Fire Incident: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਸਥਾਨਕ ਧੂਰੀ ਰੋਡ ਤੋਂ ਨਜ਼ਦੀਕ ਪੈਂਦੇ ਪਿੰਡ ਮਾਣਕਮਾਜਰਾ ਨੇੜੇ ਇੱਕ ਪਟਾਕਾ ਫੈਕਟਰੀ ਨੂੰ ਅੱਜ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰ ਬ੍ਰਿਗੇਡ ਮਲੇਰਕੋਟਲਾ ਨੇ ਤੁਰੰਤ ਆ ਕੇ ਅੱਗ ’ਤੇ ਕਾਬੂ ਪਾ ਲਿਆ। ਇਸ ਦੌਰਾਨ ਫੈਕਟਰੀ ਮਾਲਕ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਫੈਕਟਰੀ ਅਣ ਅਧਿਕਾਰਤ ਚੱਲ ਰਹੀ ਸੀ ਇਹ ਫੈਕਟਰੀ ਵਾਰੀ ਬਿਲਡਿੰਗ ਦੂਸਰੇ ਰਾਜ ਤੋਂ ਆ ਕੇ ਵਿਅਕਤੀਆਂ ਨੇ ਕਿਰਾਏ ’ਤੇ ਲੈ ਕੇ ਇਸ ਵਿੱਚ ਪਟਾਕੇ ਤਿਆਰ ਕੀਤੇ ਜਾਂਦੇ ਸਨ।
ਇਹ ਵੀ ਪੜ੍ਹੋ: Faridkot Police: ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਫ਼ਰੀਦਕੋਟ ਪੁਲਿਸ ਨੇ ਕੀਤਾ ਪਰਦਾਫਾਸ਼
ਆਸ-ਪਾਸ ਫੈਕਟਰੀ ਮਾਲਕਾਂ ਦਾ ਰੋਸ ਸੀ ਕਿ ਇਸ ਅਣ ਅਧਿਕਾਰਤ ਪਟਾਕਾ ਫੈਕਟਰੀ ਦੇ ਮਾਲਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਿਲਹਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ । ਪੁਲਿਸ ਅਤੇ ਪ੍ਰਸ਼ਾਸਨ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਮੌਕੇ ’ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਜਾਂਚ ਕਰ ਰਹੀ ਹੈ ਕਿ ਇਸ ਫੈਕਟਰੀ ਨੂੰ ਕੌਣ ਚਲਾ ਰਿਹਾ ਸੀ ਅਤੇ ਕਿਸ ਦੀ ਬਿਲਡਿੰਗ ਹੈ । ਫਾਇਰ ਅਫਸਰ ਦਲਸ਼ਾਦ ਨੇ ਦੱਸਿਆ ਕਿ ਉਹਨਾਂ ਨੂੰ ਪੁਲਿਸ ਕੰਟਰੋਲ ਰੂਮ ਤੋਂ ਕਾਲ ਆਈ ਆਈ ਸੀ ਤੁਰੰਤ ਉਹ ਆਪਣੀਆਂ ਫਾਇਰ ਦੀਆਂ ਗੱਡੀਆਂ ਲੈ ਕੇ ਮੌਕੇ ’ਤੇ ਪਹੁੰਚ ਗਏ ਫਿਲਹਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ । Fire Incident














