਮੁੱਖ ਮੰਤਰੀ ਅਹੁਦੇ ਦੀ ਸਹੁੱ ਚੁੱਕਣਗੇ ਸਹੁੰ ਚੁੱਕ ਸਮਾਗਮ ‘ਚ ਹਿੱਸਾ ਲੈਣ ਲਈ ਮੋਦੀ, ਅਮਿਤ ਸ਼ਾਹ ਤੋਂ ਇਲਾਵਾ ਵੱਡੀ ਗਿਣਤੀ ‘ਚ ਕੇਂਦਰੀ ਮੰਤਰੀ ਅਤੇ ਭਾਜਪਾ ਸਾਸਿਤ 19 ਸੂਬਿਆਂ ਦੇ ਮੁੱਖ ਮੰਤਰੀ/ ਉਪ ਮੁੱਖ ਮੰਤਰੀ ਅਤੇ ਸੀਨੀਅਰ ਮੰਤਰੀ ਅਤੇ ਪਤਵੰਤੇ ਵਿਅਕਤੀ ਵੀ ਇਸ ਦੌਰਾਨ ਮੌਜ਼ੂਦ ਰਹਿਣਗੇ। ਰਾਜਪਾਲ ਓ ਪੀ ਕੋਹਲੀ ਰੂਪਾਣੀ ਨਾਲ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੂੰ ਵੀ ਸਹੁੰ ਦਿਵਾਉਣਗੇ ਉਨ੍ਹਾਂ ਤੋਂ ਇਲਾਵਾ ਛੇ ਤੋਂ ਜ਼ਿਆਦਾ ਕੈਬਨਿਟ ਪੱਧਰ ਦੇ ਅਤੇ 12 ਤੋਂ 14 ਰਾਜ ਮੰਤਰੀਆਂ ਦੇ ਵੀ ਸਹੁੰ ਚੁੱਕਣ ਦੀ ਸੰਭਾਵਨਾ ਹੈ ਸੂਬਾ ਭਾਜਪਾ ਪ੍ਰਧਾਨ ਜੀਤੂ ਵਾਘਾਣੀ ਨੂੰ ਵੀ ਇਸ ਵਾਰ ਕੈਬਨਿਟ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਹੈ ਦੇਰ ਸ਼ਾਮ ਅਹਿਮਦਾਬਾਦ ਪਹੁੰਚੇ ਸ਼ਾਹ ਮੰਤਰੀਆਂ ਦੀ ਸੂਚੀ ‘ਤੇ ਰੂਪਾਣੀ ਦੀ ਮੌਜ਼ੂਦਗੀ ‘ਚ ਅੰਤਿਮ ਮੋਹਰ ਲਾਉਣਗੇ। (Narendra Modi)
ਇਹ ਵੀ ਪੜ੍ਹੋ : ਸਾਵਧਾਨ! ਇਹ ਖ਼ਬਰ ਧਿਆਨ ਨਾਲ ਪੜ੍ਹੋ, ਕਿਤੇ ਹੋ ਨਾ ਜਾਵੇ ਇਹ ਹਾਦਸਾ…
ਸਮਾਰੋਹ ਲਈ ਵੱਡੇ ਪੱਧਰ ‘ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਮਾਰੋਹ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਦੇ ਮਹਿਮਾਨਾਂ ਅਤੇ ਨਵੀਂ ਸਰਕਾਰ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਮੰਤਰੀਆਂ ਨਾਲ ਇੱਥੇ ਮਹਾਤਮਾ ਮੰਦਰ ‘ਚ ਦੁਪਹਿਰ ਦੇ ਖਾਣੇ ‘ਚ ਵੀ ਸ਼ਿਰਕਤ ਕਰਨਗੇ ਜ਼ਿਕਰਯੋਗ ਹੈ ਕਿ ਗੁਜਰਾਤ ‘ਚ 1995 ਤੋਂ ਸੱਤਾਧਾਰੀ ਭਾਜਪਾ ਨੇ ਬੀਤੀ 9 ਅਤੇ 14 ਦਸੰਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ‘ਚ 182 ‘ਚੋਂ 99 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ ਇਸਦੀਆਂ ਸੀਟਾਂ ਦੀ ਗਿਣਤੀ ਪਿਛਲੀ ਵਾਰ ਦੇ 115 ਤੋਂ 16 ਘੱਟ ਹੋ ਗਈਆਂ ਸਨ ਪਾਰਟੀ ਕੋਲ ਬਹੁਮਤ ਲਈ ਜ਼ਰੂਰੀ 92 ਤੋਂ ਜ਼ਿਆਦਾ ਸੀਟਾਂ ਹੋਣ ਦੇ ਬਾਵਜੂਦ ਇੱਕ ਅਜ਼ਾਦ ਉਮੀਦਵਾਰ ਨੇ ਵੀ ਇਸ ਵਾਰ ਸਮਰਥਨ ਦਿੱਤਾ ਹੈ ਮੁੱਖ ਵਿਰੋਧੀ ਧਿਰ ਕਾਂਗਰਸ ਦੀਆਂ ਸੀਟਾਂ ਪਿਛਲੀ ਵਾਰ ਦੀਆਂ 61 ਤੋਂ ਵੱਧ ਕੇ 77 ਹੋ ਗਈਆਂ ਹਨ ਇਸ ਤੋਂ ਇਲਾਵਾ ਉਸਨੂੰ ਚਾਰ ਹੋਰਨਾਂ ਦਾ ਸਮਰਥਨ ਵੀ ਹਾਸਲ ਹੈ। (Narendra Modi)