ਪਿਸਤੌਲ ਦੀ ਨੋਕ ‘ਤੇ ਪੈਟਰੋਲ ਪੰਪ ਲੁੱਟਿਆ

Haryana, Robbery, Petrol Pump, Gun Point, Looted, CCTV

ਲਗਭਗ 1 ਲੱਖ ਦੀ ਨਕਦੀ, ਐੱਲਈਡੀ, ਪ੍ਰੈੱਸ ਤੇ ਦੋ ਮੋਬਾਇਲ ਲੈ ਗਏ ਲੁਟੇਰੇ

ਔਢਾਂ: ਥਾਣਾ ਬੜਾਗੁੜਾ ਖੇਤਰ ਦੇ ਪਿੰਡ ਢਾਬਾਂ ‘ਚ ਸ਼ੁੱਕਰਵਾਰ ਅੱਧੀ ਰਾਤ ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਪੈਟਰੋਲ ਪੰਪ ‘ਤੇ ਪਿਸਤੌਲ ਦੇ ਬਲ ‘ਤੇ ਲੁੱਟਮਾਰ ਦੀ ਘਟਨਾ ਨੂੰ ਅੰਜ਼ਾਮ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ  ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਛਾਣਬੀਨ ਸ਼ੁਰੂ ਕਰ ਦਿੱਤੀ ਪਰ ਲੁਟੇਰੇ ਪੁਲਿਸ ਨੂੰ ਚਕਮਾ ਦੇਣ ‘ਚ ਕਾਮਯਾਬ ਰਹੇ

ਪ੍ਰਾਪਤ ਜਾਣਕਾਰੀ ਅਨੁਸਾਰ ਢਾਬਾਂ ‘ਚ ਬੁਰਜ ਰੋਡ ‘ਤੇ ਬਣੇ ਹਰੀ ਫੀਲਿੰਗ ਸਟੇਸ਼ਨ ‘ਤੇ ਸੁੱਕਰਵਾਰ ਰਾਤ ਲਗਭਗ ਸਾਢੇ 12 ਵਜੇ ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ੀਆਂ ਨੇ ਪੰਪ ਦੇ ਕਾਰਿੰਦੇ ਕਸ਼ਮੀਰ ਸਿੰਘ ਨੂੰ ਤੇਲ ਪਾਉਣ ਲਈ ਚੁੱਕਿਆ, ਪਰ ਕਾਰਿੰਦੇ ਨੇ ਇਹ ਕਹਿਕੇ ਇਨਕਾਰ ਕਰ ਦਿੱਤਾ ਕਿ ਇਸ ਵਕਤ ਪੰਪ ਨਹੀਂ ਖੁੱਲ ਸਕਦਾ ਕਿਉਂਕਿ ਚਾਬੀ ਉਸਦਾ ਮਾਲਿਕ ਘਰ ਲੈ ਗਿਆ ਹੈ

ਇਹ ਸੁਣਕੇ ਇੱਕ ਵਿਅਕਤੀ ਨੇ ਉਸਦੀ ਕਨਪੱਟੀ ‘ਤੇ ਪਿਸਤੌਲ ਰੱਖਕੇ ਧਮਕਾਇਆ ਕਿ ਜੇ ਉਸਨੇ ਨਕਦੀ ਉਨ੍ਹਾਂ ਦੇ ਹਵਾਲੇ ਨਾ ਕੀਤੀ ਤਾਂ ਉਸਨੂੰ ਗੋਲੀ ਨਾਲ ਉਡਾ ਦਿੱਤਾ ਜਾਵੇਗਾ ਲੁਟੇਰਿਆਂ ਨੇ ਉੱਥੇ ਪਈ ਚਾਬੀ ਤੇ ਉਸਦੇ ਮੋਬਾਇਲ ਚੁੱਕਦਿਆਂ ਕਾਰਿੰਦੇ ਤੋਂ ਕੈਬਿਨ ਦਾ ਤਾਲਾ ਖੁੱਲਵਾਇਆ ਤੇ ਅੰਦਰ ਦਾਖਲ ਹੋ ਕੇ ਚਾਬੀਆਂ ਨਾਲ ਅਲਮਾਰੀਆਂ ਖੋਲ੍ਹਣ ਦੀ ਕੋਸ਼ਿਸ ਕੀਤੀ ਪਰ ਇੱਕ ਤਾਲਾ ਤਾਂ ਖੁੱਲ ਗਿਆ ਜਦੋਂ ਕਿ ਦੋ ਤਾਲੇ ਨਾ ਖੁੱਲ੍ਹਣ ‘ਤੇ ਲੁਟੇਰਿਆਂ ਨੇ ਕੈਂਚੀ ਨਾਲ ਲੋਕ ਤੋੜਿਆ ਤੇ ਉਸ ‘ਚੋਂ ਨਗਦੀ ਕੱਢ ਲਈ ਘਟਨਾ ਤੋਂ ਬਾਅਦ ਕਾਰਿੰਦਾ ਮੋਟਰਸਾਇਕਲ ਲੈ ਕੇ ਢਾਬਾਂ ਪਿੰਡ ਪਹੁੰਚਿਆ ਤੇ ਪੰਪ ਮਾਲਿਕ ਭਗਵਾਨਦਾਸ ਤੇ ਗੁਰਦਿਆਲ ਮਹਿਤਾ ਨੂੰ ਘਟਨਾ ਦੀ ਸੂਚਨਾ ਦਿੱਤੀ

ਸੀਸੀਟੀਵੀ ‘ਚ ਕੈਦ ਹੋਏ ਲੁਟੇਰੇ

ਲੁਟੇਰਿਆਂ ਨੇ ਇਸ ਘਟਨਾ ਦੇ ਦੌਰਾਨ ਕੇਬਿਨ ਦੇ ਬਾਹਰ ਲੱਗੇ ਦੋ ਸੀਸੀਟੀਵੀ ਕੈਮਰਿਆਂ ਨੂੰ ਇੱਟ ਤੇ ਹੈਂਡਪੰਪ ਦੀ ਹੱਥੀ ਨਾਲ ਤੋੜ ਦਿੱਤਾ ਜਦੋਂ ਕਿ ਥੋੜੀ ਦੌਰ ‘ਤੇ ਲੱਗੇ ਦੋ ਹੋਰ ਕੈਮਰਿਆਂ ‘ਤੇ ਉਨ੍ਹਾਂ ਦੀ ਨਜ਼ਰ ਨਹੀਂ ਪਈ ਜਿਸਦੇ ਚੱਲਦਿਆਂ ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਪੰਪ ਮਾਲਿਕ ਗੁਰਦਿਆਲ ਮਹਿਤਾ ਅਨੁਸਾਰ ਲੁਟੇਰੇ ਪੰਪ ਤੋਂ ਕੈਮਰਿਆਂ ਦੀ ਐੱਲਈਡੀ, ਦੋ ਮੋਬਾਇਲ, ਇੱਕ ਪ੍ਰੈੱਸ ਤੇ ਲਗਭਗ ਇੱਕ ਲੱਖ ਰੁਪਏ ਦੀ ਨਗਦੀ ਲੈ ਗਏੇ

ਕੀ ਕਹਿੰਦੀ ਹੈ ਪੁਲਿਸ

ਥਾਣਾ ਬੜਾਗੁੜਾ ਦੇ ਇੰਚਾਰਜ ਕੰਵਰ ਸਿੰਘ ਨੇ ਕਿਹਾ ਕਿ਼ ਪੰਪ ਦੇ ਕਰਿੰਦੇ ਕਸ਼ਮੀਰ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗ ਗਈ ਹੈ ਸੀਸੀਟੀਵੀ ਫੂਟੇਜ਼ ਵੇਖੀ ਜਾ ਰਹੀ ਹੈ ਪੂਰੀ ਜਾਂਚ ਉਪਰੰਤ ਹੀ ਮੁਲਜ਼ਮਾਂ ਦੇ ਬਾਰੇ ‘ਚ ਕੋਈ ਪਤਾ ਚੱਲ ਸਕੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।