ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Holiday: ਜੁਲਾਈ ਦਾ ਮਹੀਨਾ ਅੱਧਾ ਲੰਘਣ ਵਾਲਾ ਹੋ ਗਿਆ ਹੈ। ਪਰ ਇਸ ਵਿਚਕਾਰ ਅਗਲਾ ਮਹੀਨਾ ਅਗਸਤ ਛੁੱਟੀਆਂ ਲੈ ਕੇ ਆ ਰਿਹਾ ਹੈ। ਅਗਸਤ ਮਹੀਨੇ ’ਚ ਪੰਜਾਬ ਦੇ ਵਿਦਿਆਰਥੀਆਂ ਲਈ ਮੌਜ਼ ਬਣਨ ਵਾਲੀ ਹੈ। ਪੰਜਾਬ ਸਰਕਾਰ ਦੇ ਕਲੰਡਰ ਮੁਤਾਬਕ ਅਗਲੇ ਮਹੀਨੇ ਭਾਵ ਅਗਸਤ ’ਚ ਲਗਾਤਾਰ 3 ਛੁੱਟੀਆਂ ਆ ਰਹੀਆਂ ਹਨ। ਕਲੰਡਰ ਮੁਤਾਬਕ 15, 16 ਤੇ 17 ਅਗਸਤ ਨੂੰ ਲਗਾਤਾਰ 3 ਸਰਕਾਰੀ ਛੁੱਟੀਆਂ ਹੋਣਗੀਆਂ।
ਇਨ੍ਹਾਂ ਤਰੀਕਾਂ ਨੂੰ ਸ਼ੁੱਕਰਵਾਰ, ਸ਼ਨਿੱਚਰਵਾਰ ਤੇ ਐਤਵਾਰ ਪੈਂਦੇ ਹਨ ਤੇ ਇਨ੍ਹਾਂ ਦਿਨੀਂ ਸਕੂਲ ਕਾਲਜ਼ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। 15 ਅਗਸਤ ਨੂੰ ਦਿਨ ਸ਼ੁੱਕਰਵਾਰ ਨੂੰ ਤਾਂ ਆਜਾਦੀ ਦਿਵਸ ਦੀ ਰਾਸ਼ਟਰੀ ਛੁੱਟੀ ਹੋਵੇਗੀ, ਇਸ ਤੋਂ ਅਗਲੇ ਦਿਨ ਭਾਵ 16 ਅਗਸਤ ਦਿਨ ਸ਼ਨਿੱਚਰਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਹੈ, ਜਿਸ ਕਰਕੇ ਕਈ ਥਾਵਾਂ ’ਤੇ ਜਨਤਕ ਛੁੱਟੀ ਹੋਵੇਗੀ। ਅਗਲੇ ਦਿਨ ਭਾਵ 17 ਅਗਸਤ ਨੂੰ ਵੀ ਛੁੱਟੀ ਹੋਵੇਗੀ, ਕਿਉਂਕਿ ਇਸ ਦਿਨ ਐਤਵਾਰ ਹੈ। ਇਨ੍ਹਾਂ ਦਿਨਾਂ ’ਚ ਸਰਕਾਰੀ ਸਕੂਲ, ਦਫ਼ਤਰ ਤੇ ਬੈਂਕ ਤਿੰਨ ਦਿਨ ਬੰਦ ਰਹਿਣਗੇ। Punjab Holiday
ਇਹ ਖਬਰ ਵੀ ਪੜ੍ਹੋ : Highway News: ਹਾਈਵੇਅ ’ਤੇ ਚੱਲਣ ਤੋਂ ਪਹਿਲਾਂ ਇਹ ਖਬਰ ਜ਼ਰੂੂਰ ਪੜ੍ਹੋ, ਨਹੀਂ ਤਾਂ ਤੁਹਾਡੇ ਨਾਲ ਵਾਪਰ ਸਕਦੀ ਹੈ ਕੋਈ ਘਟ…