City President Appointment: ਹਿਤੇਸ਼ ਉੱਪਲ ਨੂੰ ਸ਼ਹਿਰੀ ਪ੍ਰਧਾਨ ਕੀਤਾ ਨਿਯੁਕਤ

City-President-Appointment
ਫ਼ਤਹਿਗੜ੍ਹ : ਵਿਧਾਇਕ ਲਖਬੀਰ ਸਿੰਘ ਰਾਏ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

ਹਰਵਿੰਦਰ ਮਾਧੋਪੁਰ, ਨਰਿੰਦਰ ਨਨੂੰ, ਜਸਵੀਰ ਅਨੈਤਪੁਰਾ ਬਣੇ, ਮਨਵੀਰ ਭਗੜਾਣਾ ਬਲਾਕ ਪ੍ਰਧਾਨ ਬਣੇ

City President Appointment: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਆਮ ਆਦਮੀ ਪਾਰਟੀ ਫ਼ਤਹਿਗੜ੍ਹ ਸਾਹਿਬ ਦੀ ਇੱਕ ਮੀਟਿੰਗ ਵਿਧਾਇਕ ਲਖਬੀਰ ਸਿੰਘ ਰਾਏ ਦੇ ਦਫਤਰ ਵਿਖੇ ਹੋਈ। ਇਸ ਮੌਕੇ ਐਮਐਲਏ ਲਖਬੀਰ ਸਿੰਘ ਰਾਏ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਲਿਬੜਾ, ਸੰਗਠਨ ਸਕੱਤਰ ਗੁਰਮੀਤ ਬਾਜਵਾ ਅਤੇ ਯੂਥ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਇਸ ਮੌਕੇ ਹਿਤੇਸ਼ ਉੱਪਲ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਹਰਵਿੰਦਰ ਮਾਧੋਪੁਰ ਨਰਿੰਦਰ ਨਨੂੰ, ਮਨਵੀਰ ਭਗੜਾਣਾ ਅਤੇ ਜਸਵੀਰ ਅਨਾਇਤਪੁਰਾ ਨੂੰ ਵੱਖ-ਵੱਖ ਪਿੰਡਾਂ ਦੇ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: Delhi Bomb Blast: ਦਿੱਲੀ ਬੰਬ ਧਮਾਕੇ ਮਾਮਲੇ ’ਚ ਐਨਆਈਏ ਦੀ ਵੱਡੀ ਕਾਰਵਾਈ, ਚਾਰ ਹੋਰ ਮੁੱਖ ਮੁਲਜ਼ਮ ਗ੍ਰਿਫ਼ਤਾਰ

ਉਕਤ ਵਿਅਕਤੀਆਂ ਦੀ ਮਿਹਨਤ ਨੂੰ ਦੇਖਦਿਆਂ ਉਨ੍ਹਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਅਸੀਂ ਆਸ ਕਰਦੇ ਹਾਂ ਕਿ ਇਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਲਿਬੜਾ ਸੰਗਠਨ ਸਕੱਤਰ ਗੁਰਮੀਤ ਬਾਜਵਾ ਅਤੇ ਦਿਲਪ੍ਰੀਤ ਸਿੰਘ ਭੱਟੀ ਵੱਲੋਂ ਵੀ ਨਵੇਂ ਚੁਣੇ ਅਹੁਦੇਦਾਰਾਂ ਦਾ ਮਾਨ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਬਧੌਛੀ, ਪ੍ਰਿਤਪਾਲ ਜੱਸੀ, ਬਲਵੀਰ ਸੋਢੀ, ਸੰਦੀਪ ਬਲਾੜੀ, ਪ੍ਰਭਜੋਤ ਟਿਵਾਣਾ, ਅੰਮ੍ਰਿਤ ਬਲਾੜਾ, ਹਰਮਨ ਬਧੋਛੀ, ਦਵਿੰਦਰ ਬਧੌਛੀ, ਐਡਵੋਕੇਟ ਗੁਰਪ੍ਰੀਤ ਕੈੜਾ, ਹਰਪੀਰਦਿੱਤ ਸਿੰਘ ਆਦਿ ਵੀ ਹਾਜ਼ਰ ਸਨ।