ਫਿਲਮ ਦਾ ਨਾਂਅ ਰੱਖਿਆ ਗਿਆ ਹੈ ‘MSG Online Gurukul’। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਵੱਲੋਂ ਬ੍ਰਹਿਮੰਡ ਦੇ ਵਿਕਾਸ ਦੇ ਅਧਾਰਿਤ ਫਿਲਮ ‘ਐੱਮਐੱਸਜੀ ਆਨਲਾਈਨ ਗੁਰੂਕੁਲ’ ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ।
ਬਿਨਾਂ ਸ਼ਰਟ ਅਤੇ ਐਬਸ ਨਾਲ ਨਜ਼ਰ ਆਉਣਗੇ ਗੁਰੂ ਜੀ
- ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਫਿਲਮ ਵਿੱਚ ਗੁਰੂ ਜੀ ਦੇ ਪੈਕ ਐਬਸ ਨਜ਼ਰ ਆਉਣਗੇ।
- ਰੋਮਾਂਚ ਭਰੀ ਇਸ ਫਿਲਮ ਵਿੱਚ ਗੁਰੂ ਜੀ ਨੇ ਵੇਦਾਂ ਬਾਰੇ ਦੱਸਿਆ ਹੈ ਕਿ ਸਾਡੇ ਵੇਦ ਕਿੰਨੇ ਸ਼ਕਤੀਸ਼ਾਲੀ ਹਨ।
- ਜੋ ਖੋਜ ਸਾਇੰਸ ਅੱਜ ਕਰ ਰਹੀ ਹੈ, ਵੇਦਾਂ ਨੇ ਸੈਂਕੜੇ ਸਾਲ ਪਹਿਲਾਂ ਹੀ ਉਸ ਲਈ ਦੱਸ ਦਿੱਤਾ ਸੀ।
ਕਿਉਂ ਰਾਮ ਰਾਜ ਦੀ ਮੰਗ
ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਫਿਲਮ ਵਿੱਚ ਸਾਡੇ ਸੱਤ ਰੋਲ ਹਨ ਅਤੇ ਪਹਿਲੀ ਵਾਰ ਗੁਰੂ ਜੀ ਇਸ ਫਿਲਮ ਵਿੱਚ ਬਿਨਾਂ ਸ਼ਰਦ ਦੇ ਦਿਸਣਗੇ। ਫਿਲਮ ਵਿੱਚ ਦੱਸਿਆ ਜਾਵੇਗਾ ਕਿ ਲੋਕ ਕਿਉਂ ਰਾਮ ਰਾਜ ਦੀ ਮੰਗ ਕਰਦੇ ਹਨ। ਸਾਇੰਸ ਨੂੰ ਮੱਦੇਨਜ਼ਰ ਰੱਖ ਕੇ ਇਹ ਫਿਲਮ ਬਣਾਈ ਗਈ ਹੈ। ਜੋ ਚੀਜ਼ਾਂ ਸਾਇੰਸ ਅੱਜ ਸੋਚਦੀ ਹੈ, ਉਹ ਸਾਡੇ ਸੈਂਕੜੇ ਸਾਲ ਪਹਿਲਾਂ ਹੁੰਦੀਆਂ ਸਨ।
ਹਨੀਪ੍ਰੀਤ ਜੀ ਇੰਸਾਂ ਨੇ ਕਈ ਭੂਮਿਕਾ ਨਿਭਾਈਆਂ ਹਨ
ਫਿਲਮ ਵਿੱਚ ਵਿਖਾਇਆ ਜਾਵੇਗਾ ਕਿ ਕਿਵੇਂ ਇਨਸਾਨ ਧਿਆਨ ਨਾਲ ਕਿਵੇਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਦਾ ਸੀ। ਫਿਲਮ ਵਿੱਚ ਧਮਾਕੇਦਾਰ ਵੀਐਫ਼ਐਸ ਕੀਤਾ ਗਿਆ ਹੈ। ਫਿਲਮ ਵਿੱਚ ਪੂਜਨੀਕ ਗੁਰੂ ਜੀ ਦੇ ਨਾਲ ਆਦਰਯੋਗ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਨੇ ਕਈ ਭੂਮਿਕਾਵਾਂ ਨਿਭਾਈਆਂ ਹਨ। ਬਾਪ-ਬੇਟੀ ਦੀ ਸੁਪਰਹਿੱਟ ਜੋੜੀ ਵੱਲੋਂ ਨਿਰਦੇਸ਼ਿਤ ਇਹ ਫਿਲਮ ਜਲਦੀ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।