ਭਾਰਤੀ ਟੀਮ ਦੀ ਚੋਣ ਅੱਜ, ਧੋਨੀ, ਯੁਵਰਾਜ ‘ਤੇ ਨਜ਼ਰਾਂ

Cricket, Team India, Selection, Sports

ਇੱਕ ਰੋਜ਼ਾ ਸੀਰੀਜ਼ 20 ਅਗਸਤ ਤੋਂ ਦਾਂਭੁਲਾ ‘ਚ ਹੋਵੇਗੀ ਸ਼ੁਰੂ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਸ੍ਰੀਲੰਕਾ ਖਿਲਾਫ ਆਗਾਮੀ ਪੰਜ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਐਤਵਾਰ ਨੂੰ ਚੋਣ ਕੀਤੀ ਜਾਵੇਗੀ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਟੈਸਟ ਸੀਰੀਜ਼ ਤੋਂ ਬਾਅਦ ਪੰਜ ਇੱਕ ਰੋਜ਼ਾ ਅਤੇ ਇੱਕ ਟੀ-20 ਮੈਚ ਹੋਣਾ ਹੈ  ਫਿਲਹਾਲ ਟੀਮ ਦੇ ਮੁੱਖ ਚੋਣਕਰਤਾ ਐੱਮਐੱਸਕੇ ਪ੍ਰਸਾਦ ਸ੍ਰੀਲੰਕਾ ‘ਚ ਹਨ ਜਿੱਥੇ ਉਹ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਨਜ਼ਰ ਰੱਖੇ ਹੋਏ ਹਨ ਜਦੋਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਅਮਿਤਾਭ ਚੌਧਰੀ ਵੀ ਕੈਂਡੀ ਲਈ ਰਵਾਨਾ ਹੋ ਗਏ ਹਨ  ਉੱਥੇ ਦੇਵਾਂਗ ਗਾਂਧੀ ਦੱਖਣੀ ਅਫਰੀਕਾ ‘ਚ ਭਾਰਤ ਏ ਟੀਮ ਨਾਲ ਦੌਰੇ ‘ਤੇ ਹਨ

ਟੈਸਟ ਸੀਰੀਜ਼ ਤੋਂ ਬਾਅਦ ਪੰਜ ਇੱਕ ਰੋਜ਼ਾ ਅਤੇ ਇੱਕ ਟੀ-20 ਮੈਚ ਹੋਣਾ ਹੈ

ਦੋਵੇਂ ਚੋਣਕਰਤਾ ਸਰਨਦੀਪ ਸਿੰਘ ਅਤੇ ਗਾਂਧੀ ਟੀਮ ਚੋਣ ਲਈ ਸਕਾਈਪ ਜ਼ਰੀਏ ਮੀਟਿੰਗ ‘ਚ ਹਿੱਸਾ ਲੈਣਗੇ ਭਾਰਤ ਦੀ ਇੱਕ ਰੋਜ਼ਾ ਸੀਰੀਜ਼ 20 ਅਗਸਤ ਤੋਂ ਦਾਂਭੁਲਾ ‘ਚ ਸ਼ੁਰੂ ਹੋਵੇਗੀ ਜਦੋਂਕਿ ਆਖਰੀ ਮੈਚ ਤਿੰਨ ਸਤੰਬਰ ਨੂੰ ਕੋਲੰਬੋ ‘ਚ ਹੋਣਾ ਹੈ ਇੱਕ ਰੋਜ਼ਾ ਸੀਰੀਜ਼ ਲਈ ਪਹਿਲਾਂ ਸ਼ੱਕ ਸੀ ਕਿ ਟੀਮ ਤੋਂ ਕੁਝ ਵੱਡੇ ਚਿਹਰੇ ਬਾਹਰ ਰਹਿ ਸਕਦੇ ਹਨ ਪਰ ਕਪਤਾਨ ਵਿਰਾਟ ਨੇ ਤਾਂ ਘੱਟੋ-ਘੱਟ ਆਪਣੀ ਉਪਲੱਬਧਤਾ ਜ਼ਾਹਿਰ ਕਰ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਧਿਆਨ ਫਿਰ ਤੋਂ ਵਿਕਟ ਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ, ਆਲਰਾਊਂਡਰ ਯੁਵਰਾਜ ਸਿੰਘ, ਕੇਦਾਰ ਯਾਧਵ, ਸੁਰੇਸ਼ ਰੈਣਾ ‘ਤੇ ਆ ਗਿਆ ਹੈ ਜੋ ਫਿਲਹਾਲ ਬੰਗਲੌਰ ਦੀ ਕੌਮੀ ਕ੍ਰਿਕਟ ਅਕਾਦਮੀ ‘ਚ ਫਿਟਨੈੱਸ ਸਾਬਤ ਕਰਨ ਲਈ ਹਿੱਸਾ ਲੈ ਰਹੇ ਹਨ ਤਾਂ ਕਿ ਇੱਕ ਰੋਜ਼ਾ ਸੀਰੀਜ਼ ‘ਚ ਦਾਅਵੇਦਾਰੀ ਪੇਸ਼ ਕਰ ਸਕੇ

ਜਾਧਵ ਦੀ ਜੇਕਰ ਚੋਣ ਹੁੰਦੀ ਹੈ ਤਾਂ ਉਨ੍ਹਾਂ ਨੂੰ ਇੱਕ ਵਾਰ ਫਿਰ ਟੀਮ ‘ਚ ਆਪਣੀ ਜਗ੍ਹਾ ਪੱਕੀ ਕਰਨ ਦਾ ਮੌਕਾ ਮਿਲ ਸਕਦਾ ਹੈ ਉੱਥੇ ਚੈਂਪੀਅੰਜ਼ ਟਰਾਫੀ ‘ਚ ਆਰਾਮ ਦਿੱਤੇ ਗਏ ਜਸਪ੍ਰੀਤ ਬੁਮਰਾਹ ਦੀ ਵੀ ਵਾਪਸੀ ਦੀ ਉਮੀਦ ਹੈ ਮਨੀਸ਼ ਪਾਂਡੇ, ਸ਼੍ਰੇਅਰ ਅਈਅਰ, ਰਿਸ਼ਭ ਪੰਤ ਵੀ ਚੰਗੀ ਲੈਅ ‘ਚ ਵਿਖਾਈ ਦੇ ਰਹੇ ਹਨ ਅਤੇ ਨੌਜਵਾਨ ਕੈਡਰ ‘ਚ ਇਨ੍ਹਾਂ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ ਸੁਰੇਸ਼ ਰੈਨਾ ਵੀ ਕਾਫੀ ਸਮੇਂ ਤੋਂ ਕੌਮੀ ਟੀਮ ਤੋਂ ਬਾਹਰ ਹਨ ਅਤੇ ਐੱਨਸੀਏ ‘ਚ ਟ੍ਰੇਨਿੰਗ ਕਰ ਰਹੇ ਹਨ

ਚੋਣਕਰਤਾਵਾਂ ਲਈ ਸਥਿਤੀ ਹੋਵੇਗੀ ਮੁਸ਼ਕਲ ਭਰੀ

ਅਜਿਹੇ ‘ਚ ਚੋਣਕਰਤਾਵਾਂ ਲਈ ਸਥਿਤੀ ਕਾਫੀ ਮੁਸ਼ਕਲ ਭਰੀ ਹੋਵੇਗੀ ਅਤੇ ਕੁਝ ਖਿਡਾਰੀਆਂ ਨੂੰ ਆਪਣਾ ਸਥਾਨ ਗੁਆਉਣਾ ਪੈ ਸਕਦਾ ਹੈ ਵਿਰਾਟ ਨੂੰ 13 ਟੈਸਟਾਂ ਦੇ ਲੰਮੇ ਘਰੇਲੂ ਸੈਸ਼ਨ ‘ਚ ਮੋਢੇ ‘ਚ ਸੱਟ ਲੱਗ ਗਈ ਸੀ ਅਤੇ ਆਈਪੀਐੱਲ ‘ਚ ਉਹ ਕੁਝ ਮੈਚਾਂ ਤੋਂ ਬਾਹਰ ਰਹੇ ਸਨ ਪਰ ਉਸ ਤੋਂ ਬਾਅਦ ਤੋਂ ਹੀ ਉਹ ਲਗਾਤਾਰ ਖੇਡ ਰਹੇ ਹਨ ਉੱਥੇ ਭਾਰਤ ਨੂੰ ਸ੍ਰੀਲੰਕਾ ਦੌਰੇ ਤੋਂ ਬਾਅਦ ਦੱਖਣੀ ਅਫਰੀਕਾ ਦੌਰੇ ‘ਤੇ ਵੀ ਜਾਣਾ ਹੈ ਅਜਿਹੇ ‘ਚ ਉਨ੍ਹਾਂ ‘ਤੇ ਖੇਡ ਦਾ ਕਾਫੀ ਬੋਝ ਹੈ ਹਾਲਾਂਕਿ ਵਿਰਾਟ ਦੇ ਇੱਕ ਰੋਜ਼ਾ ਸੀਰੀਜ਼ ‘ਚ ਖੇਡਣ ਦੇ ਸੰਕੇਤ ਨੇ ਉਨ੍ਹਾਂ ਦੀ ਉਪਲੱਬਧਤਾ ਨੂੰ ਲੈ ਕੇ ਕਿਆਸਅਰਾਈਆਂ ‘ਤੇ ਰੋਕ ਲਾ ਦਿੱਤੀਆਂ ਹਨ ਪਰ ਕਪਤਾਨ ਅਤੇ ਚੋਣਕਰਤਾਵਾਂ ਲਈ ਟੀਮ ‘ਚ ਸਪਿੱਨਰਾਂ ਦੀ ਭੂਮਿਕਾ ‘ਤੇ ਵਿਚਾਰ ਵੀ ਚੋਣ ਮੀਟਿੰਗ ‘ਚ ਅਹਿਮ ਮੁੱਦਾ ਹੋਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।