ਡਾਕ ਵਿਭਾਗ ਨੇ ਕੀਤਾ ਨਵੀਂ ਦਰਪਣ ਯੋਜਨਾ ਸ਼ੁਰੂ ਕਰਨ ਦਾ ਐਲਾਨ | Rural Post Offices
ਨਵੀਂ ਦਿੱਲੀ (ਏਜੰਸੀ)। ਡਾਕ ਵਿਭਾਗ ਨੇ ਪੇਂਡੂ ਖੇਤਰਾਂ ਵਿੱਚ ਸਥਿਤ 1.29 ਲੱਖ ਡਾਕਟਰਾਂ ਦੇ ਡਿਜੀਟਲੀਕਰਨ ਲਈ 1400 ਕਰੋੜ ਰੁਪਏ ਦੀ ਲਾਗਤ ਨਾਲ ਡਿਜੀਟਲ ਐਡਵਾਂਸਮੈਟ ਆਫ਼ ਰੂਰਲ ਪੋਸਟ ਆਫਿਸ ਫਾਰ ਏ ਨਿਊ ਇੰਡੀਆ (ਦਰਪਣ) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸੰਚਾਰ ਮੰਤਰੀ ਮਨੋਜ ਸਿਨਹਾ ਨੇ ਅੱਜ ਇੱਥੇ ਇਸ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਟੀਸੀਆਈਐਲ ਇਸ ਯੋਜਨਾ ਨੂੰ ਲਾਗੂ ਕਰ ਰਹੀ ਹੈ ਅਤੇ ਹੁਣ ਤੱਕ 47 ਹਜ਼ਾਰ ਪੇਂਡੂ ਡਾਕਖਾਨਿਆਂ ਨੂੰ ਡਿਜੀਟਲ ਕੀਤਾ ਜਾ ਚੁੱਕਿਆ ਹੈ। ਬਾਕੀ ਡਾਕਖਾਨਿਆਂ ਦਾ ਡਿਜੀਟਲੀਕਰਨ 31 ਮਾਰਚ 2018 ਤੱਕ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਹਰੇਕ ਡਾਕਖਾਨੇ ਨੂੰ ਘੱਟ ਊਰਜਾ ਖਪਤ ਵਾਲੀ ਤਕਨਾਲੋਜੀ ਮੁਹੱਈਆ ਕਰਵਾਉਣੀ ਹੈ। ਸਾਰੇ ਡਾਕੀਆਂ ਨੂੰ ਹੈਂਡਹੈਲਡ ਡਿਵਾਈਸ ਵੀ ਉਪਲੱਬਧ ਕਰਵਾਏ ਜਾਣਗੇ ਤਾਂਕਿ ਇਸ ਦੇ ਜ਼ਰੀਏ ਵਿੱਤੀ ਨਿਵੇਸ਼ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। (Rural Post Offices)
ਮੁੱਖ ਮੰਤਰੀ ਮਾਨ ਨੇ ਏਸ਼ੀਅਨ ਖੇਡਾਂ ਤੇ ਨੈਸ਼ਨਲ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਸ੍ਰੀ ਸਿਨਹਾ ਨੇ ਕਿਹਾ ਕਿ ਦਰਪਣ ਯੋਜਨਾ ਨਾਲ ਡਾਕਘਰਾਂ ਦੇ ਜ਼ਰੀਏ ਮਨੀ ਆਰਡਰ ਨੂੰ ਸਰਲ ਤੇਸੌਖਾ ਬਣਾਉਣ ਦੇ ਨਾਲ ਹੀ ਬਚਤ ਬੈਂਕ ਨਾਲ ਸਬੰਧਿਤ ਸੇਵਾਵਾਂ, ਪੇਂਡੂ ਡਾਕ ਜੀਵਨ ਬੀਮਾ ਦੇ ਵਿਸਥਾਰ ਅਤੇ ਨਗਦ ਪੱਤਰਾਂ ਦੀ ਵਿਕਰੀ ਵਿੱਚ ਮੱਦਦ ਮਿਲੇਗੀ। ਇਸ ਨਾਲ ਖੁਦਰਾ ਡਾਕ ਕਾਰੋਬਾਰ ਵਧਾਉਣ ਵਿੱਚ ਸਹਾਇਤੀ ਮਿਲੇਗੀ। ਉਨ੍ਹਾਂ ਕਿਹਾ ਕਿ ਮਾਰਚ 2018 ਤੱਕ ਇੰਡੀਆ ਪੋਸਟ ਪੇਮੈਂਟਸ ਬੈਂਕ ਦੀਆਂ 650 ਬਰਾਂਚਾਂ ਸ਼ੁਰੂ ਹੋ ਜਾਣਗੀਆਂ ਅਤੇ ਉਦੋਂ ਦਰਪਣ ਯੋਜਨਾ ਦਾ ਸਰਕਾਰੀ ਲਾਭ ਹੋਵੇਗਾ। ਪੇਂਡੂ ਖੇਤਰਾਂ ਵਿੱਚ ਸਰਕਾਰੀ ਲਾਭਾਂ ਦੇ ਨਾਲ ਹੀ ਵੱਖ ਵੱਖ ਯੋਜਨਾਵਾਂ ਦੇ ਡਿਜੀਟਲ ਭੁਗਤਾਣ ਨੂੰ ਰਫ਼ਤਾਰ ਮਿਲੇਗੀ। (Rural Post Offices)