Artificial Intelligence: ਨਵੀਂ ਕਾਢ, ਹੁਣ ਇਲਾਜ਼ ਕਰਨ ਲਈ ਵੀ AI ਆਵੇਗੀ ਕੰਮ

Artificial Intelligence
Artificial Intelligence: ਨਵੀਂ ਕਾਢ, ਹੁਣ ਇਲਾਜ਼ ਕਰਨ ਲਈ ਵੀ AI ਆਵੇਗੀ ਕੰਮ

Artificial Intelligence in Medical: ਨਵੀਂ ਦਿੱਲੀ (ਏਜੰਸੀ)। ਆਸਟਰੇਲੀਆਈ ਖੋਜਕਾਰਾਂ ਨੇ ਇੱਕ ਨਵਾਂ ਟੂਲ ਬਣਾਇਆ ਹੈ ਜੋ ਕਿਸੇ ਵਿਅਕਤੀ ਦੇ ਸਿਹਤ ਡੇਟਾ ਦਾ ਵਿਸ਼ਲੇਸ਼ਣ ਕਰੇਗਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮੱਦਦ ਨਾਲ ਇਹ ਨਿਰਧਾਰਤ ਕਰੇਗਾ ਕਿ ਭਵਿੱਖ ’ਚ ਵਿਅਕਤੀ ਨੂੰ ਟਾਈਪ 1 ਸ਼ੂਗਰ ਹੋਣ ਦਾ ਕਿੰਨਾ ਅਸਰ ਹੈ। ਪੱਛਮੀ ਸਿਡਨੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਟੂਲ ਬਣਾਇਆ ਹੈ। ਇਹ ਟੂਲ ਨਾ ਸਿਰਫ਼ ਟਾਈਪ 1 ਡਾਇਬਟੀਜ਼ ਹੋਣ ਦੇ ਅਸਰ ਦਾ ਮੁਲਾਂਕਣ ਕਰਦਾ ਹੈ, ਸਗੋਂ ਇਹ ਵੀ ਦੱਸ ਸਕਦਾ ਹੈ ਕਿ ਕਿਸੇ ਵਿਅਕਤੀ ਦਾ ਸਰੀਰ ਬਿਮਾਰੀ ਦੇ ਇਲਾਜ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰੇਗਾ।

ਇਹ ਟੂਲ ‘ਡਾਇਨਾਮਿਕ ਰਿਸਕ ਸਕੋਰ’ (ਡੀਆਰਐੱਸ4ਸੀ) ਦੀ ਵਰਤੋਂ ਕਰਦਾ ਹੈ, ਜੋ ਦੱਸਦਾ ਹੈ ਕਿ ਕਿਸੇ ਵਿਅਕਤੀ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਨਹੀਂ। ਇਹ ਟੂਲ ਮਾਈਕ੍ਰੋਆਰਐਨਏ ’ਤੇ ਆਧਾਰਿਤ ਹੈ। ਇਸ ਵਿੱਚ ਖੂਨ ਤੋਂ ਮਾਪੇ ਗਏ ਆਰਐਨਏ ਦੇ ਬਹੁਤ ਛੋਟੇ ਟੁਕੜੇ ਹੁੰਦੇ ਹਨ, ਜੋ ਟਾਈਪ 1 ਡਾਇਬਟੀਜ਼ ਦੇ ਅਸਰ ਦਾ ਪਤਾ ਲਾਉਣ ਵਿੱਚ ਮੱਦਦ ਕਰਦੇ ਹਨ। ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਐਂਡ ਟਰਾਂਸਲੇਸ਼ਨਲ ਹੈਲਥ ਰਿਸਰਚ ਇੰਸਟੀਚਿਊਟ ਦੇ ਪ੍ਰੋਫੈਸਰ ਆਨੰਦ ਹਾਰਡੀਕਰ ਨੇ ਕਿਹਾ, ‘ਟਾਈਪ 1 ਡਾਇਬਟੀਜ਼ ਦੇ ਅਸਰ ਨੂੰ ਪਹਿਲਾਂ ਤੋਂ ਜਾਣਨਾ ਬਹੁਤ ਜ਼ਰੂਰੀ ਹੈ।

Artificial Intelligence in Medical

ਕਿਉਂਕਿ ਹੁਣ ਅਜਿਹੀਆਂ ਦਵਾਈਆਂ ਉਪਲੱਬਧ ਹਨ ਜੋ ਬਿਮਾਰੀ ਦੇ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦੀਆਂ ਹਨ। ਖਾਸ ਕਰਕੇ ਉਨ੍ਹਾਂ ਬੱਚਿਆਂ ਵਿੱਚ ਜਿਨ੍ਹਾਂ ਦਾ 10 ਸਾਲ ਦੀ ਉਮਰ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ, ਬਿਮਾਰੀ ਬਹੁਤ ਤੇਜ਼ੀ ਨਾਲ ਵਧਦੀ ਹੈ ਤੇ ਲੋਕਾਂ ਦੀ ਉਮਰ ਲਗਭਗ 16 ਸਾਲ ਘਟਾ ਸਕਦੀ ਹੈ। ਇਸ ਲਈ, ਡਾਕਟਰਾਂ ਲਈ ਬਿਮਾਰੀ ਦਾ ਸਮੇਂ ਸਿਰ ਪਤਾ ਲਾਉਣਾ ਮਹੱਤਵਪੂਰਨ ਹੈ।’ ਜਰਨਲ ਨੇਚਰ ਮੈਡੀਸਨ ਵਿੱਚ ਪ੍ਰਕਾਸ਼ਿਤ ਆਪਣੇ ਲੇਖ ਵਿੱਚ, ਖੋਜ ਨੇ ਭਾਰਤ, ਆਸਟਰੇਲੀਆ, ਕੈਨੇਡਾ, ਡੈਨਮਾਰਕ, ਹਾਂਗ ਕਾਂਗ, ਨਿਊਜ਼ੀਲੈਂਡ ਤੇ ਅਮਰੀਕਾ ਵਰਗੇ ਦੇਸ਼ਾਂ ਦੇ ਲਗਭਗ 5,983 ਲੋਕਾਂ ਦੇ ਨਮੂਨੇ ਦਾ ਵਿਸ਼ਲੇਸ਼ਣ ਕੀਤਾ।

Read Also : ATM Fraud Punjab: ਲੋਕਾਂ ਦੇ ਏਟੀਐੱਮ ਬਦਲ ਕੇ ਠੱਗੀਆਂ ਮਾਰਨ ਵਾਲੇ ਦੋ ਠੱਗ ਕਾਬੂ

ਖੋਜਕਾਰਾਂ ਨੇ ਫਿਰ 662 ਹੋਰ ਲੋਕਾਂ ’ਤੇ ਇਸ ਦੀ ਜਾਂਚ ਕੀਤੀ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਸਕੋਰ ਸਹੀ ਢੰਗ ਨਾਲ ਕੰਮ ਕਰਦਾ ਹੈ ਜਾਂ ਨਹੀਂ। ਇਲਾਜ ਸ਼ੁਰੂ ਕਰਨ ਤੋਂ ਸਿਰਫ਼ ਇੱਕ ਘੰਟੇ ਬਾਅਦ, ਸਕੋਰ ਨੇ ਭਵਿੱਖਬਾਣੀ ਕੀਤੀ ਕਿ ਟਾਈਪ 1 ਡਾਇਬਟੀਜ਼ ਵਾਲੇ ਕਿਹੜੇ ਲੋਕ ਇਨਸੁਲਿਨ ਤੋਂ ਬਿਨਾਂ ਠੀਕ ਹੋ ਸਕਣਗੇ। ਇਹ ਸਿਰਫ਼ ਟਾਈਪ 1 ਡਾਇਬਟੀਜ਼ ਦੇ ਜੋਖਮ ਅਤੇ ਦਵਾਈਆਂ ਦੇ ਪ੍ਰਭਾਵ ਨੂੰ ਜਾਣਨ ਤੱਕ ਸੀਮਤ ਨਹੀਂ ਹੈ।

Artificial Intelligence in Medical

ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਐਂਡ ਟਰਾਂਸਲੇਸ਼ਨਲ ਹੈਲਥ ਰਿਸਰਚ ਇੰਸਟੀਚਿਊਟ ਦੀ ਮੁੱਖ ਖੋਜਕਰਤਾ ਡਾ. ਮੁਗਧਾ ਜੋਗਲੇਕਰ ਨੇ ਦੋ ਕਿਸਮਾਂ ਦੇ ਜੋਖਮ ਦੇ ਸੰਕੇਤਾਂ ਵਿੱਚ ਅੰਤਰ ਸਮਝਾਇਆ- ਜੈਨੇਟਿਕ ਜੋਖਮ ਮਾਰਕਰ ਤੇ ਗਤੀਸ਼ੀਲ ਜੋਖਮ ਮਾਰਕਰ। ਜੈਨੇਟਿਕ ਜੋਖਮ ਮਾਰਕਰ ਦਾ ਅਰਥ ਜੀਨਾਂ ਤੋਂ ਸੰਕੇਤ ਹਨ। ਗਤੀਸ਼ੀਲ ਜੋਖਮ ਮਾਰਕਰ ਦਾ ਅਰਥ ਹੈ ਉਹ ਸੰਕੇਤ ਜੋ ਸਮੇਂ ਦੇ ਨਾਲ ਬਦਲਦੇ ਰਹਿੰਦੇ ਹਨ। ਡਾ. ਜੋਗਲੇਕਰ ਨੇ ਕਿਹਾ, ‘ਜੈਨੇਟਿਕ ਟੈਸਟਿੰਗ ਸਿਰਫ ਪੁਰਾਣੀ ਜਾਂ ਸਥਿਰ ਜਾਣਕਾਰੀ ਦਿੰਦੀ ਹੈ, ਜਦੋਂ ਕਿ ਗਤੀਸ਼ੀਲ ਜੋਖਮ ਮਾਰਕਰ ਸਮੇਂ-ਸਮੇਂ ’ਤੇ ਬਿਮਾਰੀ ਦੇ ਜੋਖਮ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮੱਦਦ ਕਰਦੇ ਹਨ।’

ਜਰਨਲ ਨੇਚਰ ਮੈਡੀਸਨ ਵਿੱਚ ਪ੍ਰਕਾਸ਼ਿਤ ਆਪਣੇ ਲੇਖ ਵਿੱਚ, ਖੋਜ ਨੇ ਭਾਰਤ, ਆਸਟਰੇਲੀਆ, ਕੈਨੇਡਾ, ਡੈਨਮਾਰਕ, ਹਾਂਗ ਕਾਂਗ, ਨਿਊਜ਼ੀਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਲੱਗਭੱਗ 5,983 ਲੋਕਾਂ ਦੇ ਨਮੂਨੇ ਦਾ ਵਿਸ਼ਲੇਸ਼ਣ ਕੀਤਾ। ਖੋਜਕਾਰਾਂ ਨੇ ਫਿਰ 662 ਹੋਰ ਲੋਕਾਂ ’ਤੇ ਇਸ ਦੀ ਜਾਂਚ ਕੀਤੀ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਸਕੋਰ ਸਹੀ ਢੰਗ ਨਾਲ ਕੰਮ ਕਰਦਾ ਹੈ ਜਾਂ ਨਹੀਂ।