ਜਾਂਦੇ-ਜਾਂਦੇ ਵੀ ਕਰ ਗਏ ਮਾਨਵਤਾ ਭਲਾਈ ਦੇ ਵੱਡੇ ਕਾਰਜ | Welfare Work
Welfare Work: (ਅਜੈ ਮਨਚੰਦਾ) ਕੋਟਕਪੂਰਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਦੇ ਸੱਚੇ ਨਿਮਰ ਸੇਵਾਦਾਰ ਰਛਪਾਲ ਸਿੰਘ ਇੰਸਾਂ ਪੁੱਤਰ ਛੋਟੂ ਸਿੰਘ ਵਾਸੀ ਸੰਧਵਾਂ, ਬਲਾਕ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ, ਜਿਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨਵੀਆਂ-ਨਵੀਆਂ ਖੋਜਾਂ ਕਰਨਗੇ। ਸੱਚੇ ਨਿਮਰ ਸੇਵਾਦਾਰ ਰਛਪਾਲ ਸਿੰਘ ਇੰਸਾਂ ਜੀ ਦਾ ਸਾਰਾ ਪਰਿਵਾਰ ਸੇਵਾ ਭਾਵਨਾ ਨਾਲ ਹਮੇਸ਼ਾ ਮਾਨਵਤਾ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ। ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਜਾ ਰਹੇ 170 ਮਾਨਵਤਾ ਭਲਾਈ ਦੇ ਕਾਰਜਾਂ ਦੇ ਵਿੱਚੋਂ ਸਭ ਤੋਂ ਵੱਡਾ ਦਾਨ ਸਰੀਰ ਦਾਨ ਕਰਨਾ ਹੈ।
ਸਰੀਰਦਾਨੀ ਸੱਚੇ ਨਿਮਰ ਸੇਵਾਦਾਰ ਰਛਪਾਲ ਸਿੰਘ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰੀਰਦਾਨੀ ਸੱਚੇ ਨਿਮਰ ਸੇਵਾਦਾਰ ਰਛਪਾਲ ਸਿੰਘ ਇੰਸਾਂ ਨੇ ਆਪਣੇ ਜਿਉਂਦੇ ਜੀਅ ਦੇਹਾਂਤ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਤੇ ਉਨ੍ਹਾਂ ਦੀ ਇਸ ਅੰਤਿਮ ਇੱਛਾ ਨੂੰ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ। ਜਿਕਰ ਕਰਨਾ ਬਣਦਾ ਹੈ ਸਰੀਰਦਾਨੀ ਰਛਪਾਲ ਸਿੰਘ ਇੰਸਾਂ ਪਰਿਵਾਰ ’ਚੋਂ ਪਹਿਲੇ, ਪਿੰਡ ਸੰਧਵਾਂ ਦੇ ਦੂਜੇ ਤੇ ਬਲਾਕ ਕੋਟਕਪੂਰਾ ਦੇ 14ਵੇਂ ਸਰੀਰਦਾਨੀ ਬਣ ਗਏ ਹਨ।
ਇਹ ਵੀ ਪੜ੍ਹੋ: Mohali News: ਮੋਹਾਲੀ ’ਚ ਵੱਡਾ ਮੁਕਾਬਲਾ, ਤਾਬੜਤੋੜ ਗੋਲੀਬਾਰੀ ਨਾਲ ਕੰਬਿਆ ਇਲਾਕਾ
ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਸਾਰੀ ਲਿਖਤੀ ਕਾਰਵਾਈ ਪੂਰੀ ਕੀਤੀ ਗਈ। ਇਸ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਇਕ ਫੁੱਲਾਂ ਨਾਲ ਸਜਾਈ ਗੱਡੀ ’ਤੇ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਉਨ੍ਹਾਂ ਦੀ ਅਰਥੀ ਨੂੰ ਨੂੰਹ ਤੇ ਧੀਆਂ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਲਾਇਆ। ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਦੇ ਵਿੱਚ ਦੀ ਲੰਘਦੇ ਫ਼ਰੀਦਕੋਟ ਕੋਟਕਪੂਰਾ ਮੇਨ ਰੋਡ ’ਤੇ ਸਰਕਾਰੀ ਸਕੂਲ ਦੇ ਕੋਲ ਆ ਕੇ ਸਮਾਪਿਤ ਹੋਈ। Welfare Work
ਅੰਤਿਮ ਯਾਤਰਾ ’ਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ-ਸਬੰਧੀ, ਪਿੰਡ ਦੇ ਪੰਚਾਇਤ ਤੇ ਸਰਪੰਚ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਰਛਪਾਲ ਸਿੰਘ ਇੰਸਾਂ ਅਮਰ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਰਛਪਾਲ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ਼ ਗੁੂੰਜਣ ਲਾ ਦਿੱਤਾ। ਇਸ ਤੋਂ ਬਾਅਦ ਸਰੀਰਦਾਨੀ ਰਛਪਾਲ ਸਿੰਘ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਸਕੂਲ ਆਫ ਮੈਡੀਕਲ ਸਾਇੰਸ & ਰਿਸਰਚ ਅਤੇ ਸ਼ਾਰਦਾ ਹਸਪਤਾਲ, ਸ਼ਾਰਦਾ ਯੂਨੀਵਰਸਿਟੀ, ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼) ਨੂੰ ਰਵਾਨਾ ਕੀਤਾ।

ਸਮਾਜ ਸੇਵੀ ਗੁਰਚਰਨ ਸਿੰਘ ਬਰਾੜ ਨੇ ਸਰੀਰਦਾਨ ਵਾਲੀ ਗੱਡੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਪਿੰਡ ਸੰਧਵਾਂ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਛਪਾਲ ਸਿੰਘ ਨੇ ਜਿਉਂਦੇ ਜੀਅ ਹੀ ਕਿਹਾ ਸੀ ਕੇ ਮੇਰੇ ਦੇਹਾਂਤ ਤੋਂ ਬਾਅਦ ਮੇਰਾ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿਓ ਤੇ ਪਰਿਵਾਰ ਨੇ ਉਹਨਾਂ ਦੀ ਦਿਲੀ ਇੱਛਾ ਨੂੰ ਪੂਰਾ ਕਰਦੇ ਹੋਏ ਰਸ਼ਪਾਲ ਸਿੰਘ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰਦਾਨ ਕੀਤਾ ।
ਇਸ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ
ਰਣਜੀਤ ਸਿੰਘ ਵਡੇਰਾ, ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਅਨੂਪ੍ਰਤਾਪ ਸਿੰਘ, ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਵਿੱਚ ਹਰਮਨਦੀਪ ਸਿੰਘ ਇੰਸਾਂ, ਜੋਲੀ ਇੰਸਾਂ, ਜਗਦੇਵ ਇੰਸਾਂ, ਸਿੰਘ ਇੰਸਾਂ ਫ਼ਰੀਦਕੋਟ, ਨਰਿੰਦਰ ਸਿੰਘ ਨਿੰਦਰ ਇੰਸਾਂ ਫ਼ਰੀਦਕੋਟ, ਹਰਪ੍ਰੀਤ ਸਿੰਘ ਇੰਸਾਂ ਫ਼ਰੀਦਕੋਟ, ਮਨਪ੍ਰੀਤ ਸਿੰਘ ਇੰਸਾਂ ਫ਼ਰੀਦਕੋਟ, ਗੁਰਸੇਵਕ ਸਿੰਘ ਇੰਸਾਂ ਸਾਦਿਕ, ਲਛਮਣ ਸਿੰਘ ਇੰਸਾਂ ਸਾਦਿਕ, ਲਖਵਿੰਦਰ ਸਿੰਘ ਇੰਸਾਂ ਸਾਦਿਕ, ਜੱਗਾ ਸਿੰਘ ਇੰਸਾਂ ਢਿਲਵਾਂ ਕਲਾਂ,
ਜਗਤਾਰ ਸਿੰਘ ਇੰਸਾਂ ਢਿਲਵਾਂ ਕਲਾਂ, ਬਲਵਿੰਦਰ ਰਾਮ ਇੰਸਾਂ ਸਾਦਿਕ, ਗੁਰਜੰਟ ਸਿੰਘ ਇੰਸਾਂ ਸਾਦਿਕ, ਐਡਵੋਕੇਟ ਬਸੰਤ ਸਿੰਘ ਇੰਸਾਂ, ਰਾਜਬਿੰਦਰ ਸਿੰਘ ਇੰਸਾਂ ਜੈਤੋ, ਰਾਜਵਿੰਦਰ ਸਿੰਘ ਇੰਸਾਂ ਜੈਤੋ, ਬਲਾਕ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ, ਭੈਣਾਂ ਅਨੀਤਾ ਇੰਸਾਂ ਕੋਟਕਪੂਰਾ, ਰਾਣੀ ਇੰਸਾਂ ਕੋਟਕਪੂਰਾ, ਚਰਨਜੀਤ ਕੌਰ ਇੰਸਾਂ ਜੈਤੋਂ, ਰਜਿੰਦਰ ਕੌਰ ਇੰਸਾਂ ਜੈਤੋਂ, ਰਮਨਦੀਪ ਕੌਰ ਇੰਸਾਂ ਢਿਲਵਾਂ ਕਲਾਂ, ਰਜਨੀ ਇੰਸਾਂ ਫ਼ਰੀਦਕੋਟ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ, ਐਮਐਸਜੀ ਆਈਟੀ ਵਿੰਗ ਦੇ ਮੈਂਬਰ ਸਾਹਿਬਾਨ, ਪਿੰਡਾਂ ਦੇ ਪ੍ਰੇਮੀ ਸੇਵਕਾਂ ਤੇ ਸਮੂਹ ਸਾਧ-ਸੰਗਤ ਤੇ ਜਿੰਮੇਵਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।














