IND vs WI: ਅਹਿਮਦਾਬਾਦ ਟੈਸਟ ’ਚ ਭਾਰਤ ਦੀ ਵੱਡੀ ਜਿੱਤ, ਜਡੇਜ਼ਾ ਤੇ ਸਿਰਾਜ਼ ਚਮਕੇ

IND vs WI
IND vs WI: ਅਹਿਮਦਾਬਾਦ ਟੈਸਟ ’ਚ ਭਾਰਤ ਦੀ ਵੱਡੀ ਜਿੱਤ, ਜਡੇਜ਼ਾ ਤੇ ਸਿਰਾਜ਼ ਚਮਕੇ

ਵੈਸਟਇੰਡੀਜ਼ ਦੂਜੀ ਪਾਰੀ ’ਚ 146 ਦੌੜਾਂ ’ਤੇ ਆਲਆਊਟ

  • ਜਡੇਜ਼ਾ ਨੇ ਦੂਜੀ ਪਾਰੀ ’ਚ ਲਈਆਂ 4 ਵਿਕਟਾਂ

ਸਪੋਰਟਸ ਡੈਸਕ। IND vs WI: ਅਹਿਮਦਾਬਾਦ ਟੈਸਟ ’ਚ ਭਾਰਤੀ ਟੀਮ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਅਹਿਮਦਾਬਾਦ ਟੈਸਟ ’ਚ ਵੈਸਟਇੰਡੀਜ਼ ਨੂੰ ਇੱਕ ਪਾਰੀ ਤੇ 140 ਦੌੜਾਂ ਨਾਲ ਹਰਾ ਕੇ ਸੀਰੀਜ਼ ’ਚ 1-0 ਦੀ ਲੀਡ ਲੈ ਲਈ ਹੈ। ਇਸ ਦੇ ਨਾਲ ਹੀ ਭਾਰਤ ਨੇ ਦੋ ਮੈਚਾਂ ਦੀ ਲੜੀ ’ਚ 1-0 ਦੀ ਬੜ੍ਹਤ ਬਣਾ ਲਈ। ਦੂਜਾ ਟੈਸਟ 10 ਅਕਤੂਬਰ ਤੋਂ ਨਵੀਂ ਦਿੱਲੀ ’ਚ ਖੇਡਿਆ ਜਾਵੇਗਾ। ਮੈਚ ਦੇ ਤੀਜੇ ਦਿਨ ਸ਼ਨਿੱਚਰਵਾਰ ਨੂੰ ਵੈਸਟਇੰਡੀਜ਼ ਦੂਜੀ ਪਾਰੀ ’ਚ 45.1 ਓਵਰਾਂ ’ਚ 146 ਦੌੜਾਂ ’ਤੇ ਆਲ ਆਊਟ ਹੋ ਗਿਆ।

ਇਹ ਖਬਰ ਵੀ ਪੜ੍ਹੋ : Cyclone Shakti Maharashtra: ਮਹਾਰਾਸ਼ਟਰ ’ਚ ਚੱਕਰਵਾਤ ਸ਼ਕਤੀ ਦੀ ਚਿਤਾਵਨੀ, ਚੱਲਣਗੀਆਂ ਤੇਜ਼ ਹਵਾਵਾ

ਐਲਿਕ ਅਥਾਨੇਸ 38, ਜਸਟਿਨ ਗ੍ਰੀਵਜ਼ 25 ਦੌੜਾਂ ’ਤੇ ਆਊਟ ਹੋਏ। ਰਵਿੰਦਰ ਜਡੇਜਾ ਨੇ 4 ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੂੰ ਦੂਜੀ ਪਾਰੀ ’ਚ 3 ਵਿਕਟਾਂ ਮਿਲੀਆਂ। ਕੁਲਦੀਪ ਯਾਦਵ ਨੂੰ 2 ਵਿਕਟਾਂ ਤੇ ਵਾਸ਼ਿੰਗਟਨ ਸੁੰਦਰ ਨੂੰ ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ, ਭਾਰਤੀ ਟੀਮ ਨੇ ਪਹਿਲੀ ਪਾਰੀ 448/5 ’ਤੇ ਐਲਾਨ ਦਿੱਤੀ ਸੀ। ਟੀਮ ਨੂੰ ਪਹਿਲੀ ਪਾਰੀ ਦੇ ਆਧਾਰ ’ਤੇ 286 ਦੌੜਾਂ ਦੀ ਬੜ੍ਹਤ ਮਿਲੀ ਸੀ। ਵੈਸਟਇੰਡੀਜ਼ ਮੈਚ ਦੇ ਪਹਿਲੇ ਦਿਨ ਸਿਰਫ਼ 162 ਦੌੜਾਂ ਹੀ ਬਣਾ ਸਕਿਆ ਸੀ। ਮੁਹੰਮਦ ਸਿਰਾਜ਼ ਨੇ ਪਹਿਲੀ ਪਾਰੀ ’ਚ 4 ਤੇ ਬੁਮਰਾਹ ਨੇ ਪਹਿਲੀ ਪਾਰੀ ’ਚ 3 ਵਿਕਟਾਂ ਹਾਸਲ ਕੀਤੀਆਂ ਸਨ। IND vs WI