ਵਿਸ਼ਵ ਮਾਨਵਤਾ ਦਿਵਸ ‘ਤੇ ਸੇਵਾਦਾਰਾਂ ਨੂੰ ਉਨ੍ਹਾਂ ਦੇ ਬੇਹੱਦ ਕਲਿਆਣਕਾਰੀ ਸੇਵਾ ਭਾਵ ਲਈ ਕੋਟਿ-ਕੋਟਿ ਸਲਾਮ ਅਸ਼ੀਰਵਾਦ
ਸਰਸਾ: ਇਨਸਾਨ ਦੇ ਅੰਦਰ ਉਸ ਰਾਮ ਦਾ, ਈਸ਼ਵਰ ਦਾ ਉਹ ਬਲ ਹੈ ਜਿਸਦੇ ਰਾਹੀਂ ਕੈਂਸਰ ਵਰਗੇ ਰੋਗਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਉਸ ਪਰਮਾਤਮਾ ਨੇ ਇਨਸਾਨ ਦੇ ਅੰਦਰ ਅਜਿਹੀ ਸ਼ਕਤੀ ਭਰੀ ਹੈ, ਜਿਸ ਨੂੰ ਆਤਮ ਬਲ ਕਹਿੰਦੇ ਹਨ
ਉਕਤ ਅਨਮੋਲ ਬਚਨ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਸ਼ੁੱਕਰਵਾਰ ਸ਼ਾਮ ਰੂਹਾਨੀ ਮਜਲਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਨੂੰ ਨਿਹਾਲ ਕਰਦਿਆਂ ਫ਼ਰਮਾਏ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਇਨਸਾਨ ਦੇ ਅੰਦਰ ਉਹ ਆਤਮਬਲ ਹੈ ਤਾਂ ਕੋਈ ਵੀ ਭਿਆਨਕ ਬਿਮਾਰੀ ਹੋਵੇ, ਪਹਾੜ ਵਰਗਾ ਰੋਗ ਹੈ ਤਾਂ ਉਹ ਵੀ ਟਕਰਾ ਕੇ ਚਕਨਾਚੂਰ ਹੋ ਜਾਂਦਾ ਹੈ ਤੇ ਉਹ ਆਤਮਬਲ ਰਾਮ ਦੇ ਨਾਮ ਨਾਲ ਆਉਂਦਾ ਹੈ ਜਿਉਂ-ਜਿਉਂ ਇਨਸਾਨ ਰਾਮ ਦਾ ਨਾਮ ਲੈਂਦਾ ਜਾਂਦਾ ਹੈ ਤਿਉਂ-ਤਿਉਂ ਉਸਦੇ ਅੰਦਰ ਦੀ ਸ਼ਕਤੀ ਹੋਰ ਵਧਦੀ ਜਾਂਦੀ ਹੈ ਤੇ ਜਿਨ੍ਹਾਂ ਦੇ ਅੰਦਰ ਆਤਮਬਲ ਦੀ ਸ਼ਕਤੀ ਹੁੰਦੀ ਹੈ ਉਹ ਹਾਰੀ ਹੋਈ ਬਾਜ਼ੀ ਵੀ ਜਿੱਤ ਜਾਇਆ ਕਰਦੇ ਹਨ ਤਾਂ ਆਪਣੇ ਆਤਮਬਲ ਨੂੰ ਬੁਲੰਦ
ਭਗਤੀ ਨਾਲ ਵਧੇਗੀ ਅੰਦਰ ਦੀ ਸ਼ਕਤੀ
ਕਰਨ ਲਈ ਬੇਹੱਦ ਜ਼ਰੂਰੀ ਹੈ, ਤੁਸੀਂ ਸੇਵਾ ਕਰੋ ਤੇ ਰਾਮ ਦਾ ਨਾਮ ਜਪੋ ਜਿਉਂ-ਜਿਉਂ ਇਨਸਾਨ ਰਾਮ ਦਾ ਨਾਮ ਜਪਦਾ ਜਾਵੇਗਾ, ਭਗਤੀ ਇਬਾਦਤ ਕਰਦਾ ਜਾਵੇਗਾ ਤਿਉਂ-ਤਿਉਂ ਇਨਸਾਨ ਦੇ ਅੰਦਰ ਦੀ ਸ਼ਕਤੀ ਵਧਦੀ ਜਾਵੇਗੀ ਤੇ ਹਰ ਗ਼ਮ, ਦੁੱਖ, ਦਰਦ, ਪਰੇਸ਼ਾਨੀਆਂ ਤੋਂ ਮੁਕਤ ਹੁੰਦਾ ਜਾਵੇਗਾ ਤਾਂ ਇਸ ਲਈ ਰਾਮ ਦਾ ਨਾਮ ਜਪਦੇ ਰਹੋ, ਭਗਤੀ-ਇਬਾਦਤ ‘ਚ ਸਮਾਂ ਲਾਉਂਦੇ ਰਹੋ ਤੇ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਦੇ ਕਾਬਲ ਤੁਸੀਂ ਬਣਦੇ ਚਲੇ ਜਾਓਗੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਹਾਡੇ ਹਿਰਦੇ ਦੇ ਦੁੱਖ-ਮੁਸੀਬਤਾਂ ਨੂੰ ਦੂਰ ਕਰਨ ਲਈ ਰਾਮ ਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ ਕੋਈ ਕੀ ਕਹਿੰਦਾ ਹੈ? ਉਸ ਨਾਲ ਕੁਝ ਲੈਣਾ-ਦੇਣਾ ਨਹੀਂ ਰੱਖਣਾ ਚਾਹੀਦਾ ਆਪਣੇ ਦ੍ਰਿੜ ਇਰਾਦੇ ਨਾਲ ਪਰਮਾਤਮਾ ਦੇ ਰਸਤੇ ‘ਤੇ ਚੱਲਦੇ ਜਾਓ ਯਕੀਨਨ ਮੰਜਿਲ ਹੀ ਨਹੀਂ ਮਿਲਦੀ ਸਗੋਂ ਪਰਮਾਤਮਾ ਵੀ ਮਿਲ ਜਾਂਦਾ ਹੈ
ਆਤਮ ਬਲ ਹਮੇਸ਼ਾ ਵੱਡਾ ਬੁਲੰਦ ਰਹਿਣਾ ਚਾਹੀਦਾ ਹੈ ਰਾਮ ਨਾਮ ਜਪਣਾ, ਸੇਵਾ ਕਰਨਾ ਤੇ ਮਾਲਕ ਤੋਂ ਮਾਲਕ ਨੂੰ ਮੰਗਦੇ ਰਹਿਣਾ ਇਹ ਇਨਸਾਨ ਲਈ ਬੇਹੱਦ ਜ਼ਰੂਰੀ ਹੈ ਸੱਚ ਦੇ ਰਾਹ ‘ਤੇ ਚੱਲਦੇ ਹੋਏ ਆਤਮਬਲ ਹੀ ਹੈ ਜੋ ਇਨਸਾਨ ਨੂੰ ਅਡਿੱਗ ਅਡੋਲ ਰੱਖਦਾ ਹੈ ਨਹੀਂ ਤਾਂ ਮਨ ਤਾਂ ਇਨਸਾਨ ਨੂੰ ਤਰ੍ਹਾਂ-ਤਰ੍ਹਾਂ ਦੇ ਭੈਅ-ਪਰੇਸ਼ਾਨੀਆਂ ਦਿਖਾਉਂਦਾ ਹੈ ਤੇ ਮਨ ਕਦੇ ਚੱਲਣ ਨਹੀਂ ਦਿੰਦਾ, ਜਿਸ ਦੇ ਅੰਦਰ ਆਤਮਬਲ ਹੁੰਦਾ ਹੈ ਉਹ ਕਦੇ ਵੀ ਕਿਸੇ ਅੜਚਨ ਦੀ ਪਰਵਾਹ ਨਾ ਕਰਦੇ ਹੋਏ ਨਿਰੰਤਰ ਆਪਣੇ ਕਦਮ ਵਧਾਉਂਦਾ ਚਲਾ ਜਾਂਦਾ ਹੈ ਤੇ ਮੰਜਿਲ ਉਸਦੇ ਕੋਲ ਜ਼ਰੂਰ ਚੱਲ ਕੇ ਆਉਂਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।