
CET Exam: ਸਰਸਾ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਗਰੁੱਪ-ਸੀ ਅਸਾਮੀਆਂ ਲਈ ਕਾਮਨ ਐਲੀਜਿਬਿਲੀਟੀ ਟੈਸਟ (ਸੀਈਟੀ) ਪ੍ਰੀਖਿਆ ਸ਼ਨਿੱਚਰਵਾਰ ਨੂੰ ਸ਼ੁਰੂ ਹੋਈ। ਇਸ ਮੌਕੇ ਡੇਰਾ ਸੱਚਾ ਸੌਦਾ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦੀ ਪਾਲਣਾ ਕਰਕੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ। ਡੇਰਾ ਸੱਚਾ ਸੌਦਾ ਨੇ ਉਮੀਦਵਾਰਾਂ, ਉਨ੍ਹਾਂ ਦੇ ਮਾਪਿਆਂ, ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਅਤੇ ਸੁਰੱਖਿਆ ਵਿਵਸਥਾ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਲਈ ਭੋਜਨ ਅਤੇ ਠੰਡੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ। ਸ਼ੁੱਕਰਵਾਰ ਸ਼ਾਮ ਤੋਂ ਹੀ ਡੇਰਾ ਸੱਚਾ ਸੌਦਾ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਰੋਡਵੇਜ਼ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਖਾਣੇ ਦੇ ਪੈਕੇਟ ਵੰਡੇ ਗਏ।
ਸ਼ਨਿੱਚਰਵਾਰ ਨੂੰ ਸਵੇਰੇ 3 ਵਜੇ ਤੋਂ ਹਿਸਾਰ ਅਤੇ ਹੋਰ ਪ੍ਰੀਖਿਆ ਕੇਂਦਰਾਂ ’ਤੇ ਜਾਣ ਵਾਲੇ ਉਮੀਦਵਾਰਾਂ, ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਬੱਸ ਸਟੈਂਡ ’ਤੇ ਕਾਊਂਟਰ ਲਾ ਕੇ ਭੋਜਨ ਮੁਹੱਈਆ ਕਰਵਾਇਆ ਗਿਆ। ਭਿਆਨਕ ਗਰਮੀ ਦੇ ਮੱਦੇਨਜ਼ਰ, ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਕਾਲਜ, ਸ਼ਾਹ ਸਤਿਨਾਮ ਜੀ ਬੁਆਏਜ਼ ਸਕੂਲ ਅਤੇ ਕਾਲਜ ਅਤੇ ਬੱਸ ਸਟੈਂਡ ਵਿਖੇ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ ਬਾਹਰ ਪੀਣ ਵਾਲੇ ਪਾਣੀ ਦਾ ਸਟਾਲ ਲਗਾ ਕੇ ਠੰਢੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਹ ਸਹੂਲਤ ਨਾ ਸਿਰਫ਼ ਵਿਦਿਆਰਥੀਆਂ ਲਈ, ਸਗੋਂ ਉਨ੍ਹਾਂ ਦੇ ਮਾਪਿਆਂ ਲਈ ਵੀ ਉਪਲੱਬਧ ਸੀ। CET Exam
Read Also : Pensions Increase: ਪੈਨਸ਼ਨਾਂ ’ਚ ਹੋਇਆ ਵਾਧਾ, ਦੁੱਗਣੀਆਂ ਤੋਂ ਵੀ ਜ਼ਿਆਦਾ ਵਧੀਆਂ, ਜਾਣੋ ਕਿਸ ਨੂੰ ਮਿਲੇਗਾ ਲਾਭ
ਵਿਦਿਆਰਥੀਆਂ, ਰੋਡਵੇਜ਼ ਕਰਮਚਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੇ ਡੇਰਾ ਸੱਚਾ ਸੌਦਾ ਦੇ ਇਸ ਉੱਤਮ ਕਾਰਜ ਦੀ ਸ਼ਲਾਘਾ ਕੀਤੀ। ਬੱਸ ਸਟੈਂਡ ਇੰਚਾਰਜ ਰਤਨ ਲਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਹਮੇਸ਼ਾ ਮਨੁੱਖਤਾ ਦੀ ਮਿਸਾਲ ਪੇਸ਼ ਕਰਦਾ ਰਿਹਾ ਹੈ। ਡੇਰਾ ਸ਼ੁੱਕਰਵਾਰ ਸ਼ਾਮ ਤੋਂ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਲਈ ਖਾਣੇ ਦਾ ਪ੍ਰਬੰਧ ਕਰਨ ਵਿੱਚ ਲੱਗਾ ਹੋਇਆ ਹੈ। ਸਰਸਾ ਬਲਾਕ ਦੇ 85 ਮੈਂਬਰ ਵਲੰਟੀਅਰ ਸਹਿਦੇਵ ਇੰਸਾਂ ਅਤੇ ਸੁਸ਼ੀਲ ਇੰਸਾਂ ਦੀ ਅਗਵਾਈ ਵਿੱਚ ਦੇਰ ਰਾਤ ਤੋਂ ਇਸ ਸੇਵਾ ਵਿੱਚ ਲੱਗੇ ਹੋਏ ਹਨ। ਡੇਰਾ ਸੱਚਾ ਸੌਦਾ ਦੀ ਇਹ ਮੱਦਦ ਮੁਹਿੰਮ 28 ਜੁਲਾਈ ਤੱਕ ਜਾਰੀ ਰਹੇਗੀ। Sirsa News