Panchayat Election: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ‘ਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਚੋਣ ਨਗਾਰਾ ਵੱਜ ਚੁੱਕਿਆ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸੂਬੇ ਦੇ ਸਾਰੇ ਐਡੀਸ਼ਨਲ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ 5 ਅਕਤੂਬਰ ਤੋਂ ਪਹਿਲਾਂ-ਪਹਿਲਾਂ ਚੋਣਾਂ ਨੂੰ ਮੁਕੰਮਲ ਕਰਵਾਇਆ ਜਾਵੇ।
ਇਸ ਸਬੰਧੀ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਸੂਬੇ ਭਰ ਦੇ ਅਧਿਕਾਰੀਆਂ ਨੂੰ ਚੋਣ ਤਿਆਰੀਆਂ ਦੀ ਰਿਪੋਰਟ ਤੁਰੰਤ ਭੇਜਣ ਦੀ ਹਦਾਇਤ ਦਿੱਤੀ ਹੈ। ਚੋਣ ਹਲਕੇ ਬਲਾਕਾਂ ਦੇ ਨਵੇਂ ਪੁਨਰਗਠਨ ਦੇ ਅਧਾਰ ‘ਤੇ ਤੈਅ ਕੀਤੇ ਜਾਣਗੇ, ਜਿਸ ਲਈ ਨਕਸ਼ਿਆਂ ਦੀ ਪੜਤਾਲ ਅਤੇ ਨਵੇਂ ਹਲਕਿਆਂ ਦੀ ਡਿਮਾਰਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। Panchayat Election
Read Also : Colonel Bath Assault Case: ਪਟਿਆਲਾ ਦੇ ਐੱਸਐੱਸਪੀ ਵੱਲੋਂ ਚਾਰ ਇੰਸਪੈਕਟਰਾਂ ਖਿਲਾਫ਼ ਕਾਰਵਾਈ
ਪੇਂਡੂ ਲੋਕਤੰਤਰ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਕਦਮ ਦੇ ਤÏਰ ‘ਤੇ ਇਹ ਚੋਣਾਂ ਪੰਜਾਬ ਲਈ ਬਹੁਤ ਜ਼ਰੂਰੀ ਮੰਨੀਆਂ ਜਾ ਰਹੀਆਂ ਹਨ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਚੋਣ ਪ੍ਰਕਿਰਿਆ ਨੂੰ ਨਿਰਪੱਖ, ਸ਼ਾਂਤੀਪੂਰਨ ਅਤੇ ਸਮੇਂ ਸਿਰ ਸੰਪੂਰਨ ਕਰਵਾਉਣ ਲਈ ਸਾਰੇ ਸੰਭਵ ਯਤਨ ਕੀਤੇ ਜਾਣਗੇ। ਇਸ ਤਾਜ਼ਾ ਹਲਚਲ ਨਾਲ ਪੇਂਡੂ ਰਾਜਨੀਤੀ ‘ਚ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਸਿਆਸੀ ਪਾਰਟੀਆਂ ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। Election Commission