Body Donation: ‘ਮਲੋਟ’ ਦਾ ਇੱਕ ਹੋਰ ‘ਇੰਸਾਂ’ ਲੱਗਿਆ ਮਾਨਵਤਾ ਦੇ ਲੇਖੇ

Body Donation
ਸੱਚਖੰਡਵਾਸੀ ਸੇਵਾਦਾਰ ਸੁਰਿੰਦਰ ਪਾਲ ਸ਼ਰਮਾ ਇੰਸਾਂ ਦੀ ਮ੍ਰਿਤਕ ਦੇਹ ਪਰਿਵਾਰ ਨੇ ਕੀਤੀ ਨਵੀਆਂ ਮੈਡੀਕਲ ਖੋਜਾਂ ਲਈ ਦਾਨ

ਸੱਚਖੰਡਵਾਸੀ ਸੇਵਾਦਾਰ ਸੁਰਿੰਦਰ ਪਾਲ ਸ਼ਰਮਾ ਇੰਸਾਂ ਦੀ ਮ੍ਰਿਤਕ ਦੇਹ ਪਰਿਵਾਰ ਨੇ ਕੀਤੀ ਨਵੀਆਂ ਮੈਡੀਕਲ ਖੋਜਾਂ ਲਈ ਦਾਨ 

Body Donation: (ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਂਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਡੇਰਾ ਸੱਚਾ ਸੌਦਾ ਮਲੋਟ ਅਤੇ ਜੋਨ ਨੰਬਰ 3 ਦੇ ਅਥਣੱਕ ਸੇਵਾਦਾਰ ਸੁਰਿੰਦਰ ਪਾਲ ਸ਼ਰਮਾ ਇੰਸਾਂ (75 ਸਾਲ) ਨਿਵਾਸੀ ਬਾਬਾ ਦੀਪ ਸਿੰਘ ਨਗਰ ਦੇ ਚੋਲਾ ਛੱਡਣ ਤੋਂ ਬਾਅਦ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਉਨ੍ਹਾਂ ਦਾ ਪੂਰਾ ਮ੍ਰਿਤਕ ਸਰੀਰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ।

ਇਹ ਵੀ ਪੜ੍ਹੋ: Flood News: ਹੜ੍ਹ ਦੇ ਪਾਣੀ ’ਚ ਚੌਗਾਠਾਂ ਤੱਕ ਡੁੱਬੇ ਮਕਾਨਾਂ ਤੱਕ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

 ਸੱਚਖੰਡਵਾਸੀ ਸੇਵਾਦਾਰ ਸੁਰਿੰਦਰ ਪਾਲ ਇੰਸਾਂ ਦਾ ਮ੍ਰਿਤਕ ਸਰੀਰ ਦਾਨ ਕਰਨ ਲਈ ਅੰਤਿਮ ਸ਼ਵ ਯਾਤਰਾ ਕੱਢੀ ਗਈ ਜਿਸ ਵਿੱਚ ਸੱਚੇ ਨਿਮਰ ਸੇਵਾਦਾਰ ਪੰਜਾਬ, ਸਾਧ-ਸੰਗਤ, ਜੋਨਾਂ ਦੇ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀ ਦੇ ਸੇਵਾਦਾਰ ਭੈਣਾਂ ਅਤੇ ਭਾਈਆਂ ਤੋਂ ਇਲਾਵਾ ਸਮੂਹ ਸੰਮਤੀਆਂ ਦੇ ਸੇਵਾਦਾਰ ਭਾਈ ਅਤੇ ਭੈਣਾਂ ਨੇ ਸ਼ਿਰਕਤ ਕੀਤੀ। ਅੰਤਿਮ ਸ਼ਵ ਯਾਤਰਾ ਨਿਵਾਸ ਸਥਾਨ ਤੋਂ ਸ਼ੁਰੂ ਹੋਈ ਅਤੇ ਸ਼ੇਖੂ ਰੋਡ ਕੋਲ ਸੰਪੰਨ ਹੋਈ ਜਿੱਥੇ ਸਾਧ-ਸੰਗਤ ਅਤੇ ਪਰਿਵਾਰਿਕ ਮੈਂਬਰਾਂ ਨੇ ਸੱਚਖੰਡਵਾਸੀ ਸੁਰਿੰਦਰਪਾਲ ਸ਼ਰਮਾ ਇੰਸਾਂ ਦੀ ਮ੍ਰਿਤਕ ਦੇਹ ਨੂੰ ਕਾਂਤੀ ਦੇਵੀ ਮੈਡੀਕਲ ਕਾਲਜ, ਹਸਪਤਾਲ ਅਤੇ ਰਿਸਰਚ ਸੈਂਟਰ ਮਥੂਰਾ (ਯੁ.ਪੀ.) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। ਇਸ ਤੋਂ ਪਹਿਲਾਂ ਨੂੰਹਾਂ ਨੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਅਰਥੀ ਨੂੰ ਮੋਢਾ ਦਿੱਤਾ।

Body Donation

ਇਸ ਮੌਕੇ ਪਰਿਵਾਰਿਕ ਮੈਂਬਰਾਂ ਵਿੱਚੋਂ ਮੁਕੇਸ਼ ਕੁਮਾਰ ਇੰਸਾਂ, ਕਵਿਤਾ ਇੰਸਾਂ, ਇਸ਼ਾਨ ਇੰਸਾਂ, ਗੀਤਾਂਜਲੀ ਇੰਸਾਂ, ਮੁਕੇਸ਼ ਇੰਸਾਂ, ਰਾਕੇਸ਼ ਕੁਮਾਰ, ਕੋਮਲ ਇੰਸਾਂ, ਪ੍ਰਵੀਨ ਰਾਣੀ, ਅਸ਼ੋਕ ਕੁਮਾਰ, ਗੋਰੇ ਲਾਲ ਸ਼ਰਮਾ, ਸ਼ੇਖਰ ਕੁਮਾਰ, ਸੁਰਜੀਤ ਸ਼ਰਮਾ, ਕਾਂਤਾ ਸ਼ਰਮਾ, ਬਲਵੰਤ ਰਾਏ, ਅਸ਼ਵਨੀ, ਮੋਹਿਤ, ਨਮਨ ਤੋਂ ਇਲਾਵਾ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਰਾਹੁਲ ਇੰਸਾਂ, ਅਮਰਜੀਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਤੋਂ ਇਲਾਵਾ ਜੋਨ 3 ਦੇ ਪ੍ਰੇਮੀ ਸੇਵਕ ਸੁਨੀਲ ਇੰਸਾਂ,  ਜੋਨ 3 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸ਼ੁਭਾਸ਼ ਇੰਸਾਂ, ਰਾਮ ਕ੍ਰਿਸ਼ਨ ਇੰਸਾਂ, ਭੈਣਾਂ ਵਿੱਚੋਂ ਵੀਨਾ ਇੰਸਾਂ, ਬਾਲਾ ਇੰਸਾਂ, ਪ੍ਰਵੀਨ ਇੰਸਾਂ, ਨੀਲਮ ਇੰਸਾਂ, ਸੇਵਾਦਾਰ ਰਾਕੇਸ਼ ਯਾਦਵ ਇੰਸਾਂ, ਸੇਵਾਦਾਰ ਪ੍ਰਦੀਪ ਇੰਸਾਂ, ਸੰਦੀਪ ਧੀਂਗੜਾ ਇੰਸਾਂ, ਨਰਿੰਦਰ ਭੋਲਾ ਇੰਸਾਂ, ਬਲਦੇਵ ਸਿੰਘ ਇੰਸਾਂ, ਮੋਹਿਤ ਭੋਲਾ ਇੰਸਾਂ, ਰਾਜੂ ਇੰਸਾਂ, ਸੇਵਾਦਾਰ ਭੈਣਾਂ ਰੀਟਾ ਗਾਬਾ ਇੰਸਾਂ, ਮੀਨਾਕਸ਼ੀ ਇੰਸਾਂ, ਸਬਰਜੀਤ ਇੰਸਾਂ, ਕਾਲੀ ਇੰਸਾਂ, ਪੂਨਮ ਇੰਸਾਂ, ਸ਼ਾਲੂ ਇੰਸਾਂ, ਅਨੀਤਾ ਇੰਸਾਂ, ਅਨੁਰਾਧਾ ਇੰਸਾਂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ।

ਸਾਲ 2025 ’ਚ ਹੁਣ ਤੱਕ ਹੋਏ 9 ਸਰੀਰਦਾਨ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਸਤਵੰਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਮਮਤਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਮਲੋਟ ਵਿੱਚ ਜਿੱਥੇ ਹੁਣ ਤੱਕ ਨਵੀਆਂ ਮੈਡੀਕਲ ਖੋਜਾਂ ਲਈ 55 ਸਰੀਰਦਾਨ ਹੋਏ ਹਨ ਉਥੇ ਸਾਲ 2025 ’ਚ 9 ਸਰੀਰਦਾਨ ਹੋ ਚੁੱਕੇ ਹਨ। Body Donation