
Jee Advanced Result 2025: ਪੂਜਨੀਕ ਗੁਰੂ ਜੀ ਨੇ ਸੁਧਾਰਨ ਦਾ ਬੀੜਾ ਚੁੱਕਿਆ ਤਾਂ ਆਦਿਵਾਸੀ ਬਣ ਗਏ ‘ਸੱਭਿਅਕ ਇੰਸਾਂ’
- ਐੱਮਐੱਸਜੀ ਹਾਈਟੈਕ ਗੁਰੂਕੁਲ ਸਕੂਲ ਕੋਟੜਾ ਦੇ ਵਿਦਿਆਰਥੀ ਅਰਵਿੰਦ ਖੈਰ ਨੇ ਪ੍ਰਾਪਤ ਕੀਤਾ 678ਵਾਂ ਰੈਂਕ | Jee Advanced Result 2025
Jee Advanced Result 2025: ਕੋਟੜਾ (ਸੱਚ ਕਹੂੰ ਨਿਊਜ਼)। ਸੱਚੇ ਸਮਾਜ ਸੁਧਾਰਕ ਪੂੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੀ ਝਾਡੌਲ ਤਹਿਸੀਲ ’ਚ ਸਥਿਤ ਕੋਟੜਾ ਆਦਿਵਾਸੀ ਇਲਾਕੇ ਦੀ ਭਲਾਈ ਲਈ ਇਤਿਹਾਸਕ ਕੰਮ ਕੀਤੇ ਹਨ। ਜਿਸ ਦੇ ਸਕਾਰਾਤਮਕ ਸਿੱਟੇ ਸਾਹਮਣੇ ਆਉਣ ਲੱਗੇ ਹਨ। ਆਜਾਦੀ ਤੋਂ ਬਾਅਦ ਪਹਿਲੀ ਵਾਰ ਝਾਡੌਲ ਤਹਿਸੀਲ ਦੇ ਕਿਸੇ ਨੌਜਵਾਨ ਨੇ ਜੇਈਈ ਐਡਵਾਂਸ ਦੀ ਪ੍ਰੀਖਿਆ ਪਾਸ ਕੀਤੀ ਹੈ।

ਅਰਵਿੰਦ ਖੈਰ ਨਾਂਅ ਦਾ ਇਹ ਨੌਜਵਾਨ ਪੂਜਨੀਕ ਗੁਰੂ ਜੀ ਵੱਲੋਂ ਸਥਾਪਿਤ ਕੀਤੇ ਗਏ ਐੱਮਐੱਸਜੀ ਹਾਈਟੈੱਕ ਗੁਰੂਕੁਲ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ। ਅਰਵਿੰਦ ਦੇ ਪਿਤਾ ਕੇਸਰਾ ਰਾਮ ਖੇਤੀਬਾੜੀ ਕਰਦੇ ਹਨ। ਅਰਵਿੰਦ ਦੇ ਪਰਿਵਾਰ ’ਚ ਕੁੱਲ ਪੰਜ ਭਰਾ ਅਤੇ ਚਾਰ ਭੈਣਾਂ ਹਨ। ਇਲਾਕੇ ’ਚ ਸਿੱਖਿਆਂ ਦੇ ਨਾਲ-ਨਾਲ ਹੋਰ ਸੁਵਿਧਾਵਾਂ ਦੀ ਵੀ ਕਮੀ ਹੈ, ਜਿਸਦਾ ਅਸਰ ਹੈ ਕਿ ਇੱਥੋਂ ਦੇ ਲੋਕ ਸਿੱਖਿਆਂ ਤੋਂ ਕੋਹਾਂ ਦੂਰ ਹਨ।
Jee Advanced Result 2025
ਸਕੂਲ ਪ੍ਰਿੰਸੀਪਲ ਯੋਗੇਸ਼ ਗੋਇਲ ਨੇ ਦੱਸਿਆ ਕਿ ਅਰਵਿੰਦ ਖੈਰ ਸ਼ੁਰੂ ਤੋਂ ਹੀ ਹੋਣਹਾਰ ਵਿਦਿਆਰਥੀ ਰਿਹਾ ਹੈ। ਉਸਨੂੰ ਸਕੂਲ ਵੱਲੋਂ ਹਰ ਸੰਭਵ ਮੱਦਦ ਮੁਹੱਈਆ ਕਰਵਾਈ ਗਈ। ਉਸ ਤੋਂ ਇਲਾਵਾ ਵਰਤਮਾਨ ’ਚ ਸਕੂਲ ਵੱਲੋਂ ਕਈ ਹੋਰ ਹੋਣਹਾਰ ਵਿਦਿਆਰਥੀਆਂ ਨੂੰ ਵੀ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ। ਇਨ੍ਹਾਂ ’ਚ ਕੋਈ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਕੇ ਆਈਏਐੱਸ ਬਣਨਾ ਚਾਹੁੰਦਾ ਹੈ ਤਾਂ ਕੋਈ ਫੌਜ ’ਚ ਅਧਿਕਾਰੀ।
ਹੋਣਹਾਰ ਬੱਚਿਆਂ ’ਤੇ ਖਾਸ ਧਿਆਨ ਦੇ ਰਹੇ ਹਨ ਤਾਂ ਕਿ ਉਹ ਭਵਿੱਖ ’ਚ ਕੁਝ ਬਣ ਜਾਣ। ਸਕੂਲ ਪਿ੍ਰੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਸਕੂਲ ਦਾ ਵਿਦਿਆਰਥੀ ਅਰਵਿੰਦ ਖੈਰ ਨੇ ਇਤਿਹਾਸ ਰਚਿਆ ਹੈ ਅਤੇ ਆਜ਼ਾਦੀ ਤੋਂ ਬਾਅਦ ਉਹ ਇਸ ਇਲਾਕੇ ਦੇ ਪਹਿਲੇ ਨੌਜਵਾਨ ਹਨ, ਜਿਸਨੇ ਜੇਈਈ ਐਡਵਾਂਸ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਉਹ ਵੀ 678ਵਾਂ ਸ਼ਾਨਦਾਰ ਰੈਂਕ ਨਾਲ। ਪ੍ਰਿੰਸੀਪਲ ਯੋਗੇਸ਼ ਗੋਇਲ ਨੇ ਕਿਹਾ ਕਿ ਇਨ੍ਹਾਂ ਸਭ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਸ ਆਦਿਵਾਸੀ ਇਲਾਕੇ ਦੇ ਕਾਇਆਕਲਪ ਦਾ ਸੰਕਲਪ ਲਿਆ ਅਤੇ ਅੱਜ ਉਨ੍ਹਾਂ ਦੇ ਯਤਨਾਂ ਨਾਲ ਲੋਕ ਨਸ਼ੇ ਅਤੇ ਮਾਸਾਹਾਰ ਛੱਡ ਕੇ ਸੱਭਿਆ ਜੀਵਨ ਜੀਅ ਰਹੇ ਹਨ।
Read Also : Government Schools Punjab: ਪੰਜਾਬ ਦੇ ਸਰਕਾਰੀ ਸਕੂਲ ਕਰ ਗਏ ਕਮਾਲ
ਪੂਜਨੀਕ ਗੁਰੂ ਜੀ ਵੱਲੋਂ ਇਸ ਆਦਿਵਾਸੀ ਇਲਾਕੇ ’ਚ ਬੱਚਿਆਂ ਨੂੰ ਸਿੱਖਿਆਂ ਨਾਲ ਜੋੜਨ ਲਈ ਸਾਲ 2013 ’ਚ ਸ਼ਾਹ ਸਤਿਨਾਮ ਜੀ ਨੋਬਲ ਸਕੂਲ ਦੀ ਸਥਾਪਨਾ ਕੀਤੀ ਜੋ ਵਰਤਮਾਨ ’ਚ ਐੱਮਐੱਸਜੀ ਹਾਈਟੈਕ ਗੁਰੂਕੁਲ ਸਕੂਲ ਦੇ ਰੂਪ ’ਚ 650 ਤੋਂ ਜ਼ਿਆਦਾ ਬੱਚਿਆਂ ਦੇ ਜੀਵਨ ’ਚ ਸਿੱਖਿਆਂ ਦਾ ਉਜਿਆਰਾ ਵਿਖੇਰ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਯੋਗੇਸ਼ ਗੋਇਲ ਨੇ ਦੱਸਿਆ ਕਿ ਆਦਿਵਾਸੀ ਬਾਹੁਲਿਆ ਇਸ ਇਲਾਕੇ ’ਚ ਸੁਵਿਧਾਵਾਂ ਦੀ ਕਮੀ ਸੀ। ਪੂਜਨੀਕ ਗੁਰੂ ਜੀ ਵੱਲੋਂ ਸਥਾਪਿਤ ਕੀਤੇ ਗਏ ਐੱਮਐੱਸਜੀ ਹਾਈਟੈਕ ਗੁਰੂਕੁਲ ਸਕੂਲ ’ਚ ਸਿੱਖਿਆਂ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਨੂੰ ਵਾਧਾ ਦਿੱਤਾ ਜਾਂਦਾ ਹੈ ਅਤੇ ਸਾਰੀਆਂ ਸੁਵਿਧਾਵਾਂ ਮੌਜ਼ੂਦ ਹਨ।
ਐੱਮਐੱਸਜੀ ਹਾਈਟੈਕ ਗੁਰੂਕੁਲ ਸਕੂਲ ਨਵੀਂ ਰੋਸ਼ਨੀ ਲੈ ਕੇ ਆਇਆ
ਅਰਵਿੰਦ ਖੈਰ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ ਵੱਲੋਂ ਸਥਾਪਿਤ ਕੀਤਾ ਗਿਆ ਐੱਮਐੱਸਜੀ ਹਾਈਟੈਕ ਗੁਰੂਕੁਲ ਸਕੂਲ ਉਸਦੇ ਜੀਵਨ ’ਚ ਉਮੀਦ ਦੀ ਨਵੀਂ ਰੋਸ਼ਨੀ ਲੈ ਕੇ ਆਇਆ। ਪੂਜਨੀਕ ਗੁਰੂ ਜੀ ਦੇ ਆਸ਼ੀਰਵਾਦ ਅਤੇ ਸਕੂਲ ਸਟਾਫ ਦੇ ਸਹਿਯੋਗ ਨਾਲ ਉਸਨੇ ਐੱਲਕੇਜੀ ਤੋਂ ਲੈ ਕੇ ਬਾਰਵੀਂ ਤੱਕ ਦੀ ਪੜ੍ਹਾਈ ਇੱਥੇ ਕੀਤੀ। ਦਸਵੀਂ ਅਤੇ ਬਾਰਵੀਂ ’ਚ ਮੈਰਿਟ ਹਾਸਲ ਕੀਤੀ। ਸਿੱਖਿਆ ਦੇ ਇਸ ਸਫਰ ਨੂੰ ਪੂਰਾ ਕਰਨ ’ਚ ਡੇਰਾ ਸੱਚਾ ਸੌਦਾ ਅਤੇ ਸਕੂਲ ਸਟਾਫ ਦਾ ਸ਼ਲਾਘਾਯੋਗ ਯੋਗਦਾਨ ਰਿਹਾ। ਅਰਵਿੰਦ ਖੈਰ ਨੇ ਕਿਹਾ ਕਿ ਅੱਜ ਉਹ ਜੋ ਕੁਝ ਵੀ ਹੈ ਸਿਰਫ ਪੂਜਨੀਕ ਗੁਰੂ ਜੀ ਦੀ ਵਜ੍ਹਾ ਨਾਲ ਹੈ, ਜਿਨ੍ਹਾਂ ਨੇ ਇੱਥੇ ਸਕੂਲ ਬਣਵਾਇਆ ਅਤੇ ਉਸ ਵਰਗੇ ਸੈਂਕੜੇ ਸਾਧਨਹੀਣ ਬੱਚਿਆਂ ਨੂੰ ਸਿੱਖਿਆ ਦਿੱਤੀ।
ਪੂਜਨੀਕ ਗੁਰੂ ਜੀ ਨੇ ਨਸ਼ੇ ਅਤੇ ਹਿੰਸਾ ਛੁਡਵਾਈ, ਸੱਭਿਆ ਬਣਾਇਆ, ਰੁਜ਼ਗਾਰ ਵੀ ਦਿੱਤਾ

ਉਦੈਪੁਰ ਦਾ ਝਾਡੌਲ ਇਲਾਕਾ ਆਦਿਵਾਸੀ ਬਾਹੁਲਿਆ ਹੈ। ਇੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਮਹੂਏ ਨਾਲ ਬਣੀ ਸ਼ਰਾਬ ਪੀਂਦੇ, ਮਾਸਾਹਾਰ ਕਰਦੇ ਅਤੇ ਆਪਸ ’ਚ ਹਿੰਸਾ ਕਰਦੇ। ਇਸ ਇਲਾਕੇ ’ਚ ਸੁਧਾਰ ਲਈ ਪੂਜਨੀਕ ਗੁਰੂ ਜੀ ਨੇ ਇਤਿਹਾਸਕ ਕੰਮ ਕੀਤੇ। ਪੂਜਨੀਕ ਗੁਰੂ ਜੀ ਕਰੀਬ ਇੱਕ ਸਾਲ ਤੱਕ ਇਸ ਇਲਾਕੇ ’ਚ ਰਹੇ ਇੱਥੋਂ ਦੇ ਲੋਕਾਂ ਦਾ ਮਾਸਾਹਾਰ, ਨਸ਼ਾ ਛੁਡਵਾ ਕੇ ਉਨ੍ਹਾਂ ਨੂੰ ਸੱਭਿਅਕ ਸਮਾਜ ’ਚ ਰਹਿਣ ਦਾ ਤਰੀਕਾ ਸਿਖਾਇਆ। ਉਨ੍ਹਾਂ ਨੂੰ ਖੇਤੀ ਦੇ ਨਾਲ-ਨਾਲ ਦਰੀ ਖੇਸ ਬੁਣਨ ਲਈ ਮਸ਼ੀਨਾਂ ਉਪਲਬੱਧ ਕਰਵਾਈਆਂ। ਜਿਸਦੇ ਸਕਾਰਾਤਮਕ ਸਿੱਟੇ ਸਾਹਮਣੇ ਆਏ। ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਨੇ ਇੱਥੋਂ ਦੇ ਵਾਸੀਆਂ ਦੇ ਬੱਚਿਆਂ ਨੂੰ ਸਿੱਖਿਆਂ ਦੇਣ ਲਈ ਸਕੂਲ ਦੀ ਸਥਾਪਨਾ ਕੀਤੀ, ਤਾਂ ਕਿ ਉਹ ਪੜ੍ਹ ਲਿਖ ਕੇ ਅੱਗੇ ਵਧਣ।