ਨਗਰ ਕੌਂਸਲ ਨਾਭਾ ਦੇ ਦਫਤਰ ’ਚੋਂ ਮਿਲੇ ਟਰਾਲੀਆਂ ਦੇ ਸਮਾਨ ਨੇ ਮੋਰਚਿਆਂ ਵਿੱਚੋਂ ਹੋਈਆਂ ਚੋਰੀਆਂ ਵਿੱਚ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਹੋਣ ਦੀ ਸੱਚਾਈ ਉੱਪਰ ਲਗਾਈ ਮੋਹਰ : ਕਾਕਾ ਸਿੰਘ ਕੋਟੜਾ
- ਐਸਕੇਐਮ ਗੈਰ ਸਿਆਸੀ ਵੱਲੋਂ ਹੜ੍ਹ ਪੀੜਤਾਂ ਦੀ ਕਣਕ ਬੀਜਣ ਲਈ ਬੀਜ, ਖਾਦ, ਡੀਜ਼ਲ ਤੇ ਟਰੈਕਟਰਾਂ ਸਮੇਤ ਸੱਤਵਾਂ ਕੈਂਪ ਜਾਰੀ
Farmer News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸੂਬਾ ਪੱਧਰੀ ਮੀਟਿੰਗ ਹੜ੍ਹ ਪੀੜਤਾਂ ਦੀ ਕਣਕ ਬੀਜਣ ਲਈ ਤਰਨਤਾਰਨ ਵਿਖੇ ਚਲਾਏ ਜਾ ਰਹੇ ਕੈਂਪ ਵਿੱਚ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਆਗ, ਬਲਾਕ ਆਗੂ ਸ਼ਾਮਿਲ ਹੋਏ।
ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਖਨੌਰੀ, ਸ਼ੰਭੂ ਬਾਰਡਰਾਂ ’ਤੇ 13 ਮਹੀਨਿਆਂ ਤੋਂ ਚੱਲ ਰਹੇ ਮੋਰਚਿਆਂ ਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਸਹਿ ’ਤੇ 19 ਮਾਰਚ ਨੂੰ ਕੀਤੇ ਹਮਲੇ ਦੌਰਾਨ ਕਿਸਾਨਾਂ ਦੇ ਟਰੈਕਟਰ, ਟਰਾਲੀਆਂ ਸਮੇਤ ਕਰੋੜਾਂ ਰੁਪਏ ਦਾ ਸਮਾਨ ਚੋਰੀ ਹੋਇਆ ਸੀ, ਜਿਸ ਲਈ ਸਾਡੇ ਵੱਲੋਂ ਸਿੱਧੇ ਤੌਰ ’ਤੇ ਸਰਕਾਰ ਤੇ ਪੰਜਾਬ ਪੁਲਿਸ ਨੂੰ ਜਿੰਮੇਵਾਰ ਠਹਿਰਾਇਆ ਗਿਆ ਸੀ ਕਿਉਂਕਿ ਮੋਰਚਿਆਂ ਤੋਂ ਚੋਰੀ ਹੋਈਆਂ ਟਰਾਲੀਆਂ ਵਿਧਾਇਕਾਂ ਦੇ ਕਰੀਬੀਆਂ ਤੇ ਪੁਲਿਸ ਮੁਲਾਜ਼ਮਾ ਕੋਲੋਂ ਬਰਾਮਦ ਹੋਈਆਂ ਸਨ ਤੇ ਕੁੱਝ ਮਹੀਨੇ ਪਹਿਲਾਂ ਟਰਾਲੀਆਂ ਦਾ ਸਮਾਨ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਦੇ ਪਤੀ ਪੰਕਜ ਪੱਪੂ ਦੀ ਵਰਕਸ਼ਾਪ ’ਚੋਂ ਬਰਾਮਦ ਹੋਇਆ।
ਬੀਤੇ ਦਿਨ ਨਗਰ ਕੌਂਸਲ ਨਾਭਾ ਦੇ ਦਫਤਰ ’ਚ ਮਿੱਟੀ ’ਚ ਦੱਬਿਆ ਟਰਾਲੀਆਂ ਦਾ ਸਮਾਨ ਵੀ ਬਰਾਮਦ ਹੋਇਆ ਹੈ , ਹੁਣ ਤਾਂ ਹਰ ਕਿਸੇ ਨੂੰ ਸਪੱਸ਼ਟ ਹੋ ਗਿਆ ਹੈ ਕਿ ਕਿਸਾਨ ਮੋਰਚਿਆਂ ਤੋਂ ਸਮਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਹੀ ਚੋਰੀ ਹੋਇਆ ਹੈ। ਉਨਾਂ ਕਿਹਾ ਕਿ ਜਿੰਨਾਂ ਚਿਰ ਸਰਕਾਰ ਨੇ ਮੋਰਚਿਆਂ ਤੋਂ ਚੋਰੀ ਹੋਏ ਸਮਾਨ ਦੀ ਪੂਰਤੀ ਨਹੀਂ ਕੀਤੀ ਜਾਂਦੀ ਸਰਕਾਰ ਦਾ ਵਿਰੋਧ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ’ਚ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Awareness Campaign: ਵਿਸ਼ਵ ਏ.ਐੱਮ.ਆਰ. ਹਫ਼ਤੇ ਦਾ ਆਗਾਜ਼, ਸਿਹਤ ਸੁਰੱਖਿਆ ਲਈ ਵੱਡਾ ਕਦਮ
ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਸੰਘਰਸ਼ ਦੇ ਦਬਾਅ ਹੇਠ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਫੈਸਲਾ ਵਾਪਿਸ ਲੈ ਲਿਆ ਹੈ ਪਰ ਅਜੇ ਤੱਕ ਚੋਣਾਂ ਦਾ ਐਲਾਨ ਨਾ ਕਰਨ ਕਰਕੇ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਹੈ, ਸੰਘਰਸ਼ ਨੂੰ ਦਬਾਉਣ ਲਈ ਚੰਡੀਗੜ੍ਹ ਪੁਲਿਸ ਵੱਲੋਂ 10 ਨਵੰਬਰ ਨੂੰ ਹੋਏ ਇਕੱਠ ਨੂੰ ਲੈ ਕੇ ਪਰਚੇ ਵੀ ਦਰਜ ਕੀਤੇ ਹਨ ਪਰ ਸਰਕਾਰ ਦੀਆਂ ਇਨਾਂ ਕਾਰਵਾਈਆਂ ਦੇ ਦਬਾਅ ਹੇਠ ਸੰਘਰਸ਼ ਰੁਕੇਗਾ ਨਹੀਂ ਬਲਕਿ ਹੋਰ ਮਜ਼ਬੂਤੀ ਨਾਲ ਅੱਗੇ ਵਧੇਗਾ।
ਉਨਾਂ ਕਿਹਾ ਕਿ ਐਸਕੇਐਮ ਗੈਰ ਸਿਆਸੀ ਤੇ ਬੀਕੇਯੂ ਏਕਤਾ ਸਿੱਧੂਪੁਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੰਘਰਸ਼ ਦੀ ਜਿੱਤ ਤੱਕ ਡਟਵੀਂ ਹਮਾਇਤ ਕਰਦੀ ਰਹੇਗੀ। ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਜਿੱਥੇ ਹੜ੍ਹਾਂ ਨਾਲ ਪੰਜਾਬ ਅੰਦਰ ਲੱਖਾਂ ਏਕੜ ਝੋਨਾ ਤਬਾਹ ਹੋਇਆ ਹੈ ਉੱਥੇ ਹੀ ਕਿਸਾਨਾਂ ਦੀ ਝੋਨਾ ਵੇਚਣ ਸਮੇਂ ਵੀ ਮਾਊਚਰ ਵੱਧ ਦੱਸ ਕੇ ਕੱਟ ਦੇ ਨਾਂ ’ਤੇ ਵੱਡੇ ਪੱਧਰ ’ਤੇ ਲੁੱਟ ਹੋਈ ਹੈ,ਪਿਛੇਤਾ ਝੋਨਾ ਵੇਚਣ ਲਈ ਮੈਨੂੰ ਘਰੇ ਫੋਨ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ ਕਿਉਂਕਿ ਸਰਕਾਰ ਵੱਲੋਂ ਬਹੁਤ ਸਾਰੀਆਂ ਮੰਡੀਆਂ ਵਿੱਚ ਖਰੀਦ ਬੰਦ ਕਰ ਦਿੱਤੀ ਗਈ ਹੈ। Farmer News
ਹੁਣ ਤੱਕ ਹਜ਼ਾਰਾਂ ਏਕੜ ਕਣਕ ਦੀ ਬਿਜਾਈ ਕੀਤੀ ਜਾ ਚੁੱਕੀ ਹੈ : ਕਿਸਾਨ
ਉਨਾਂ ਕਿਹਾ ਕਿ ਜੇਕਰ ਮੰਡੀਆਂ ’ਚ ਪਏ ਕਿਸਾਨਾਂ ਦੇ ਝੋਨੇ ਦੀ ਜਲਦ ਖਰੀਦ ਨਾ ਕੀਤੀ ਗਈ ਤਾਂ ਅਧਿਕਾਰੀਆਂ ਦੇ ਦਫਤਰਾਂ ਦੇ ਘਿਰਾਓ ਕਰਨ ਤੋਂ ਨਹੀਂ ਕੀਤਾ ਜਾਵੇਗਾ। ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਐਸਕੇਐਮ ਗੈਰ ਸਿਆਸੀ ਵੱਲੋਂ ਪੰਜਾਬ ਦੇ ਹੜ੍ਹ ਪੀੜਿਤਾਂ ਦੀ ਹੜ੍ਹ ਆਉਣ ਦੇ ਸਮੇਂ ਤੋਂ ਲਗਾਤਾਰ ਮੱਦਦ ਕੀਤੀ ਜਾ ਰਹੀ ਹੈ, ਸੈਂਕੜੇ ਏਕੜ ਜ਼ਮੀਨਾਂ ਪੱਧਰੀਆਂ ਕੀਤੀਆਂ ਜਾ ਚੁੱਕੀਆਂ ਹਨ ਤੇ ਕਿਸਾਨਾਂ ਦੀ ਕਣਕ ਦੀ ਬਿਜਾਈ ਲਈ ਬੀਜ ਡੀਏਪੀ ਖਾਦ ਡੀਜ਼ਲ ਤੇ ਟਰੈਕਟਰਾਂ ਸਮੇਤ ਤਰਨਤਾਰਨ ਜ਼ਿਲ੍ਹੇ ਅੰਦਰ ਸੱਤਵਾਂ ਕੈਂਪ ਜਾਰੀ ਹੈ। ਉਨਾਂ ਦੱਸਿਆ ਕਿ ਹੁਣ ਤੱਕ ਹਜ਼ਾਰਾਂ ਏਕੜ ਕਣਕ ਦੀ ਬਿਜਾਈ ਕੀਤੀ ਜਾ ਚੁੱਕੀ ਹੈ ਜਿਸ ਦਾ ਪੂਰਾ ਵੇਰਵਾ ਬਿਜਾਈ ਦਾ ਕੰਮ ਮੁਕੰਮਲ ਹੋਣ ਉਪਰੰਤ ਜਨਤਕ ਕੀਤਾ ਜਾਵੇਗਾ।
ਇਸ ਮੌਕੇ ਇੰਦਰਜੀਤ ਸਿੰਘ ਘਣੀਆ ਜ਼ਿਲ੍ਹਾ ਜਨਰਲ ਸਕੱਤਰ ਫਰੀਦਕੋਟ, ਬਲਦੇਵ ਸਿੰਘ ਸੰਦੋਹਾ ਜ਼ਿਲ੍ਹਾ ਪ੍ਰਧਾਨ ਬਠਿੰਡਾ, ਲਵਜੀਤ ਸਿੰਘ ਦੱਦਾਹੂਰ ਜ਼ਿਲਾ ਪ੍ਰਧਾਨ ਮੋਗਾ, ਜਗਦੀਪ ਸਿੰਘ ਪਟਿਆਲਾ ਜ਼ਿਲ੍ਹਾ ਜਨਰਲ ਸਕੱਤਰ ਪਟਿਆਲਾ, ਕਰਮਜੀਤ ਸਿੰਘ ਨਗਲੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ,ਰਣ ਸਿੰਘ ਚੱਠਾ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ, ਜਸਵਿੰਦਰ ਸਿੰਘ ਮਾਛੀਆਣਾ ਜ਼ਿਲ੍ਹਾ ਪ੍ਰਧਾਨ ਜਲੰਧਰ, ਬਲਜੀਤ ਸਿੰਘ ਬੋਦੀਵਾਲਾ ਜ਼ਿਲ੍ਹਾ ਪ੍ਰਧਾਨ ਮੁਕਤਸਰ ਸਾਹਿਬ, ਪ੍ਰਗਟ ਸਿੰਘ ਚੱਕ ਪੱਖੀ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਜਸਵਿੰਦਰ ਸਿੰਘ ਟਵਾਣਾ ਜ਼ਿਲ੍ਹਾ ਕਨਵੀਨਰ ਮੋਹਾਲੀ, ਬਲਕਾਰ ਸਿੰਘ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਸੁਖਦੇਵ ਸਿੰਘ ਕੋਟਲੀ ਜ਼ਿਲ੍ਹਾ ਜਨਰਲ ਸਕੱਤਰ ਮਾਨਸਾ, ਨਛੱਤਰ ਸਿੰਘ ਸਹੌਰ ਜ਼ਿਲ੍ਹਾ ਜਨਰਲ ਸਕੱਤਰ ਬਰਨਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਆਗੂ ਤੇ ਬਲਾਕ ਆਗੂ ਹਾਜ਼ਰ ਸਨ।














