ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 19, 2026
More
    Home Breaking News WhatsApp Chat...

    WhatsApp Chatbot: ਪੰਜਾਬ ਸਰਕਾਰ ਦਾ ਲੋਕਾਂ ਨੂੰ ਤੋਹਫ਼ਾ, ਹੁਣ ਘਰ ਬੈਠੇ ਹੀ ਵਟਸਐਪ ’ਤੇ ਹੀ…

    WhatsApp Chatbot
    WhatsApp Chatbot: ਪੰਜਾਬ ਸਰਕਾਰ ਦਾ ਲੋਕਾਂ ਨੂੰ ਤੋਹਫ਼ਾ, ਹੁਣ ਘਰ ਬੈਠੇ ਹੀ ਵਟਸਐਪ ’ਤੇ ਹੀ...

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। WhatsApp Chatbot: ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਕਲੀਨਿਕਾਂ ਵਿੱਚ ਵਟਸਐਪ ਚੈਟਬੋਟ ਲਾਂਚ ਕੀਤਾ ਹੈ। ਇਸ ਤੋਂ ਬਾਅਦ ਹੁਣ ਲੋਕਾਂ ਨੂੰ ਦਵਾਈਆਂ ਦੀਆਂ ਸਾਰੀਆਂ ਰਿਪੋਰਟਾਂ ਵਟਸਐਪ ’ਤੇ ਹੀ ਮਿਲਣਗੀਆਂ। ਲੋਕਾਂ ਨੂੰ ਡਾਕਟਰੀ ਪਰਚੀ ਜਾਂ ਰਿਪੋਰਟ ਲਈ ਵੀ ਕਲੀਨਿਕ ਆਉਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਉਨ੍ਹਾਂ ਨੂੰ ਸਭ ਕੁਝ ਵਟਸਐਪ ’ਤੇ ਹੀ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਨ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

    ਇਹ ਖਬਰ ਵੀ ਪੜ੍ਹੋ : Barnawa: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਰਨਾਵਾ ਵਿਖੇ ਸਾਧ-ਸੰਗਤ ਨੇ ਤੋੜੇ ਰਿਕਾਰਡ, ਤਸਵੀਰਾਂ ਵੇਖ ਕੇ ਤੁਹਾਡੀ ਖੁ…

    ਕਿਉਂਕਿ ਜੇਕਰ ਟੈਸਟ ਸਮੇਂ ਸਿਰ ਕੀਤੇ ਜਾਂਦੇ ਹਨ ਤਾਂ ਮਰੀਜ਼ ਦਵਾਈਆਂ ਲੈ ਕੇ ਠੀਕ ਹੋ ਜਾਣਗੇ। ਸੀਐਮ ਮਾਨ ਨੇ ਕਿਹਾ ਕਿ 880 ਆਮ ਆਦਮੀ ਕਲੀਨਿਕਾਂ ’ਚ ਹਰ ਰੋਜ਼ 70 ਹਜ਼ਾਰ ਮਰੀਜ਼ ਚੈੱਕਅਪ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਹੈ ਕਿ ਅਸੀਂ ਲੋਕਾਂ ਦੀ ਸਿਹਤ ਦੀ ਚਿੰਤਾ ਕਰੀਏ ਤੇ ਉਨ੍ਹਾਂ ਦੀ ਦੇਖਭਾਲ ਕਰੀਏ। ਪੰਜਾਬ ’ਚ ਬਹੁਤ ਸਾਰੇ ਪਿੰਡ ਹਨ ਜਿੱਥੇ ਬੱਚੇ ਨੂੰ ਜਨਮ ਤੋਂ ਪਹਿਲਾਂ ਹੀ ਖਿਡੌਣਿਆਂ ਦੀ ਬਜਾਏ ਵਹੀਲਚੇਅਰ ਖਰੀਦਣੀ ਪੈਂਦੀ ਹੈ ਕਿਉਂਕਿ ਉੱਥੇ ਪਾਣੀ ’ਚ ਰੇਨੀਅਮ ਵਰਗੀਆਂ ਧਾਤਾਂ ਪਾਈਆਂ ਜਾਂਦੀਆਂ ਹਨ। ਇਸ ਲਈ, ਵਿਸ਼ਵ ਸਿਹਤ ਸੰਗਠਨ ਨੂੰ ਇਨ੍ਹਾਂ ਪਿੰਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਖੇਤਰਾਂ ’ਚ ਕੋਈ ਪ੍ਰੋਜੈਕਟ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। WhatsApp Chatbot