Dr. Baljit Kaur: ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਖੇਤ ਏਜੰਸੀਆਂ ਦੇ ਅਧਿਕਾਰੀ ਤੇ ਸ਼ੈਲਰ ਮਾਲਕ ਆੜ੍ਹਤੀਆਂ ਤੇ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਕਰਨ, ਹਾਈਬ੍ਰਿਡ ਝੋਨੇ ਦੇ ਨਾਂਅ ’ਤੇ ਜੇ ਕਿਸੇ ਸ਼ੈਲਰ ਮਾਲਕ ਨੇ ਆੜ੍ਹਤੀਆਂ ਜਾਂ ਕਿਸਾਨਾਂ ਤੋਂ ਵੱਟੇ ਦੀ ਮੰਗ ਕੀਤੀ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਜੇ ਕਿਸੇ ਖਰੀਦ ਅਧਿਕਾਰੀ ਦੀ ਸ਼ੈਲਰ ਮਾਲਕਾਂ ਨਾਲ ਮਿਲੀਭੁਗਤ ਸਾਹਮਣੇ ਆਈ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਸ਼ਬਦ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੱਚਾ ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਮਨਜਿੰਦਰ ਸਿੰਘ ਕਾਕਾ ਉੜਾਂਗ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਹੇ। ਜ਼ਿਕਰਯੋਗ ਹੈ ਕਿ ਝੋਨਾ ਮੰਡੀਆਂ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ, ਪਰ ਖਰੀਦ ਦੀ ਰਫਤਾਰ ਬਹੁਤ ਮੱਠੀ ਹੈ।
Dr. Baljit Kaur
ਪਿਛਲੇ ਹਫਤੇ ਬਾਰਿਸ਼ ਹੋਣ ਕਰਕੇ ਝੋਨੇ ਦੀ ਨਮੀ ਵੱਧ ਆ ਰਹੀ ਹੈ, ਦੂਜਾ ਵੱਡਾ ਮਸਲਾ ਹਾਈਬਿ੍ਰਡ ਝੋਨੇ ਦਾ ਹੈ। ਮੰਡੀ ’ਚੋਂ ਝੋਨੇ ਦੇ ਭਰ ਕੇ ਜੋ ਟਰੱਕ ਸ਼ੈਲਰ ਜਾਂਦੇ ਹਨ, ਸ਼ੈਲਰ ਮਾਲਕਾਂ ਵੱਲੋਂ ਹਾਈਬਿ੍ਰਡ ਝੋਨੇ ਦੇ ਨਾਂਅ ’ਤੇ ਟਰੱਕ ਰੋਕ ਲਏ ਜਾਂਦੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਪੰਜਾਬ ਸਰਕਾਰ ਨੇ ਹਾਈਬਿ੍ਰਡ ਝੋਨੇ ’ਤੇ ਪਾਬੰਦੀ ਲਗਾਈ ਸੀ, ਇਸ ਵਿੱਚ ਚਾਵਲਾਂ ਦਾ ਟੁਕੜਾ ਜ਼ਿਆਦਾ ਬਣਦਾ ਹੈ। Dr. Baljit Kaur
Read Also : ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਫਰੀਦਕੋਟ ਪੁਲਿਸ ਨੇ ਕੱਸਿਆ ਸ਼ਿਕੰਜਾ
ਜਦ ਕਿ ਕਿਸਾਨਾਂ ਦੀ ਦਲੀਲ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਲਗਾਈ ਪਾਬੰਦੀ ਹਟਾ ਦਿੱਤੀ ਗਈ ਸੀ। ਕੁੱਲ ਮਿਲਾ ਕੇ ਝੋਨੇ ਦੀ ਖਰੀਦ ਚੱਲ ਨਹੀਂ ਰਹੀ, ਐਵੇਂ ਸਰਕ ਹੀ ਰਹੀ ਹੈ। ਅੰਦਰ ਖਾਤੇ ਹਾਈਬਰਡ ਝੋਨੇ ’ਤੇ ਵੱਟਾ ਮਕਾਉਣ ਸਬੰਧੀ ਮੀਟਿੰਗਾਂ ਹੋ ਰਹੀਆਂ ਹਨ।
ਸ਼ੈਲਰ ਮਾਲਕ ਹਾਈਬਿ੍ਰਡ ਝੋਨਾ ਬਿਨਾਂ ਵੱਟੇ ਤੋਂ ਲਹਾਉਣ ਦੇ ਮੂੜ ਵਿੱਚ ਨਹੀਂ ਹਨ। ਪਰ ਸਰਕਾਰ ਦਾ ਰਵਈਆ ਇਸ ਪ੍ਰਤੀ ਸਖਤ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕੋਈ ਵੀ ਖਰੀਦ ਅਧਿਕਾਰੀ ਜਾਣ ਬੁਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਦਾ ਪਾਇਆ ਗਿਆ ਤਾਂ ਉਸ ਵੱਧ ਵਿਰੁੱਧ ਸਖਤ ਕਾਰਵਾਈ ਹੋਵੇਗੀ। ਇਸ ਮੌਕੇ ਡਾ. ਬਲਜੀਤ ਕੌਰ ਨੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ਼ ਕੀਤੀ ਕਿ ਝੋਨਾ ਮੰਡੀਆਂ ’ਚ ਸੁਕਾ ਕੇ ਲਿਆਉਣ ਤਾਂ ਨਮੀ ਕਾਰਨ ਫ਼ਸਲ ਵਿਕਣ ਸਬੰਧੀ ਕੋਈ ਪ੍ਰੇਸ਼ਾਨੀ ਨਾ ਆਵੇ।