ਚੀਨ ਦੀਆਂ ਅੱਖਾਂ ਦੀ ਕਿਰਕਿਰੀ ਹੈ ਭਾਰਤ ਅਤੇ ਭੂਟਾਨ ਦੀ ਦੋਸਤੀ

India,China, Doklam Issue, Bhutan, Sikkim, Road

ਵਾਸ਼ਿੰਗਟਨ: ਅਮਰੀਕੀ ਮੀਡੀਆ ਮੁਤਾਬਕ ਭੂਟਾਨ ਨੇ ਆਪਣੇ ਗੁਆਂਢੀ ਤਿੱਬਤ ‘ਤੇ ਚੀਨ ਦਾ ਕਬਜ਼ਾ ਹੁੰਦੇ ਵੇਖਿਆ ਹੈ, ਇਸ ਲਈ ਉਹ ਡੋਕਲਾਮ ਮਾਮਲੇ ਵਿੱਚ ਸ਼ੁਰੂ ਤੋਂ ਭਾਰਤ ਦੇ ਨਾਲ ਹੈ। ਦ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਇਹ ਕੁਮੈਂਟ ਕੀਤਾ ਗਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡੋਕਲਾਮ ਦੇ ਪਠਾਰ ਨੂੰ ਲੈ ਕੇ ਜਾਰੀ ਇਸ ਵਿਵਾਦ ਕਾਰਨ ਚੀਨ ਦਾ ਕਬਜ਼ਾ ਹੈ। ਬੀਜਿੰਗ ਕਿਸੇ ਵੀ ਤਰ੍ਹਾਂ ਭਾਰਤ ਅਤੇ ਭੂਟਾਨ ਦੀ ਦੋਸਤੀ ਵਿੱਚ ਖਲਲ ਪੈਦਾ ਕਰਨਾ ਚਾਹੁੰਦਾ ਹੈ, ਪਰ ਫਿਲਹਾਲ ਉਸ ਦੀ ਕੋਈ ਸਾਜ਼ਿਸ ਉੱਥੇ ਸਫ਼ਲ ਹੁੰਦੀ ਨਹੀਂ ਦਿਸਦੀ, ਕਿਉਂਕਿ ਭੂਟਾਨ ਭਾਰਤ ਦੇ ਨਾਲ ਖੜ੍ਹਾ ਹੈ।

ਭੂਟਾਨ ਵਿੱਚ ਹੈ ਭਾਰਤ ਦੀ ਮਿਲਟਰੀ ਅਕੈਡਮੀ

ਲੇਖ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਫੌਜ ਨੇ ਪਿਛਲੇ ਕਈ ਦਹਾਕਿਆਂ ਤੋਂ ਭੂਟਾਨ ਦੇ ‘ਹਾ’ ਕਸਬੇ ਵਿੱਚ ਆਪਣੀ ਮਿਲਟਰੀ ਅਕੈਡਮੀ ਬਣਾ ਰੱਖੀ ਹੈ। ਉੱਥੇ ਫੌਜੀਆਂ ਨੂੰ ਟਰੇਨਿੰਗ ਵੀ ਦਿੱਤੀ ਜਾਂਦੀ ਅਤੇ ਚੰਗੀ ਖਾਸੀ ਆਰਟੀਲਰੀ ਵੀ ਉੱਥੇ ਮੌਜ਼ੂਦ ਹੈ। ਹਾ ਕਸਬਾ ਭੂਟਾਨ-ਚੀਨ ਦੇ ਵਿਵਾਦਿਤ ਸਰਹੱਦੀ ਇਲਾਕੇ ਤੋਂ ਸਿਰਫ਼ 21 ਕਿਲੋਮੀਟਰ ਦੂਰ ਹੈ। ਅਕੈਡਮੀ ਤੋਂ ਇਲਾਵਾ ਉੱਥੇ ਫੌਜੀ ਹਸਪਤਾਲ, ਗੋਲਫ਼ ਕੋਰਸ ਵੀ ਹਨ।

ਇਨ੍ਹਾਂ ਸਭ ਤੋਂ ਪਤਾ ਲੱਗਦਾ ਹੈ ਕਿ Indian Army ਹਿਮਾਲਿਆ ਦੀਆਂ ਵਾਦੀਆਂ ਵਿੱਚ ਵਸੇ ਭੂਟਾਨ ਨੂੰ ਕਿਸ ਤਰ੍ਹਾਂ ਸੁਰੱਖਿਆ ਕਵਚ ਦਿੰਦਾ ਹੈ। ਜੂਨ ਵਿੱਚ ਵਿਵਾਦਿਤ ਬਾਰਡਰ ਏਰੀਏ ਵਿੱਚ ਜਦੋਂ ਚੀਨੀ ਫੌਜ ਸੜਕ ਬਣਾ ਰਹੇ ਸਨ, ਉਦੋਂ ਤੋਂ 50 ਦਿਨ ਤੋਂ ਜ਼ਿਆਦਾ ਲੰਘ ਚੁੱਕੇ ਹਨ, ਦੋਵੇਂ ਦੇਸ਼ਾਂ ਦੇ ਫੌਜੀ ਉੱਥੇ ਆਹਮੋ-ਸਾਹਮਣੇ ਤਾਇਨਾਤ ਹਨ। ਇਸ ਵਿਵਾਦ ਦਾ ਇੱਕ ਪੱਖ ਭੂਟਾਨ ਦੀ ਖੁਦਮੁਖਤਿਆਰੀ ਸੁਰੱਖਿਅਤ ਬਣਾਈ ਰੱਖਣਾ ਵੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।