ਇਸ ਧਰਤੀ ਨੂੰ ਸੁਭਾਗ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ, ਪੀਰ-ਪੈਗੰਬਰਾਂ ਤੋਂ ਵਾਂਝੀ ਨਹੀਂ ਹੁੰਦੀ ਹਰ ਯੁੱਗ ‘ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ ‘ਚ ਉਹ ਆਇਨਾ (ਸ਼ੀਸ਼ਾ) ਹੈ ਜੋ ਰੂਹਾਨੀਅਤ, ਸੂਫੀਅਤ ਦੇ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ਨੂੰ ਉਜਾਗਰ ਕਰਨ ਦਾ ਇੱਕ ਅਜਿਹਾ ਮਜ਼ਬੂਤ ਮਾਧਿਅਮ ਹੈ, ਜਿਸ ਨੂੰ ਸੰਤ-ਸਤਿਗੁਰੂ ਦੀ ਪਵਿੱਤਰ ਹਜ਼ੂਰੀ ‘ਚ ਹੀ ਸਮਝਿਆ ਜਾ ਸਕਦਾ ਹੈ ਸੰਤ-ਮਹਾਂਪੁਰਸ਼ਾਂ ਦਾ ਸਬੰਧ ਕਿਸੇ ਧਰਮ, ਜਾਤੀ ਜਾਂ ਸੰਪਰਦਾਇ ਨਾਲ ਨਹੀਂ ਹੁੰਦਾ ਸਗੋਂ ਉਹ ਤਾਂ ਸਮੁੱਚੀਆਂ ਜੀਵ-ਆਤਮਾਵਾਂ ਨਾਲ ਜੁੜੇ ਹੁੰਦੇ ਹਨ ਜਦੋਂ ਸੰਤ-ਮਹਾਤਮਾ ਮਨੁੱਖ ਨੂੰ ਅਸਲ ਰਾਹ ਤੋਂ ਭਟਕਦੇ ਹੋਏੇ ਦੇਖਦੇ ਹਨ ਤਾਂ ਬੇਹੱਦ ਦੁਖੀ ਹੁੰਦੇ ਹਨ ਕਿਉਂਕਿ ਦੁਖੀ ਮਨੁੱਖ ਨੂੰ ਦੇਖ ਕੇ ਉਹ ਵਿਆਕੁਲ-ਦਿਆਲੂ ਹੋਏ ਬਿਨਾ ਨਹੀਂ ਰਹਿ ਸਕਦੇ!
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ | Saint Dr. MSG
ਜੈਸੀ ਕਰਨੀ ਵੈਸੀ ਭਰਨੀ | Saint Dr. MSG
ਪੂਜਨੀਕ ਸ਼ਾਹ ਮਸਤਾਨਾ ਜੀ, ਅਮਪੁਰਾ ਧਾਮ ਪਿੰਡ ਮਹਿਮਪੁਦ ਰੋਹੀ (ਫਤਿਆਬਾਦ) ‘ਚ ਪਧਾਰੇ ਹੋਏ ਸਨ ਉਦੋਂ ਕੁਝ ਆਲੇ-ਦੁਆਲੇ ਦੇ ਸ਼ਾਤਿਰ ਲੋਕਾਂ ਨੇ ਯੋਜਨਾ ਬਣਾਈ ਕਿ ਸਤਿਸੰਗ ਦਾ ਵਿਰੋਧ ਕੀਤਾ ਜਾਵੇਗਾ ਸੇਵਾਦਾਰਾਂ ਨੇ ਆਪ ਜੀ ਦੇ ਚਰਨਾਂ ‘ਚ ਪ੍ਰਾਰਥਨਾ ਕੀਤੀ ਕਿ ਸਾਈਂ ਜੀ, ਪਤਾ ਲੱਗਿਆ ਹੈ ਕਿ ਕੁਝ ਲੋਕ ਪਿੰਡ ਝਲਨੀਆਂ ਤੋਂ ਸਤਿਸੰਗ ‘ਚ ਸ਼ਰਾਰਤ ਕਰਨ ਪਹੁੰਚਣ ਵਾਲੇ ਹਨ! ਆਪ ਜੀ ਨੇ ਫਰਮਾਇਆ ਕਿ, ‘ਮਾਲਕ ਦਾ ਪਹਿਰਾ ਹੋ ਚੁੱਕਾ ਹੈ ਸਾਰੀਆਂ ਸੇਵਾ ਸੰਮਤੀਆਂ ਬੈਠ ਜਾਣ ਜੋ ਮਨਮਤੇ ਲੋਕ ਸ਼ਰਾਰਤ ਕਰਨ ਆ ਰਹੇ ਹਨ!
ਉਹ ਜੋ ਕਰਨਾ ਚਾਹੁਣ ਕਰਨ ਉਨ੍ਹਾਂ ਨੂੰ ਕਿਸੇ ਨੇ ਨਹੀਂ ਰੋਕਣਾ’ ਸਤਿਸੰਗ ਤੋਂ ਬਾਅਦ ਉਨ੍ਹਾਂ ਸ਼ਰਾਰਤੀ ਲੋਕਾਂ ਨੇ ਸਵਾਗਤੀ ਗੇਟਾਂ ਦੀਆਂ ਝੰਡੀਆਂ ਉਖਾੜ ਦਿੱਤੀਆਂ ਕੁਝ ਇੱਟਾਂ ਉਖਾੜ ਸੁੱਟੀਆਂ ਸ਼ਰਾਰਤੀ ਲੋਕ ਜਦੋਂ ਆਪਣੇ ਘਰ ਪਹੁੰਚੇ ਤਾਂ ਇੱਕ ਦੇ ਘਰ ਉਸਦੀ ਮੱਝ ਮਰੀ ਪਈ ਸੀ ਦੂਜੇ ਦੇ ਘਰ ‘ਚ ਕੋਈ ਹੋਰ ਦੁੱਖ ਦਾ ਕਾਰਨ ਬਣਿਆ ਹੋਇਆ ਸੀ ਉਨ੍ਹਾਂ ਸਾਰੇ ਨਿੰਦਕਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ! (Saint Dr. MSG)
Patiala News | ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਨੇ ਸਦਾ ਲਈ ਸੁਆਇਆ ਪਰਿਵਾਰ
ਅਗਲੇ ਹੀ ਦਿਨ ਉਹ ਆਪਣੇ ਪਿੰਡ ਦੇ ਕੁਝ ਬਜ਼ੁਰਗਾਂ ਨਾਲ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਕੋਲ ਆਏ ਅਤੇ ਮੁਆਫੀ ਮੰਗਣ ਲੱਗੇ ਇਸ ‘ਤੇ ਆਪ ਜੀ ਨੇ ਫ਼ਰਮਾਇਆ, ”ਜਿਹੋ-ਜਿਹਾ ਕੋਈ ਕਰਦਾ ਹੈ, ਓਸੇ ਤਰ੍ਹਾਂ ਹੀ ਫ਼ਲ ਪਾਉਂਦਾ ਹੈ” ਪਿੰਡ ਦੇ ਬਜ਼ੁਰਗਾਂ ਨੇ ਵੀ ਮੁਆਫੀ ਦੀ ਅਪੀਲ ਕੀਤੀ ਇਸ ‘ਤੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਉਨ੍ਹਾਂ ਨੂੰ ਮੁਆਫ ਕੀਤਾ ਅਤੇ ਉਹ ਆਪਣੇ ਘਰ ਖੁਸ਼ੀ-ਖੁਸ਼ੀ ਪਰਤ ਗਏ! (Saint Dr. MSG)
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ
‘ਇਸੇ ਖ਼ਾਤਰ ਹੀ ਸਾਨੂੰ ਇੱਥੇ ਆਉਣਾ ਪਿਆ’
12 ਸਤੰਬਰ 1965 ਨੂੰ ਪਿੰਡ ਦੇਸੂਜੋਧਾ ਵਾਲਾ (ਸਰਸਾ) ‘ਚ ਸਤਿਸੰਗ ਹੋਇਆ ਪੂਜਨੀਕ ਪਰਮ ਪਿਤਾ ਜੀ ਲਗਭਗ ਦੋ ਵਜੇ ਉੱਠੇ ਅਤੇ ਇੱਕ ਸੇਵਾਦਾਰ ਨੂੰ ਨਾਲ ਲੈਕੇ ਸ਼ਮਸ਼ਾਨਘਾਟ ਵੱਲ ਚੱਲ ਪਏ ਉੱਥੇ ਜਗਦੀਸ਼ ਨਾਂਅ ਦਾ ਵਿਅਕਤੀ ਘੁੰਮ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਉੱਡ ਓਏ ਕਬੂਤਰ! ਲਗਾ ਦਿੱਤੀ ਸੱਚੇ ਸੌਦੇ ਵਾਲਿਆਂ ਨੇ ਚਾਬੀ ਪੂਜਨੀਕ ਪਰਮ ਪਿਤਾ ਜੀ ਉਸ ਕੋਲ ਜਾ ਕੇ ਖੜ੍ਹੇ ਹੋ ਗਏ! ਉਸ ਨੇ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ‘ਚ ਮੱਥਾ ਟੇਕਿਆ! (Saint Dr. MSG)
ਤਾਂ ਪੂਜਨੀਕ ਪਿਤਾ ਜੀ ਨੇ ਪੁੱਛਿਆ, ”ਕਿਉਂ ਬੇਟਾ! ਕੀ ਹਾਲ ਹੈ?” ਉਸ ਨੇ ਜਵਾਬ ਦਿੱਤਾ ਕਿ ਪਿਤਾ ਜੀ, ਹੁਣ ਠੀਕ ਹਾਂ ਦਰਅਸਲ ਉਹ ਵਿਅਕਤੀ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਸੀ, ਅਤੇ ਉਸਨੂੰ ਲਾਪਤਾ ਹੋਏ ਨੂੰ ਕਾਫੀ ਸਮਾਂ ਹੋ ਗਿਆ ਸੀ ਸੇਵਾਦਾਰ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਪਿਤਾ ਜੀ ਇਹ ਤਾਂ ਕਾਫੀ ਦਿਨਾਂ ਤੋਂ ਲਾਪਤਾ ਸੀ, ਆਪ ਜੀ ਦੀ ਕ੍ਰਿਪਾ ਨਾਲ ਹੀ ਇੱਥੇ ਪਹੁੰਚ ਸਕਿਆ ਹੈ ਉਦੋਂ ਪੂਜਨੀਕ ਪਿਤਾ ਜੀ ਫਰਮਾਉਣ ਲੱਗੇ, ”ਇਸੇ ਖ਼ਾਤਰ ਹੀ ਸਾਨੂੰ ਇੱਥੇ ਆਉਣਾ ਪਿਆ” ਉਸ ਤੋਂ ਬਾਅਦ ਉਹ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਬਿਲਕੁਲ ਠੀਕ ਹੋ ਗਿਆ! (Saint Dr. MSG)
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਸਤਿਗੁਰੂ ‘ਤੇ ਹੋਵੇ ਦ੍ਰਿੜ ਯਕੀਨ, ਉਦੋਂ ਮਿਲਣਗੀਆਂ ਖੁਸ਼ੀਆਂ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਇਹ ਨਹੀਂ ਵੇਖਦਾ ਕਿ ਤੁਸੀਂ ਅਮੀਰ ਹੋ ਜਾਂ ਗਰੀਬ ਹੋ ਜਾਂ ਤੁਹਾਡੀ ਕਿਹੜੀ ਜਾਤ ਹੈ, ਉਹ ਸਿਰਫ਼ ਇਹੀ ਦੇਖਦਾ ਹੈ ਕਿ ਤੁਹਾਡੇ ਦਿਲੋ-ਦਿਮਾਗ ‘ਚ ਪਰਮ ਪਿਤਾ ਪਰਮਾਤਮਾ ਲਈ ਕਿਹੋ-ਜਿਹੀ ਤੜਪ, ਲਗਨ, ਸ਼ਰਧਾ ਹੈ, ਜਿਸ ਦੇ ਅੰਦਰ ਜਿਹੋ-ਜਿਹੀ ਸ਼ਰਧਾ ਹੁੰਦੀ ਹੈ, ਓਸੇ ਤਰ੍ਹਾਂ ਹੀ ਉਸ ਦੇ ਦਰਸ਼-ਦੀਦਾਰ ਹੁੰਦੇ ਹਨ! ਤੁਹਾਡਾ ਦ੍ਰਿੜ ਯਕੀਨ ਇੰਨਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਉਸ ਨੂੰ ਹਿਲਾ ਨਾ ਸਕੇ ਇਨਸਾਨ ਆਪਣੇ ਸਤਿਗੁਰੂ, ਮਾਲਕ ਲਈ ਅਜਿਹਾ ਦ੍ਰਿੜ ਯਕੀਨ ਬਣਾ ਲਵੇ ਕਿ ਮੇਰਾ ਸਤਿਗੁਰ ਸਭ ਕੁਝ ਹੈ ਅਤੇ ਇਨਸਾਨ ਸਤਿਗੁਰ ਦੇ ਬਚਨਾਂ ‘ਤੇ ਅਮਲ ਕਰੇ! (Saint Dr. MSG)
ਤਾਂ ਯਕੀਨਨ ਉਸ ਦਾ ਜੀਵਨ ਬਦਲ ਜਾਵੇ, ਉਸ ਦੀ ਜ਼ਿੰਦਗੀ ਪਤਝੜ ਤੋਂ ਬਹਾਰਾਂ ‘ਚ ਚਲੀ ਜਾਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਸੇਵਾ ਕਰਦੇ ਹੋ, ਸਤਿਗੁਰੂ, ਮਾਲਕ ਨਾਲ ਬੇਇੰਤਹਾ ਮੁਹੱਬਤ ਕਰਦੇ ਹੋ, ਤਾਂ ਬਹੁਤ ਲੋਕ ਹੋਣਗੇ ਜੋ ਤੁਹਾਡੀ ਟੰਗ ਖਿਚਾਈ ਨੂੰ ਤਿਆਰ ਹੋਣਗੇ ਪਰ ਤੁਸੀਂ ਆਪਣੇ ਬਾਰੇ ਸੋਚੋ ਤੁਸੀਂ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਦੋਸਤੀ ਕੀਤੀ ਤੇ ਤੋੜ ਦਿੱਤੀ ਆਮ ਇਨਸਾਨ ਦੇ ਕਹਿਣ ਨਾਅ … ! ਤਾਂ ਲਾਹਨਤ ਹੈ ਅਜਿਹੀ ਆਸ਼ਿਕੀ ‘ਤੇ! ਜਦੋਂ ਤੁਸੀਂ ਆਪਣੇ ਸਤਿਗੁਰੂ, ਅੱਲ੍ਹਾ, ਰਾਮ ਨਾਲ ਇਸ਼ਕ ਲੜਾਇਆ ਹੈ, ਤਾਂ ਫਿਰ ਐਰੇ-ਗੈਰੇ ਨੱਥੂ ਖੈਰੇ ਦੀ ਕੀ ਤਾਕਤ, ਜੋ ਤੁਹਾਨੂੰ ਦੂਰ ਕਰ ਦੇਵੇ! (Saint Dr. MSG)