
ਇੰਗਲੈਂਡ ਨੂੰ 6 ਦੌੜਾਂ ਨਾਲ ਹਰਾਇਆ, ਜਿੱਤ ਦੇ ਹੀਰੋ ਬਣੇ ਸਿਰਾਜ
- ਕਪਤਾਨ ਸੁਭਮਨ ਗਿੱਲ ਦਾ ਬਤੌਰ ਕਪਤਾਨ ਰਿਹਾ ਸ਼ਾਨਦਾਰ ਪ੍ਰਦਰਸ਼ਨ
Oval Test Match: ਓਵਲ। ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਪੰਜਵਾਂ ਓਵਲ ਟੈਸਟ ਮੈਚ ਰੋਮਾਂਚਕ ਹੋ ਨਿਬੜਿਆ। ਇਸ ਰੋਮਾਂਚਕ ਮੈਚ ’ਚ ਭਾਰਤੀ ਖਿਡਾਰੀਆਂ ਨੇ ਇੰਗਲੈਂਡ ਦੇ ਹੱਥੋਂ ਜਿੱਤ ਖੋਹ ਲਈ ਤੇ ਭਾਰਤ ਨੇ ਇਹ ਮੈਚ 6 ਦੌੜਾਂ ਨਾਲ ਜਿੱਤ ਲਿਆ। ਇਸ ਮੈਚ ਦੇ ਹੀਰੋ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਰਹੇ ਜਿਨ੍ਹਾਂ ਨੇ 5 ਵਿਕਟਾਂ ਲਈ। ਭਾਰਤ ਨੇ ਓਵਲ ਟੈਸਟ ਦੇ ਆਖਰੀ ਦਿਨ 4 ਵਿਕਟਾਂ ਲੈ ਕੇ 6 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਟੀਮ ਨੇ 5 ਮੈਚਾਂ ਦੀ ਐਂਡਰਸਨ-ਤੇਂਦੁਲਕਰ ਟਰਾਫੀ 2-2 ਨਾਲ ਬਰਾਬਰ ਕਰ ਲਈ।
ਪਹਿਲੀ ਪਾਰੀ ਵਿੱਚ ਭਾਰਤ ਨੇ 224 ਅਤੇ ਇੰਗਲੈਂਡ ਨੇ 247 ਦੌੜਾਂ ਬਣਾਈਆਂ। 23 ਦੌੜਾਂ ਨਾਲ ਪਿੱਛੇ ਰਹਿਣ ਤੋਂ ਬਾਅਦ, ਭਾਰਤ ਨੇ ਦੂਜੀ ਪਾਰੀ ਵਿੱਚ 396 ਦੌੜਾਂ ਬਣਾਈਆਂ। ਇੰਗਲੈਂਡ ਨੂੰ 374 ਦੌੜਾਂ ਦਾ ਟੀਚਾ ਮਿਲਿਆ। ਟੀਮ ਨੇ 3 ਵਿਕਟਾਂ ਦੇ ਨੁਕਸਾਨ ‘ਤੇ 300 ਦੌੜਾਂ ਬਣਾ ਲਈਆਂ ਸਨ। ਫਿਰ ਹੈਰੀ ਬਰੂਕ ਸੈਂਕੜਾ ਲਗਾ ਕੇ ਆਊਟ ਹੋ ਗਿਆ। ਇੱਥੋਂ, ਭਾਰਤ ਨੇ 354 ਤੱਕ ਇੰਗਲੈਂਡ ਦੀਆਂ 8 ਵਿਕਟਾਂ ਡੇਗ ਦਿੱਤੀਆਂ। ਹਾਲਾਂਕਿ ਆਖਰ ’ਚ ਐਟਕਿੰਸਨ ਅਤੇ ਜੋਸ਼ ਟੰਗ ਨੇ ਅੰਤ ਵਿੱਚ ਟੀਮ ਨੂੰ ਜਿੱਤ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਸਿਰਾਜ ਨੇ ਆਖਰੀ ਵਿਕਟ ਲੈ ਕੇ ਭਾਰਤ ਨੂੰ ਕਰੀਬੀ ਜਿੱਤ ਦਿਵਾਈ।
ਸ਼ੁਭਮਨ ਗਿੱਲ ਦਾ ਸ਼ਾਨਦਾਰ ਪ੍ਰਦਰਸ਼ਨ
ਭਾਰਤੀ ਟੀਮ ਦੇ ਨਵੇਂ ਕਪਤਾਨ ਇਹ ਪਹਿਲੀ ਟੈਸਟ ਸੀਰੀਜ਼ ਸੀ। ਇਸ ਪਹਿਲੀ ਟੈਸਟ ਸੀਰੀਜ਼ ’ਚ ਭਾਵੇਂ ਕਪਤਾਨ ਸੁੱਭਮਨ ਗਿੱਲ ਭਾਰਤ ਨੂੰ ਜਿਤਾ ਨਹੀਂ ਸਕੇ ਪਰ ਸੀਰੀਜ਼ ਦੋ-ਦੋ ਨਾਲ ਬਰਾਬਰ ਕਰਵਾਉਣ ’ਚ ਉਹ ਕਾਮਯਾਬ ਜ਼ਰੂਰ ਰਹੇ। ਗਿੱਲ ਨੇ ਪੂਰੀ ਸੀਰੀਜ਼ ’ਚ ਸਿਰਫ ਸ਼ਾਨਦਾਰ ਬੱਲੇਬਾਜ਼ੀ ਹੀ ਨਹੀਂ ਕੀਤੀ ਸਗੋਂ ਉਨ੍ਹਾਂ ਨੇ ਟੀਮ ਦੀ ਅਗਵਾਈ ਵੀ ਸ਼ਾਨਦਾਰ ਤਰੀਕੇ ਨਾਲ ਕੀਤੀ। ਜਿਸ ਦੀ ਵੱਡੇ-ਵੱਡੇ ਖਿਡਾਰੀਆਂ ਨੂੰ ਖੂਬ ਸ਼ਲਾਘਾ ਕੀਤੀ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ:
ਭਾਰਤ: ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਕਰੁਣ ਨਾਇਰ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਆਕਾਸ਼ਦੀਪ, ਪ੍ਰਸਿਧ ਕ੍ਰਿਸ਼ਨਾ।
ਇੰਗਲੈਂਡ: ਓਲੀ ਪੋਪ (ਕਪਤਾਨ), ਜ਼ੈਕ ਕ੍ਰਾਲੀ, ਬੇਨ ਡਕੇਟ, ਜੋ ਰੂਟ, ਹੈਰੀ ਬਰੂਕ, ਜੈਕਬ ਬੈਥਲ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਗੁਸ ਐਟਕਿੰਸਨ, ਜੈਮੀ ਓਵਰਟਨ, ਜੋਸ਼ ਟੰਗ।