
ਸਰੀਰ ਅਤੇ ਮਨ ਦੀ ਤੰਦਰੁਸਤੀ ਲਈ ਖੇਡਾਂ ਖੇਡਣੀਆਂ ਬਹੁਤ ਜ਼ਰੂਰੀ: ਬੀਪੀਈਓ ਨੌਹਰਾ
Center Level Games: (ਸੁਸ਼ੀਲ ਕੁਮਾਰ) ਭਾਦਸੋਂ । ਸਰਕਾਰੀ ਪ੍ਰਾਇਮਰੀ ਸਕੂਲ ਕਨਸੂਹਾ ਖੁਰਦ ਵਿਖੇ ਸੈਂਟਰ ਲੌਟ ਦੀਆਂ ਖੇਡਾਂ ਸਰਪੰਚ ਸਤਨਾਮ ਸਿੰਘ ਸੱਤੀ ਤੇ ਗ੍ਰਾਮ ਪੰਚਾਇਤ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ। ਇਨਾਂ ਖੇਡਾਂ ਵਿੱਚ ਕਬੱਡੀ, ਰੱਸਾਕਸੀ, ਸਤਰੰਜ ਬੈਡਮਿੰਟਨ, ਕੁਸ਼ਤੀਆਂ, ਦੌੜਾਂ, ਸ਼ਾਟ-ਪੁੱਟ,ਲੰਮੀ ਛਾਲ ਆਦਿ ਦੇ ਦਿਲ- ਖਿੱਚਵੇਂ ਮੁਕਾਬਲੇ ਕਰਵਾਏ ਗਏ। ਇਸ ਸਮੇਂ ਬੀਪੀਈਓ ਭਾਦਸੋਂ ਜਗਜੀਤ ਸਿੰਘ ਨੌਹਰਾ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਸਰੀਰ ਅਤੇ ਮਨ ਦੀ ਤੰਦਰੁਸਤੀ ਲਈ ਖੇਡਾਂ ਖੇਡਣੀਆਂ ਬਹੁਤ ਜ਼ਰੂਰੀ ਹਨ। ਇਸ ਲਈ ਸਾਰੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: Punjab Holidays: ਪੰਜਾਬ ’ਚ ਰੱਦ ਹੋਈਆਂ ਛੁੱਟੀਆਂ, ਨਵੇਂ ਆਦੇਸ਼ ਜਾਰੀ
ਇਸ ਮੌਕੇ ਪੰਚ ਪਰਮਜੀਤ ਸਿੰਘ, ਹਰਦੇਵ ਸਿੰਘ,ਗਗਨਦੀਪ ਸਿੰਘ, ਸ਼ਿੰਗਾਰਾ ਸਿੰਘ, ਹਰਮਨ ਸਿੰਘ ਕੈਨੇਡਾ, ਬਚਨ ਸਿੰਘ ਸਾਬਕਾ ਸਰਪੰਚ, ਰੋਹੀ ਖਹਿਰਾ, ਹੈੱਡ ਟੀਚਰ ਗੀਤਾ ਕੌਰ ਤੇ ਹਰਵਿੰਦਰ ਕੌਰ, ਅਧਿਆਪਕ ਰੁਪਿੰਦਰ ਪਾਲ ਸਿੰਘ, ,ਭਜਨ ਸਿੰਘ, ਹਰਦੀਪ ਸਿੰਘ, ਗੁਰਦੀਪ ਸਿੰਘ, ਮਨਜੀਤ ਕੌਰ, ਬਲਜਿੰਦਰ ਕੌਰ, ਜਸਵੀਰ ਕੌਰ, ਮੱਖਣ ਸਿੰਘ, ਰਮਣੀਕ ਕੌਰ, ਪ੍ਰਿਅੰਕਾ ਤਿਵਾੜੀ, ਬਿਕਰਮਜੀਤ ਸਿੰਘ ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ। Center Level Games