ਜੰਮੂ ‘ਚ ਸ਼ਹੀਦ ਹੋਏ ਲਾਂਸ ਨਾਇਕ ਕੁਲਦੀਪ ਦੇ ਪਿੰਡ ‘ਚ ਮਾਤਮ ਛਾਇਆ

Lance Naik, Kuldip Singh,  Martyr, Rajuori Sector,  Jammu Kashmir

ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਸ਼ਹੀਦ ਦਾ ਸਸਕਾਰ | Talwandi Sabo News

ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼)। ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ ਬੀਤੇ ਦਿਨ ਪਾਕਿਸਤਾਨੀ ਰੇਂਜਰਾਂ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਵਾਸੀ ਲਾਂਸ ਨਾਇਕ ਕੁਲਦੀਪ ਸਿੰਘ ਬੱਬੂ ਸ਼ਹੀਦ ਹੋ ਗਏ ਸ਼ਹੀਦ ਹੋਣ ਦੀ ਖ਼ਬਰ ਜਿਉਂ ਹੀ ਉਸ ਦੇ ਜੱਦੀ ਪੁੱਜੀ ਤਾਂ ਸਾਰੇ ਪਿੰਡ ਵਿੱਚ ਸੋਗ ਦਾ ਮਾਤਮ ਛਾਅ ਗਿਆ। ਸੋਗਮਈ ਮਾਹੌਲ ‘ਚ ਸ਼ਹੀਦ ਦੀ ਪਤਨੀ ਜਸਪ੍ਰੀਤ ਕੌਰ ਤੇ ਪਿੰਡ ਵਾਸੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਸ਼ਹੀਦ ਹੋਇਆ ਮਾਪਿਆਂ ਦਾ ਇਕਲੌਤਾ ਪੁੱਤਰ ਲਾਂਸ ਨਾਇਕ ਕੁਲਦੀਪ ਸਿੰਘ ਬੱਬੂ (34) ਸਪੁੱਤਰ ਧੰਨਾ ਸਿੰਘ ਦੋ ਦਿਨ ਪਹਿਲਾਂ ਹੀ ਆਪਣੇ ਚਾਚੇ ਦੇ ਸਪੁੱਤਰ ਦੇ ਵਿਆਹ ਸਮਾਗਮ ਤੋਂ ਬਾਅਦ ਜੰਮੂ ‘ਚ ਆਪਣੀ ਡਿਊਟੀ ‘ਤੇ ਗਿਆ ਸੀ ਅਤੇ ਉਸੇ ਸ਼ਾਮ ਨੂੰ ਹੀ ਉਸਦੇ ਸ਼ਹੀਦ ਹੋਣ ਦੀ ਖਬਰ ਆ ਗਈ। (Talwandi Sabo News)

Drone Taxi: ਇਕ ਡਰੋਨ ਨਾਲ ਇੰਨੇ ਲੋਕ ਸਫਰ ਕਰ ਸਕਣਗੇ, ਨਿਤਿਨ ਗਡਕਰੀ ਨੇ ਦਿੱਤੀ ਜਾਣਕਾਰੀ

ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ 2003 ਵਿੱਚ 2 ਸਿੱਖ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ ਉਸ ਨੇ ਫੌਜ ਵਿੱਚ ਵਧੀਆ ਸੇਵਾਵਾਂ ਦੇਣ ਕਰਕੇ ਲਾਂਸ ਨਾਇਕ ਦਾ ਰੈਂਕ ਪ੍ਰਾਪਤ ਕੀਤਾ ਪਿੰਡ ‘ਚ ਵੀ ਉਹ ਹਰੇਕ ਨਾਲ ਮਿੱਠਾ ਬੋਲਦਾ ਤੇ ਨਰਮ ਸੁਭਾਅ ਵਾਲਾ ਸੀ। ਉਹ ਆਪਣੇ ਪਿੱਛੇ ਅਪਾਹਜ਼ ਮਾਤਾ, ਧਰਮਪਤਨੀ ਜਸਪ੍ਰੀਤ ਕੌਰ, ਲੜਕਾ ਰਸਨੂਰ ਸਿੰਘ (7) ਤੇ ਲੜਕੀ ਦਮਨਦੀਪ ਕੌਰ (ਡੇਢ ਸਾਲ) ਨੂੰ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਦੀ ਲਾਸ਼ ਸੋਮਵਾਰ ਨੂੰ ਪਿੰਡ ਪੁੱਜਣ ਦੀ ਆਸ ਹੈ ਜਿਸ ਉਪਰੰਤ ਪਿੰਡ ਵਿੱਚ ਹੀ ਉਸਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਸ਼ਹੀਦ ਕੁਲਦੀਪ ਸਿੰਘ ਬੱਬੂ ਦੀ ਸ਼ਹੀਦੀ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਘਰ ਵਿੱਚ ਇਕੱਲਾ ਹੀ ਉਹ ਕਮਾਉਣ ਵਾਲਾ ਸੀ, ਜਿਸਨੂੰ ਦੇਖਦੇ ਹੋਏ ਉਨ੍ਹਾਂ ਪੰਜਾਬ ਸਰਕਾਰ ਤੋਂ ਉਸਦੀ ਵਿਧਵਾ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ ਤਰੁੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ। (Talwandi Sabo News)