ਨਰਮੇ ‘ਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਜਿੱਥੇ ਕਿਸਾਨ ਚਿੰਤਿਤ ਹਨ ਉੱਥੇ ਪੰਜਾਬ ਸਰਕਾਰ ਵੀ ਫ਼ਿਕਰਮੰਦੀ ਦੇ ਨਾਲ-ਨਾਲ ਘਬਰਾਈ ਹੋਈ ਹੈ ਹਾਲਾਂਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਬਹੁਤ ਥੋੜ੍ਹੇ ਰਕਬੇ ਅੰਦਰ ਹੀ ਮੱਖੀ ਦਾ ਪ੍ਰਭਾਵ ਹੈ ਸਰਕਾਰ ਦੀ ਫ਼ਿਕਰਮੰਦੀ ਇਸ ਗੱਲ ਤੋਂ ਸਪੱਸ਼ਟ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕੋਈ ਮੁੱਖ ਮੰਤਰੀ ਮੀਡੀਆ ‘ਚ ਆਈਆਂ ਖ਼ਬਰਾਂ ਦੇ ਆਧਾਰ ‘ਤੇ ਮੱਖੀ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨ ਆਏ ਮਗਰੋਂ ਖੇਤੀ ਵਿਭਾਗ ਵੀ ਹਰਕਤ ‘ਚ ਆਇਆ ਹੈ
ਕੇਂਦਰੀ ਟੀਮ ਨੇ ਵੀ ਦੌਰਾ ਕੀਤਾ ਸਿਆਸੀ ਸਫ਼ਾਂ ‘ਚ ਸਰਕਾਰ ਦੀਆਂ ਇਹ ਸਰਗਰਮੀਆਂ ਕਾਗਜ਼ੀ ਕਾਰਵਾਈ ਪੂਰੀ ਕਰਦੀਆਂ ਹਨ ਤੇ ਸਰਕਾਰ ਕਿਸੇ ਤਰ੍ਹਾਂ ਦੇ ਵਿਰੋਧ ਤੋਂ ਬਚਣ ਲਈ ਯਤਨਸ਼ੀਲ ਹੈ ਪਿਛਲੇ ਸਾਲਾਂ ‘ਚ ਇਸੇ ਮੱਖੀ ਨੇ ਅਕਾਲੀ ਭਾਜਪਾ ਸਰਕਾਰ ਨੂੰ ਬੁਰੀ ਤਰ੍ਹਾਂ ਹਰਾਇਆ ਸੀ ਪਰ ਕਿਸਾਨੀ ਦਾ ਸੰਕਟ ਸਿਰਫ਼ ਚਿੱਟੀ ਮੱਖੀ ਦਾ ਸੰਕਟ ਨਹੀਂ ਸਗੋਂ ਸਮੁੱਚੇ ਢਾਂਚੇ ‘ਚ ਤਬਦੀਲੀ ਹੀ ਮੁੱਖ ਮਸਲਾ ਹੈ ਕਿਸਾਨਾਂ ਨੂੰ ਨਰਮੇ ਤੇ ਕਣਕ ਝੋਨੇ ਦੇ ਚੱਕਰ ‘ਚੋਂ ਕੱਢਣ ਲਈ ਸਰਕਾਰ ਗੰਭੀਰ ਨਹੀਂ ਖੇਤੀ ਵਿਭਾਗ ਨੇ ਨਕਲੀ ਬੀਜ ਤੇ ਨਕਲੀ ਕੀਟਨਾਸ਼ਕਾਂ ਨੂੰ ਚਿੱਟੀ ਮੱਖੀ ਦਾ ਕਾਰਨ ਮੰਨਿਆ ਜਾ ਰਿਹਾ ਹੈ
ਕੀਟਨਾਸ਼ਕ ਵਿਕਰੇਤਾਵਾਂ ਬਾਰੇ ਮੁੱਖ ਮੰਤਰੀ ਦੇ ਰਹੇ ਹਨ ਧੜਾ ਧੜ ਬਿਆਨ
ਮੁੱਖ ਮੰਤਰੀ ਦੇ ਬਿਆਨ ਵੀ ਧੜਾਧੜ ਆ ਰਹੇ ਹਨ ਕਿ ਨਕਲੀ ਕੀਟਨਾਸ਼ਕ ਵਿਕ੍ਰੇਤਾ ਬਖ਼ਸ਼ੇ ਨਹੀਂ ਜਾਣਗੇ ਫ਼ਿਰ ਨਕਲੀ ਬੀਜ ਤੇ ਨਕਲੀ ਕੀਟਨਾਸ਼ਕ ਕੌਣ ਵੇਚ ਗਿਆ ਖੇਤੀ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਜੇਕਰ ਨਰਮੇ ਦੀ ਫ਼ਸਲ ਮਹਿੰਗੇ ਕੀਟਨਾਸ਼ਕਾਂ ਨਾਲ ਹੋ ਵੀ ਜਾਂਦੀ ਹੈ ਤਾਂ ਵੀ ਕਿਸਾਨ ਨੂੰ ਕੋਈ ਵੱਡੀ ਬੱਚਤ ਹੋਣ ਵਾਲੀ ਨਹੀਂ ਸਰਕਾਰ ਕਿਸਾਨਾਂ ਨੂੰ ਸਬਜ਼ੀਆਂ, ਫ਼ਲਾਂ ਤੇ ਹੋਰ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਲਈ ਪੂਰਾ ਢਾਂਚਾ ਮੁਹੱਈਆ ਕਰਾਉਣ ਵੱਲ ਨਾ ਤਾਂ ਸਰਗਰਮ ਹੈ ਤੇ ਨਾ ਹੀ ਕੋਈ ਵੱਡੀ ਇੱਛਾ ਸ਼ਕਤੀ ਸਾਹਮਣੇ ਆ ਰਹੀ ਹੈ ਨਕਲੀ ਕੀਟਨਾਸ਼ਕ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਨੂੰ ਹੀ ਸਰਕਾਰ ਦੀ ਸਫ਼ਲ ਖੇਤੀ ਨੀਤੀ ਕਰਾਰ ਨਹੀਂ ਦਿੱਤਾ ਜਾ ਸਕਦਾ
ਚਿੱਟੀ ਮੱਖੀ ‘ਤੇ ਸਿਆਸੀ ਜੰਗ ਜਿੱਤਣ ਨਾਲ ਕਿਰਸਾਨੀ ਦਾ ਮਸਲਾ ਹੱਲ ਨਹੀਂ ਹੋਣਾ ਪੰਜਾਬ ਦੇ ਕੁਝ ਗਿਣਤੀ ਦੇ ਹੀ ਹਿੰਮਤੀ ਕਿਸਾਨ ਹਨ ਜੋ ਰਵਾਇਤੀ ਖੇਤੀ ਦਾ ਖਹਿੜਾ ਛੱਡ ਕੇ ਬਦਲਵੀਂ ਖੇਤੀ ਕਰ ਰਹੇ ਹਨ ਪਰ ਇਹ ਯਤਨ ਨਿੱਜੀ ਹੋਣ ਕਾਰਨ ਲਹਿਰ ਨਹੀਂ ਬਣ ਸਕੇ ਸਰਕਾਰ ਦੀਆਂ ਖੇਤੀ ਵੰਨ-ਸੁਵੰਨਤਾ ਸਬੰਧੀ ਪੁਰਾਣੀਆਂ ਸਕੀਮਾਂ ਹੀ ਦਮ ਤੋੜ ਚੁੱਕੀਆਂ ਹਨ ਖੇਤੀ ਵਿਭਾਗ ‘ਚ ਅਫ਼ਸਰਾਂ ਦੀ ਘਾਟ ਪੂਰੀ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ
ਆਧੁਨਿਕਤਾ ਦੇ ਦੌਰ ‘ਚ ਖੇਤੀ ਪੱਖੋਂ ਪੰਜਾਬ, ਹਰਿਆਣਾ, ਅਜੇ 30 ਸਾਲ ਪਿੱਛੇ ਚੱਲ ਰਹੇ ਹਨ ਕਰਜ਼ਾ ਮੁਆਫ਼ ਕਰਨਾ, ਸਸਤੀਆਂ ਖਾਦਾਂ ਤੇ ਬੀਜ ਮੁਹੱਈਆ ਕਰਵਾਉਣੇ, ਨਕਲੀ ਬੀਜਾਂ ਦੀ ਵਿੱਕਰੀ ਰੋਕਣ ਵਰਗੇ ਐਲਾਨ ਸਰਕਾਰ ਦੇ ਦਹਾਕਿਆਂ ਪੁਰਾਣੇ ਏਜੰਡੇ ਦਾ ਹਿੱਸਾ ਹਨ ਕਿਸੇ ਪਹਿਲਕਦਮੀ ਨਾਲ ਫ਼ਸਲਾਂ ਦੇ ਉਤਪਾਦਨ ‘ਚ ਵਾਧਾ, ਪਾਣੀ ਦੀ ਬੱਚਤ ਵਾਲੀਆਂ ਸਿੰਚਾਈ ਵਿਧੀਆਂ, ਖੇਤੀ ਜਾਣਕਾਰੀ ਲਈ ਨਵੀਤਮ ਸੰਚਾਰ ਸਾਧਨਾਂ ਦੀ ਵਰਤੋਂ, ਖੇਤੀ ਅਧਾਰਤ ਉਦਯੋਗ ਲਾਉਣੇ ਅਜੇ ਸਰਕਾਰਾਂ ਲਈ ਦੂਰ ਦੀਆਂ ਗੱਲਾਂ ਹਨ ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਕਿਤੇ ਚਿੱਟੀ ਮੱਖੀ ਹੀ ਨਾ ਖਾ ਜਾਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।