ਟੀਮ ਇੰਡੀਆ ਕਰੇਗੀ ਪਹਿਲਾਂ ਬੱਲੇਬਾਜ਼ੀ
- ਬੁਮਰਾਹ ਦੀ ਜਗ੍ਹਾ ਆਕਾਸ਼ ਦੀਪ ਖੇਡ ਰਹੇ ਹਨ
India vs England (Ind vs Eng) 2nd Test 2025 : ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਦੂਜਾ ਟੈਸਟ ਬਰਮਿੰਘਮ ਦੇ ਐਜਬੈਸਟਨ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਪਿਛਲੇ ਮੈਚ ਦੇ ਪਲੇਇੰਗ-11 ’ਚ ਕੋਈ ਬਦਲਾਅ ਨਹੀਂ ਕੀਤਾ ਹੈ, ਜਦੋਂ ਕਿ ਭਾਰਤੀ ਟੀਮ 3 ਬਦਲਾਅ ਲੈ ਕੇ ਆਈ ਹੈ। ਜਸਪ੍ਰੀਤ ਬੁਮਰਾਹ ਇਸ ਮੈਚ ’ਚ ਨਹੀਂ ਖੇਡ ਰਹੇ ਹਨ। IND vs ENG
ਇਹ ਖਬਰ ਵੀ ਪੜ੍ਹੋ : IND vs ENG: ਐਜਬੈਸਟਨ ’ਚ 58 ਸਾਲਾਂ ਦਾ ਸੋਕਾ ਖਤਮ ਕਰਨ ਉੱਤਰੇਗਾ ਭਾਰਤ, ਜਾਣੋ ਕਦੋਂ ਤੇ ਕਿੱਥੇ ਵੇਖ ਸਕਦੇ ਹੋ ਮੈਚ
ਉਨ੍ਹਾਂ ਦੀ ਜਗ੍ਹਾ ਆਕਾਸ਼ ਦੀਪ ਨੂੰ ਮੌਕਾ ਦਿੱਤਾ ਗਿਆ ਹੈ। ਨਿਤੀਸ਼ ਕੁਮਾਰ ਰੈਡੀ ਤੇ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਦਿੱਤਾ ਗਿਆ ਹੈ। ਭਾਰਤ ਨੇ ਹੁਣ ਤੱਕ ਬਰਮਿੰਘਮ ’ਚ ਇੱਕ ਵੀ ਟੈਸਟ ਨਹੀਂ ਜਿੱਤਿਆ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਭਾਰਤੀ ਟੀਮ 5 ਮੈਚਾਂ ਦੀ ਲੜੀ ’ਚ 0-1 ਨਾਲ ਪਿੱਛੇ ਹੈ। ਟੀਮ ਨੂੰ ਪਹਿਲੇ ਟੈਸਟ ’ਚ 5 ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੈਚ ਤੋਂ ਇੱਕ ਦਿਨ ਪਹਿਲਾਂ, ਟੀਮ ਇੰਡੀਆ ਦੇ ਕਪਤਾਨ ਸ਼ੁਭਮਨ ਗਿੱਲ ਨੇ ਮੈਚ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਜਸਪ੍ਰੀਤ ਬੁਮਰਾਹ ਨੂੰ ਪਲੇਇੰਗ-11 ’ਚ ਸ਼ਾਮਲ ਕਰਨ ਦਾ ਫੈਸਲਾ ਟਾਸ ਦੌਰਾਨ ਲਿਆ ਜਾਵੇਗਾ।
ਇੰਗਲੈਂਡ ਦੇ ਪਲੇਇੰਗ-11 ’ਚ ਕੋਈ ਬਦਲਾਅ ਨਹੀਂ | Ind vs Eng Live Score
ਬੇਨ ਸਟੋਕਸ (ਕਪਤਾਨ) : ਜੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਸ਼ ਟੰਗ ਤੇ ਸ਼ੋਏਬ ਬਸ਼ੀਰ।
ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਕਰੁਣ ਨਾਇਰ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ।
https://twitter.com/BCCI/status/1940343686786945285
ਭਾਰਤੀ ਟੀਮ ’ਚ 3 ਬਦਲਾਅ | IND vs ENG
ਭਾਰਤੀ ਟੀਮ ਨੇ 3 ਬਦਲਾਅ ਕੀਤੇ ਹਨ। ਕਪਤਾਨ ਸ਼ੁਭਮਨ ਗਿੱਲ ਨੇ ਟਾਸ ਦੇ ਸਮੇਂ ਕਿਹਾ, ਜੇਕਰ ਅਸੀਂ ਟਾਸ ਜਿੱਤਦੇ ਵੀ, ਤਾਂ ਵੀ ਅਸੀਂ ਪਹਿਲਾਂ ਗੇਂਦਬਾਜ਼ੀ ਕਰਦੇ। ਜੇਕਰ ਪਿੱਚ ’ਚ ਕੁਝ ਹੈ, ਤਾਂ ਉਹ ਪਹਿਲੇ ਦਿਨ ਹੀ ਰਹਿੰਦਾ ਹੈ। ਟੀਮ ’ਚ ਤਿੰਨ ਬਦਲਾਅ ਕੀਤੇ ਗਏ ਹਨ, ਨਿਤੀਸ਼ ਰੈੱਡੀ, ਵਾਸ਼ਿੰਗਟਨ ਸੁੰਦਰ ਤੇ ਆਕਾਸ਼ ਦੀਪ ਖੇਡ ਰਹੇ ਹਨ। ਬੁਮਰਾਹ ਇਸ ਮੈਚ ’ਚ ਨਹੀਂ ਖੇਡਣਗੇ, ਇਹ ਸਿਰਫ਼ ਉਨ੍ਹਾਂ ਦੇ ਵਰਕਲੋਡ ਪ੍ਰਬੰਧਨ ਦਾ ਫੈਸਲਾ ਹੈ। ਤੀਜਾ ਟੈਸਟ ਲਾਰਡਸ ’ਚ ਹੈ, ਪਿੱਚ ਉੱਥੇ ਹੋਰ ਮਦਦ ਕਰਨ ਦੀ ਉਮੀਦ ਹੈ, ਇਸ ਲਈ ਬੁਮਰਾਹ ਨੂੰ ਉੱਥੇ ਲਈ ਸੁਰੱਖਿਅਤ ਰੱਖਿਆ ਗਿਆ ਹੈ। ਕੁਲਦੀਪ ਨੂੰ ਖੇਡਣ ਦੀ ਇੱਛਾ ਸੀ, ਪਰ ਅੰਤ ’ਚ ਬੱਲੇਬਾਜ਼ੀ ਨੂੰ ਥੋੜ੍ਹੀ ਹੋਰ ਡੂੰਘਾਈ ਦੇਣ ਦਾ ਫੈਸਲਾ ਕੀਤਾ। IND vs ENG