ਸਾਡੇ ਨਾਲ ਸ਼ਾਮਲ

Follow us

22.5 C
Chandigarh
Thursday, January 22, 2026
More
    Home Breaking News ਨਾਬਾਲਗ ਲੜਕੀ ਨ...

    ਨਾਬਾਲਗ ਲੜਕੀ ਨਾਲ ਕਾਂਸਟੇਬਲ ਸਮੇਤ 7 ਜਣਿਆਂ ਨੇ ਕੀਤਾ ਗੈਂਗਰੇਪ, ਸਦਮੇ ‘ਚ ਪਿਤਾ ਦੀ ਮੌਤ

    Crime, UP, Constable, Gangrape, Minor

    ਬਲੀਆ: ਯੂਪੀ ਦੇ ਬਲੀਆ ਵਿੱਚ ਇੱਕ ਨਾਬਾਲਗ ਲੜਕੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਨਾਲ ਗੈਂਗਰੇਪ ਕੀਤਾ ਗਿਆ। ਇਸ ਗੱਲ ਦੀ ਸੂਚਨਾ ਮਿਲਣ ‘ਤੇ ਉਸ ਦੇ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਲੜਕੀ ਨੇ ਇੱਕ ਪੁਲਿਸ ਕਾਂਸਟੇਬਲ ਅਤੇ ਗ੍ਰਾਮ ਪ੍ਰਧਾਨ ਸਮੇਤ 7 ਜਣਿਆਂ ‘ਤੇ ਦੋਸ਼ ਲਾਇਆ ਹੈ। ਪੁਲਿਸ ਨੇ ਪੀੜਤਾ ਦੇ ਆਧਾਰ ‘ਤੇ ਕਾਂਸਟੇਬਲ ਨੂੰ ਸਸਪੈਂਡ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਛੇੜਖਾਨੀ ਅਤੇ ਪਾਕਸੋ ਐਕਟ ਵਿੱਚ ਮਾਮਲਾ ਦਰਜ ਕਰਦੇ ਹੋਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ।

    ਜਾਂਚ ਤੋਂ ਬਾਅਦ ਉੱਚਿਤ ਕਾਰਵਾਈ: ਚੌਂਕੀ ਇੰਚਾਰਜ

    ਗੋਪਾਲ ਨਗਰ ਪੁਲਿਸ ਚੌਂਕੀ ਇੰਚਾਰਜ ਲਾਲ ਚੰਦ ਯਾਦਵ ਮੁਤਾਬਕ, ਦੋਸ਼ੀ ਪੁਲਿਸ ਕਾਂਸਟੇਬਲ ਧਰਮ ਪ੍ਰਸ਼ਾਦ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਛੇੜਖਾਨੀ ਅਤੇ ਪਾਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਲੜਕੀ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਉੱਚਿਤ ਕਾਰਵਾਈ ਕੀਤੀ ਜਾਵੇਗੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here