ਭਾਰਤ ਨੇ ਪਹਿਲਾ ਮੁਕਾਬਲਾ 20 ਅਗਸਤ ਨੂੰ ਖੇਡਣਾ ਹੈ
ਦਾਂਬੁਲਾ:ਸ੍ਰੀਲੰਕਾ ਨੂੰ ਟੈਸਟ ਸੀਰੀਜ਼ ‘ਚ 3-0 ਨਾਲ ਹਰਾਉਣ ਤੋਂ ਬਾਅਦ ਉਤਸ਼ਾਹ ਨਾਲ ਭਰਪੂਰ ਟੀਮ ਇੰਡੀਆ ਮੇਜ਼ਬਾਨ ਟੀਮ ਖਿਲਾਫ ਹੋਣ ਵਾਲੀ ਇੱਕ ਰੋਜ਼ਾ ਸੀਰੀਜ਼ ਦੇ ਪਹਿਲੇ ਮੈਚ ਲਈ ਇੱਥੇ ਦਾਂਬੁਲਾ ਪਹੁੰਚ ਗਈ ਹੈ ਅਤੇ ਸੀਰੀਜ਼ ਤੋਂ ਪਹਿਲਾਂ ਕਪਤਾਨ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ
ਇਸ ਤੋਂ ਪਹਿਲਾਂ ਕਈ ਖਿਡਾਰੀਆਂ ਨੇ ਮਸਤੀ ਕਰਦਿਆਂ ਟਵਿੱਟਰ ‘ਤੇ ਤਸਵੀਰਾਂ ਪੋਸਟ ਕੀਤੀਆਂ
ਭਾਰਤ ਨੇ ਪਹਿਲਾ ਮੁਕਾਬਲਾ 20 ਅਗਸਤ ਨੂੰ ਖੇਡਣਾ ਹੈ ਕਪਤਾਨ ਵਿਰਾਟ ਨੇ ਆਪਣੇ ਟਵਿੱਟਰ ਅਕਾਊਂਟ ‘ਚ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ‘ਚ ਉਹ ਇੱਥੋਂ ਦੀ ਖੂਬਸੂਰਤ ਜਗ੍ਹਾ ‘ਚ ਮਸਤੀ ਕਰਦੇ ਨਜ਼ਰ ਆ ਰਹੇ ਹਨ ਕਪਤਾਨ ਵਿਰਾਟ ਨੇ ਜੋ ਤਸਵੀਰਾਂ ਪੋਸਟ ਕੀਤੀਆਂ ਹਨ ਉਨ੍ਹਾਂ ‘ਚ ਭਾਰਤੀ ਟੀਮ ਦੀ ਜਰਸੀ ਪਹਿਨੇ ਨਜ਼ਰ ਆ ਰਹੇ ਹਨ ਉਹ ਇੱਕ ਤਲਾਬ ਦੀ ਪੌੜੀ ‘ਚ ਖੜ੍ਹੇ ਸੈਲਫੀ ਲੈ ਰਹੇ ਹਨ ਉਨ੍ਹਾਂ ਨੇ ਫੋਟੋ ਨਾਲ ਲਿਖਿਆ ਹੈ ਕਿ ਇੱਕ ਰੋਜ਼ਾ ਲਈ ਹੁਣ ਦਾਂਬੁਲਾ ‘ਚ ਇੱਕ ਹੋਰ ਖੂਬਸੂਰਤ ਦ੍ਰਿਸ਼ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੁਝ ਤਸਵੀਰਾਂ ਪਹੁੰਚਣ ‘ਤੇ ਸਥਾਨਕ ਪ੍ਰਸੰਸਕਾਂ ਵੱਲੋਂ ਭਾਰਤੀ ਟੀਮ ਦਾ ਸਵਾਗਤ ਕਰਦਿਆਂ ਵਿਖਾਇਆ ਜਾ ਰਿਹਾ ਸੀ
ਤਸਵੀਰਾਂ ‘ਚ ਭਾਰਤੀ ਖਿਡਾਰੀਆਂ ‘ਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਸਮੇਤ ਕਈ ਖਿਡਾਰੀ ਨਜ਼ਰ ਆ ਰਹੇ ਹਨ ਸ਼ਾਨਦਾਰ ਬੱਲੇਬਾਜ਼ 28 ਸਾਲਾ ਵਿਰਾਟ ਖੁਦ ਲਗਾਤਾਰ ਟਵਿੱਟਰ ‘ਤੇ ਤਸਵੀਰਾਂ ਪੋਸਟ ਕਰਦਿਆਂ ਆਪਣੇ ਤਜ਼ਰਬੇ ਵੰਡਦੇ ਰਹੇ ਇਸ ਤੋਂ ਪਹਿਲਾਂ ਉਨ੍ਹਾਂ ਨੇ 13 ਅਗਸਤ ਨੂੰ ਖੂਬਸੂਰਤ ਕੁਦਰਤੀ ਦ੍ਰਿਸ਼ ਵਿਖਾਇਆ ਸੀ ਅਤੇ ਲਿਖਿਆ ਸੀ ਕਿ ਕੁਦਰਤ ਦੇ ਇੰਨੇ ਕਰੀਬ ਹੋਣਾ ਇੱਕ ਵੱਖਰਾ ਅਹਿਸਾਸ ਹੈ ਤੁਹਾਡੇ ਸਾਰਿਆਂ ਲਈ ਦਿਨ ਚੰਗਾ ਹੋਵੇ ਭਾਰਤੀ ਟੀਮ ਇੱਥੇ ਚੰਗੇ ਹੌਂਸਲੇ ਨਾਲ ਪਹੁੰਚੀ ਸੀ
ਟੀਮ ਦੇ ਸਟਾਰ ਬੱਲੇਬਾਜ਼ ਸ਼ਿਖਰ ਧਵਨ, ਰੋਹਿਤ ਸ਼ਰਮਾ, ਕਪਤਾਨ ਵਿਰਾਟ ਕੋਹਲੀ ਅਤੇ ਇੱਕ ਰੋਜ਼ਾ ਮਾਹਿਰ ਮਹਿੰਦਰ ਸਿੰਘ ਧੋਨੀ ਤੋਂ ਭਾਰਤੀ ਪ੍ਰਸੰਸਕਾਂ ਨੂੰ ਇੱਕ ਵਾਰ ਫਿਰ ਉਮੀਦਾਂ ਹੋਣਗੀਆਂ ਕਿ ਉਹ ਇੱਥੇ ਇੱਕ ਵਾਰ ਫਿਰ ਜ਼ੋਰਦਾਰ ਪ੍ਰਦਰਸ਼ਨ ਕਰਕੇ ਟੀਮ ਨੂੰ ਜਿੱਤ ਦਿਵਾਉਣਗੇ ਭਾਰਤ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵੇਂ ਹੀ ਸ਼ਾਨਦਾਰ ਹੋ ਗਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।