Welfare Work: (ਗੁਰਪ੍ਰੀਤ ਸਿੰਘ) ਸੰਗਰੂਰ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਨੌਜਵਾਨ ਦੀ ਸਾਂਭ-ਸੰਭਾਲ ਕੀਤੀ ਤੇ ਉਸਨੂੰ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਹਾਸਲ ਕੀਤੀ ਜਾਣਕਾਰੀ ਅਨੁਸਾਰ ਇਕ ਮੰਦਬੁੱਧੀ ਨੌਜਵਾਨ ਸੁਨਾਮ ਰੋਡ ਸੰਗਰੂਰ ਵਿਖੇ ਲਾਵਾਰਿਸ ਹਾਲਤ ਵਿਚ ਜਾ ਰਿਹਾ ਸੀ, ਜਿਸਦੀ ਹਾਲਤ ਤਰਸਯੋਗ ਸੀ ਜਿਸ ਸੰਬਧੀ ਸੂਚਨਾ ਰਵੀ ਇੰਸਾਂ ਤੇ ਕੁਲਵੀਰ ਮੌੜ ਸਿਬੀਆਂ ਵੱਲੋਂ ਮੰਦਬੁੱਧੀ ਸਾਂਭ-ਸੰਭਾਲ ਟੀਮ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ: Welfare Work: ਜਾਣੋ, ਮਾਨਵਤਾ ਭਲਾਈ ਦੇ 170 ਕਾਰਜਾਂ ਦੀ ਸੂਚੀ ਬਾਰੇ
ਇਸ ਉਪਰੰਤ ਮੰਦਬੁੱਧੀ ਨੌਜਵਾਨ ਨੂੰ ਸਾਂਭ-ਸੰਭਾਲ ਲਈ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ ਤੇ ਉਸਨੂੰ ਖਾਣਾ ਖੁਆਇਆ ਗਿਆ ਜਿਸਨੇ ਪੁੱਛਣ ’ਤੇ ਆਪਣਾ ਨਾਂਅ ਕਾਲਾ ਉਰਫ ਰਾਜੂ ਪੁੱਤਰ ਜੀਤ ਸਿੰਘ ਵਾਸੀ ਰਿਉਂਦ ਕਲਾਂ ਜ਼ਿਲ੍ਹਾ ਮਾਨਸਾ ਦੱਸਿਆ ਜਿਸਦੇ ਪਰਿਵਾਰਿਕ ਮੈਂਬਰਾਂ ਨਾਲ ਲੋਕਲ ਪੁਲਿਸ ਜਰੀਏ ਫੋਨ ਰਾਹੀ ਸੰਪਰਕ ਕੀਤਾ ਗਿਆ ਤੇ ਉਸ ਸਬੰਧੀ ਥਾਣੇ ਰਿਪੋਰਟ ਵੀ ਦਰਜ਼ ਕਰਵਾਈ ਗਈ, ਜਿਸ ਤੋਂ ਬਾਅਦ ਮੰਦਬੁੱਧੀ ਨੌਜਵਾਨ ਦਾ ਪਿਤਾ ਜੀਤ ਸਿੰਘ ਤੇ ਚਾਚਾ ਗੇਜਾ ਸਿੰਘ ਉਸਨੂੰ ਲੈਣ ਲਈ ਸੰਗਰੂਰ ਵਿਖੇ ਪਹੁੰਚੇ। Welfare Work
ਮੰਦਬੁੱਧੀ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਮੇਰਾ ਪੁੱਤਰ 21 ਦਿਨਾਂ ਤੋਂ ਲਾਪਤਾ ਹੋਇਆ ਸੀ। ਅਸੀਂ ਕਾਫੀਂ ਭਾਲ ਕੀਤੀ ਪਰ ਸਾਨੂੰ ਨਹੀਂ ਮਿਲਿਆ ਸੀ। ਪਰਿਵਾਰਿਕ ਮੈਂਬਰਾਂ ਨੇ ਡੇਰਾ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਸੇਵਾ ਕਾਰਜਾਂ ’ਚ ਪ੍ਰੇਮੀ ਜੁਗਰਾਜ ਸਿੰਘ ਇੰਸਾਂ, ਦਿਕਸ਼ਾਂਤ ਇੰਸਾਂ, ਰਣਜੀਤ ਸਿੰਘ ਤੇਜੀ ਸਿਬੀਆ, ਭੈਣ ਹਰਦੇਵ ਕੌਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ ਹੈ।