ਸਾਡੇ ਨਾਲ ਸ਼ਾਮਲ

Follow us

16.6 C
Chandigarh
Wednesday, February 18, 2026
More
    Home Breaking News Cambridge Boa...

    Cambridge Board ’ਚ ਫਿਰ ਚਮਕੇ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਸਿਤਾਰੇ

    Cambridge Board
    Cambridge Board ’ਚ ਫਿਰ ਚਮਕੇ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਸਿਤਾਰੇ

    ਡਾਇਰੈਕਟਰ ਪ੍ਰਿੰਸੀਪਲ ਨੇ ਕਿਹਾ, ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਸਟਰੈੱਸ ਮੈਨੇਜ਼ਮੈਂਟ, ਮੈਮੋਰੀ ਐਨਹਾਂਸਮੈਂਟ ਅਤੇ ਐਗਜ਼ਾਮ ਟਿਪਸ ਨੂੰ ਅਪਣਾ ਕੇ ਬੱਚਿਆਂ ਨੇ ਪ੍ਰਾਪਤ ਕੀਤੀ ਸਫ਼ਲਤਾ

    Cambridge Board: ਸਰਸਾ (ਸੱਚ ਕਹੂੰ ਨਿਊਜ਼) ਕੈਂਬਰਿਜ ਬੋਰਡ ਪ੍ਰੀਖਿਆ ਦੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸਰਸਾ ਦੇ ਹੋਣਹਾਰ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ। ਆਈਜੀਸੀਐੱਸਈ 2025 ਦੇ ਨਤੀਜੇ ਵਿੱਚ ਪ੍ਰਥਮ ਕਥੂਰੀਆ ਨੇ 6 ਏ ਸਟਾਰ, 2 ਏ ਗ੍ਰੇਡ, ਪਾਰਸ ਰੰਗਾ ਨੇ 3 ਏ ਸਟਾਰ, 4 ਏ ਗ੍ਰੇਡ, ਤੋਸ਼ਿਕ ਖੰਨਾ ਨੇ 3 ਏ ਸਟਾਰ, 2 ਏ ਗ੍ਰੇਡ ਅਤੇ ਖੁਸ਼ਲੀਨ ਨੇ 3 ਏ ਸਟਾਰ, 2 ਏ ਗ੍ਰੇਡ, ਰੌਣਕ ਬਜਾਜ ਨੇ 1 ਏ ਸਟਾਰ, 3 ਏ ਗ੍ਰੇਡ ਨਾਲ ਮੈਰਿਟ ਪ੍ਰਾਪਤ ਕੀਤੀ ਹੈ। ਖੁਸ਼ਲੀਨ ਤਨੇਜਾ ਨੇ 3 ਏ, ਜਯੰਤ ਦਾਂਗੀ ਨੇ 3 ਏ, ਸ਼ਾਨ-ਏ-ਮੀਤ ਸਿੰਘ ਬਰਾੜ, ਗੁਰਪ੍ਰੀਤ ਟਿਹਰੀ, ਹਰਵਿੰਦਰ ਨਾਗਰ, ਕ੍ਰਤਗਿਆ ਥਿੰਦ ਨੇ 1 ਏ ਗ੍ਰੇਡ ਨਾਲ ਪ੍ਰੀਖਿਆ ਪਾਸ ਕੀਤੀ।

    Read Also : Summer Vacation Punjab: ਪੰਜਾਬ ਦੇ ਸਕੂਲਾਂ ’ਚ ਛੁੱਟੀਆਂ ਦਾ ਐਲਾਨ, ਹੁਣ ਇਸ ਦਿਨ ਖੁੱਲ੍ਹਣਗੇ ਸਕੂਲ, ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ

    ਇਸ ਤੋਂ ਇਲਾਵਾ ਐੱਸ-ਲੈਵਲ-2025 ਵਿੱਚ ਅਰਜ਼ ਬੱਤਰਾ ਨੇ 2 ਏ, 1 ਬੀ ਗ੍ਰੇਡ, ਖੁਸ਼ਮੀਤ ਸਿੰਘ ਨੇ 1 ਬੀ ਗ੍ਰੇਡ ਨਾਲ ਪ੍ਰੀਖਿਆ ਪਾਸ ਕੀਤੀ ਹੈ। ਜਦੋਂ ਕਿ ਏ ਲੈਵਲ 2025 ਵਿੱਚ ਜਾਨਬੀਰ ਸਿੰਘ ਸਿੱਧੂ ਨੇ 2 ਏ, 2 ਬੀ ਗ੍ਰੇਡ, ਆਦੇਸ਼ ਤਨੇਜਾ ਨੇ 1 ਏ, 2 ਬੀ ਗ੍ਰੇਡ ਨਾਲ ਅਤੇ ਸਮੀਰ ਜਾਖੜ, ਸ਼ੁਭਮ ਨੇ 1 ਬੀ ਗ੍ਰੇਡ ਨਾਲ ਪ੍ਰੀਖਿਆ ਪਾਸ ਕੀਤੀ ਹੈ। Cambridge Board

    ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ਅਤੇ ਪਵਿੱਤਰ ਪ੍ਰੇਰਨਾ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ

    ਸਾਰੇ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦੇ ਹੋਏ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ਅਤੇ ਪਵਿੱਤਰ ਪ੍ਰੇਰਨਾ ਸਦਕਾ ਹੀ ਉਹ ਇਸ ਮੁਕਾਮ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਮਾਰਗਦਰਸ਼ਨ ਸਾਨੂੰ ਨਾ ਸਿਰਫ਼ ਅਕਾਦਮਿਕ ਖੇਤਰ ਵਿੱਚ ਸਗੋਂ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੇ ਹਨ।

    ਸਾਨੂੰ ਆਪਣੇ ਵਿਦਿਆਰਥੀਆਂ ਦੀ ਸਫ਼ਲਤਾ ’ਤੇ ਮਾਣ | Cambridge Board

    ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਅਜੇ ਧਮੀਜਾ ਨੇ ਸਕੂਲ ਪਰਿਵਾਰ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਉਨ੍ਹਾਂ ਦੀ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਵਿਦਿਆਰਥੀਆਂ ਦੀ ਸਫ਼ਲਤਾ ’ਤੇ ਮਾਣ ਹੈ। ਸਾਨੂੰ ਵਿਸ਼ਵਾਸ ਹੈ ਕਿ ਵਿਦਿਆਰਥੀ ਆਪਣੇ ਜੀਵਨ ਵਿੱਚ ਨਵੀਆਂ ਉੱਚਾਈਆਂ ਪ੍ਰਾਪਤ ਕਰਦੇ ਰਹਿਣਗੇ। ਇਨ੍ਹਾਂ ਪ੍ਰੀਖਿਆਵਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਰੁਜ਼ਗਾਰ ਲਈ ਤਿਆਰ ਕਰਨਾ ਹੈ। ਇਹ ਪ੍ਰੀਖਿਆਵਾਂ ਦੁਨੀਆ ਭਰ ਵਿੱਚ ਮਾਨਤਾ ਪ੍ਰਾਪਤ ਹਨ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਾਖਲੇ ਲਈ ਯੋਗ ਬਣਾਉਂਦੀਆਂ ਹਨ।