ਨਵੀਂ ਦਿੱਲੀ: ਦਿੱਲੀ-ਬੱਲਭਗੜ੍ਹ ਰੂਟ ‘ਤੇ ਫਿਰ ਦੋ ਨੌਜਵਾਨਾਂ ਨੂੰ ਰੇਲਗੱਡੀ ਵਿੱਚੋਂ ਸੁੱਟ ਦਿੱਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ, ਜਦੋਂਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਦੋਵਾਂ ਨੌਜਵਾਨਾਂ ਨੂੰ ਦਿੱਲੀ-ਆਰਾ ਇੰਟਰਸਿਟੀ ‘ਚੋਂ ਸੁੱਟਿਆ ਗਿਆ। ਘਟਨਾ ਸ਼ਨਿੱਚਰਵਾਰ ਰਾਤ 10:30-11 ਵਜੇ ਦੀ ਹੈ।
ਪੀੜਤ ਨੌਜਵਾਨ ਅਸਾਵਟੀ ਦੇ ਨੇੜੇ ਪਿੰਡ ਦਾ ਰਹਿਣ ਵਾਲੇ ਹਨ, ਜੋ ਅਸਾਵਟੀ ਰੇਲਵੇ ਸਟੇਸ਼ਨ ਤੋਂ ਚੜ੍ਹੇ ਸਨ। ਰੇਲਗੱਡੀ ਮਥੁਰਾ ਨੂੰ ਜਾ ਰਹੀ ਸੀ। ਪੁਲਿਸ ਸੂਤਰਾਂ ਮੁਤਾਰਕ, ਝਗੜਾ ਸੀਟ ਨੂੰ ਲੈ ਕੇ ਹੋਇਆ ਸੀ। ਜ਼ਖ਼ਮੀ ਨੌਜਵਾਨ ਨੂੰ ਏਮਜ਼ ਟਰਾਮ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਸ ਰੂਟ ‘ਤੇ ਜੂਨੈਦ ਦੀ ਹੋਈ ਹੱਤਿਆ
ਇਸੇ ਸਾਲ ਜੂਨ ਮਹੀਨੇ ਵਿੱਚ ਇਸੇ ਰੂਟ ‘ਤੇ ਇੱਕ ਨੌਜਵਾਨ ਦੀ ਭੀੜ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਦਰਅਸਲ, ਵੱਲਭਗੜ੍ਹ ਦੇ ਖੰਦਾਵਲੀ ਪਿੰਡ ਨਿਵਾਸੀ ਜੁਨੈਦ, ਹਾਸ਼ਿਮ, ਸ਼ਾਕਿਰ ਮੋਹਸਿਨ ਅਤੇ ਮੋਇਨ ਦਿੱਲੀ ਤੋਂ ਈਦ ਲਈ ਖਰੀਦਦਾਰੀ ਕਰਕੇ ਵਾਪਸ ਆ ਰਹੇ ਸਨ।
ਤੁਗਲਕਾਬਾਦ ਸਟੇਸ਼ਨ ‘ਤੇ ਚਾਰ ਜਣੇ ਰੇਲਗੱਡੀ ਵਿੱਚ ਚੜ੍ਹੇ ਅਤੇ ਸੀਟ ਨੂੰ ਲੈ ਕੇ ਝਗੜਾ ਕਰਨ ਲੱਗੇ। ਮੋਹਸਿਨ ਅਤੇ ਉਸ ਦੇ ਸਾਥੀਆਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਨ੍ਹਾਂ ‘ਤੇ ਬੀਫ਼ ਖਾਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਰੇਲਗੱਡੀ ਵਿੱਚ ਬੈਠੇ ਕੁਝ ਹੋਰ ਨੌਜਵਾਨ ਵੀ ਉਨ੍ਹਾਂ ਦੇ ਨਾਲ ਹੋ ਗਏ ਅਤੇ ਕੁੱਟਮਾਰ ਕਰ ਲੱਗੇ। ਇਸ ਦੌਰਾਨ ਦੋ ਨੌਜਵਾਨਾਂ ਨੇ ਚਾਕੂ ਕੱਢ ਕੇ ਮੋਹਸਿਨ, ਜੁਨੈਦ, ਹਾਸ਼ਿਮ ਅਤੇ ਮੋਇਲ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਜੁਨੈਦ (15) ਦੀ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।