ਹਿਮਾਚਲ ‘ਚ ਦੋ ਬੱਸਾਂ ਖੱਡ ‘ਚ ਡਿੱਗੀਆਂ

Landslide, Kotoropi, Bus, Died

30 ਜਣਿਆਂ ਦੀ ਮੌਤ ਦਾ ਸ਼ੱਕ

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਮੰਡੀ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸ਼ਨਿੱਚਰਵਾਰ ਰਾਤ ਜ਼ਮੀਨ ਖਿਸਕਣ ਕਾਰਨ ਦੋ ਬੱਸਾਂ ਮਲਬੇ ਵਿੱਚ ਦਬ ਗਈਆਂ। ਇਸ ਹਾਦਸੇ ਵਿੱਚ 30 ਜਣਿਆਂ ਦੀ ਮੌਤ ਦਾ ਸ਼ੱਕ ਹੈ। ਹੁਣ  ਤੱਕ 10 ਲਾਸ਼ਾਂ ਬਰਾਮਦ ਹੋ ਚੁੱਕੀਆਂਹਨ। ਖੱਡ ਵਿੱਚ ਡਿੱਗੀਆਂ ਦੋਵੇਂ ਬੱਸਾਂ ਵਿੱਚੋਂ ਇੱਕ ਮਲਬੇ ਵਿੱਚ ਦਬੀ ਹੈ। ਰਾਹਤ ਕਾਰਜ ਚਲਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਜੋਗਿੰਦਰ ਨਗਰ ਤਹਿਸੀਲ ਵਿੱਚ ਕੋਟਰੋਪੀ ਪਿੰਡ ਨੇੜੇ ਮੰਡੀ-ਪਠਾਨਕੋਟ ਰਾਜਮਾਰਗ ‘ਤੇ

ਸ਼ਨਿੱਚਰਵਾਰ ਦੇਰ ਰਾਤ ਕਰੀਬ 12:20 ਵਜੇ ਵਾਪਰੀ, ਜਿਸ ਵਿੱਚ ਹਿਮਾਚਲ ਸੜਕ ਆਵਾਜਾਈ ਨਿਗਮ ਦੀਆਂ ਦੋ ਬੱਸਾਂ, ਕੁਝ ਨਿੱਜੀ ਵਾਹਨ ਅਤੇ ਕਈ ਘਰ ਜ਼ਮੀਨਦੋਜ਼ ਹੋ ਗਏ।
ਸਥਾਨਕ ਅਧਿਕਾਰੀਆਂ, ਭਾਰਤੀ ਫੌਜ ਅਤੇ ਰਾਸ਼ਟਰੀ ਆਫ਼ ਪ੍ਰਬੰਧਨ ਬਲ ਵੱਲੋਂ ਜਾਂਚ ਅਤੇ ਬਚਾਅ ਮੁਹਿੰਮ ਜਾਰੀ ਹੈ। ਹੁਣ ਤੱਕ ਪੰਜ ਜਣਿਆਂ ਨੂੰ ਬਚਾਇਆਜਾ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਮੰਡੀ ਦੇ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਾਜ ਦੇ ਟਰਾਂਸਪੋਰਟ ਮਨਿਸਟਰ ਜੀਐੱਸ ਬਾਲੀ ਦਾ ਕਹਿਣਾ ਹੈ ਕਿ ਮੌਤ ਦਾ ਅੰਕੜਾ 50 ਤੱਕ ਹੋ ਸਕਦਾ ਹੈ। ਉੱਧਰ, ਉੱਤਰਾਖੰਡ ਵਿੱਚ ਵੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ 3 ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਤੋਂ ਇਨਾਵਾ ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਬੰਗਾਲ, ਮੇਘਾਲਿਆ ਵਿੱਚ ਵੀ ਮੀਂਹ ਹੜ੍ਹ ਕਾਰਨ ਜਨਜੀਵਨ ਤਹਿਸ-ਨਹਿਸ ਹੋ ਗਿਆ ਹੈ।

ਮੋਦੀ ਨੇ ਦਿੱਤਾ ਹਰ ਸੰਭਵ ਸਹਾਇਤਾ ਦਾ ਭਰੋਸਾ

ਘਟਨਾ ‘ਤੇ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟਾਇਆ। ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਐਨਡੀਆਰਐਫ਼ ਦੀ ਟੀਮ ਮੌਕੇ ‘ਤੇ ਰਵਾਨਾ ਹੋ ਰਹੀ ਹੈ। ਹਰ ਸੰਭਵ ਮੱਦਦ ਕੀਤੀ ਜਾਵੇਗੀ।

ਨਿਊਜ਼ ਏਜੰਸੀ ਮੁਤਾਬਕ ਸਪੈਸ਼ਟ ਸਕੱਤਰ (ਡਿਜ਼ਾਸਟਰ) ਡੀਡੀ ਸ਼ਰਮਾ ਨੇ ਕਿਹਾ ਇੱਕ ਬੱਸ ਮਨਾਲੀ ਤੋਂ ਕੱਟੜੀ ਅਤੇ ਦੂਜੀ ਮਨਾਲੀ ਤੋਂ ਚੰਬਾ ਜਾ ਰਹੀ ਸੀ। ਰਸਤੇ ਵਿੱਚ ਚਾਹ-ਨਾਸ਼ਤੇ ਲਈ ਇਨ੍ਹਾਂ ਨੇ ਕੋਟਰੋਪੀ ਵਿੱਚ ਰੋਕਿਆ ਗਿਆ। ਉਸੇ ਸਮੇਂ ਜ਼ਮੀਨ ਖਿਸਕ ਗਈ, ਜਿਸ ਨਾਲ ਰਸੜਕ ਸਮੇਤ ਦੋਵੇਂ ਬੱਸਾਂ ਕਰੀਬ 800 ਮੀਟਰ ਡੂੰਘੀ ਖੱਡ ਵਿੱਚ ਡਿੱਗ ਪਈਆਂ।

ਇਨ੍ਹਾਂ ਵਿੱਚੋਂ ਇੱਕ ਬੱਸ ਅਜੇ ਵੀ ਪੂਰੀ ਤਰ੍ਹਾਂ ਤਬਲੇ ਵਿੱਚ ਦਬੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਲਬੇ ਵਿੱਚ ਦਬੀ ਬੱਸ ਵਿੱਚ 30-40 ਸਵਾਰੀਆਂ ਸਨ। ਇਨ੍ਹਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।